May 18, 2024

9ਵੀਂ ਤੋਂ 12 ਵੀਂ ਜਮਾਤ ਦੇ ਵਿਦਿਆਰਥੀ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਅਧਿਆਪਕਾਂ ਤੋਂ ਗਾਈਡੈਂਸ ਲਈ ਸਵੈਇੱਛਾ ਨਾਲ ਜਾ ਸਕਦੇ ਨੇ ਸਕੂਲ

0

*ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਅਨਲਾਕ 4.0 ਤਹਿਤ ਕੋਵਿਡ ਬੰਦਿਸ਼ਾਂ ‘ਚ ਢਿੱਲ ਦੇ ਹੁਕਮ ਜਾਰੀ **ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟਸ, ਆਈ. ਟੀ. ਆਈਜ਼, ਸ਼ਾਰਟ ਟਰਮ ਟਰੇਨਿੰਗ ਸੈਂਟਰਾਂ ਵਿੱਚ ਹੁਨਰ/ਉੱਦਮ ਟਰੇਨਿੰਗ ਨੂੰ ਮਨਜ਼ੂਰੀ **ਕੰਟੇਨਮੈਂਟ ਜੋਨਾਂ ਤੋਂ ਬਾਹਰ ਹਦਾਇਤਾਂ ਅਨੁਸਾਰ ਆਨਲਾਈਨ ਡਿਸਟੈਂਸ ਪੜ੍ਹਾਈ ਅਤੇ ਸਕੂਲਾਂ ਵਿੱਚ 50 ਫ਼ੀਸਦੀ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਨੂੰ ਇੱਕ ਸਮੇਂ ਆਨਲਾਈਨ ਪੜ੍ਹਾਈ ਲਈ  ਸੱਦਣ  ਦੀ ਇਜਾਜ਼ਤ ***ਇੱਕ-ਦੂਜੇ ਤੋਂ ਬਣਦੀ ਦੂਰੀ ਅਤੇ ਮਾਸਕ/ਕਵਰ ਪਾ ਕੇ ਓਪਨ ਏਅਰ ਥੇਟਰ ਖੁੱਲਣਗੇ ***ਐਤਵਾਰ ਨੂੰ ਕਰਫਿਊ ਰਹੇਗਾ ਜਾਰੀ

ਹੁਸ਼ਿਆਰਪੁਰ / 20 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵੱਲੋਂ ਅਨਲਾਕ 4.0 ਤਹਿਤ ਬੀਤੇ ਦਿਨ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਕੋਵਿਡ ਬੰਦਿਸ਼ਾਂ ‘ਚ ਢਿੱਲ ਦੇ ਹੁਕਮ ਜਾਰੀ ਕਰਦਿਆਂ 9ਵੀਂ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਧਿਆਪਕਾਂ ਤੋਂ ਗਾਈਡੈਂਸ ਲਈ ਸਵੈਇੱਛਾ ਅਨੁਸਾਰ ਆਪਣੇ ਮਾਪਿਆਂ ਦੀ ਲਿਖਤੀ ਸਹਿਮਤੀ ਨਾਲ ਸਕੂਲਾਂ ਵਿੱਚ ਜਾਣ ਦੀ ਮਨਜੂਰੀ ਦਿੱਤੀ ਹੈ।

ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸੀ. ਆਰ. ਪੀ. ਸੀ. ਦੀ ਧਾਰਾ 144 ਤਹਿਤ ਜਾਰੀ ਹੁਕਮਾਂ ਵਿੱਚ ਕਿਹਾ ਕਿ ਇਹ ਹੁਕਮ 21 ਸਤੰਬਰ (ਸੋਮਵਾਰ) ਤੋਂ 30 ਸਤੰਬਰ ਤੱਕ ਲਾਗੂ ਰਹਿਣਗੇ। ਉਨ੍ਹਾਂ ਦੱਸਿਆ ਕਿ ਗ੍ਰਹਿ ਵਿਭਾਗ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਅਨੁਸਾਰ ਐਤਵਾਰ ਦਾ ਕਰਫਿਊ ਬਰਕਰਾਰ ਰਹੇਗਾ।
ਅੱਜ ਇੱਥੇ ਜਾਰੀ ਹੁਕਮਾਂ ਅਨੁਸਾਰ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਅਧਿਆਪਕਾਂ ਦੀ ਗਾਈਡੈਂਸ ਲਈ ਆਪਣੇ ਮਾਪਿਆਂ ਦੀ ਸਹਿਮਤੀ ਨਾਲ ਸਵੈਇੱਛਾ ਅਨੁਸਾਰ ਆਪੋ-ਆਪਣੇ ਸਕੂਲਾਂ ਵਿੱਚ ਜਾ ਸਕਣਗੇ। ਇਸੇ ਤਰ੍ਹਾਂ ਕੌਮੀ ਹੁਨਰ ਵਿਕਾਸ ਕਾਰਪੋਰੇਸ਼ਨ ਜਾਂ ਰਾਜ ਹੁਨਰ ਵਿਕਾਸ ਮਿਸ਼ਨ ਨਾਲ ਰਜਿਸਟਰਡ ਨੈਸ਼ਨਲ ਸਕਿੱਲ ਟਰੇਨਿੰਗ ਇੰਸਟੀਚਿਊਟ, ਆਈ. ਟੀ ਆਈਜ਼,  ਸ਼ਾਰਟ ਟਰਮ ਟਰੇਨਿੰਗ ਸੈਂਟਰਾਂ ਵਿੱਚ ਹੁਨਰ/ਉੱਦਮ ਟਰੇਨਿੰਗ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਨੈਸ਼ਨਲ ਇੰਸਟੀਚਿਊਟ ਫਾਰ ਇੰਟਰਪ੍ਰਿਨਿਓਰਸ਼ਿਪ ਅਤੇ ਸਮਾਲ ਬਿਜ਼ਨੈਸ ਡਿਵੈਲਪਮੈਂਟ, ਇੰਡੀਅਨ ਇੰਸਟੀਚਿਊਟ ਆਫ ਇੰਟਰਪ੍ਰਿਨਿਓਰਸ਼ਿਪ  ਅਤੇ ਉਨ੍ਹਾਂ ਦੇ ਸਰਵਿਸ ਪ੍ਰੋਵਾਇਡਰਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਹੁਕਮਾਂ ਅਨੁਸਾਰ ਆਨਲਾਈਨ ਡਿਸਟੈਂਸ ਪੜ੍ਹਾਈ ਕਰਵਾਉਣ ਅਤੇ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਇਸਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ । ਇਸੇ ਤਰ੍ਹਾਂ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਗ੍ਰਹਿ ਮੰਤਰਾਲੇ ਵੱਲੋਂ 8 ਸਤੰਬਰ 2020 ਨੂੰ ਜਾਰੀ ਹਦਾਇਤਾਂ ਅਨੁਸਾਰ ਸਕੂਲਾਂ ਵਿੱਚ ਆਨਲਾਈਨ ਪੜ੍ਹਾਈ, ਟੈਲੀ-ਕਾਊਂਸਲਿੰਗ ਅਤੇ ਇਸ ਨਾਲ ਸੰਬੰਧਤ ਕਾਰਜ ਕਰਵਾਉਣ ਲਈ ਇੱਕ ਸਮੇਂ 50 ਫੀਸਦੀ ਸਟਾਫ ਦੀ ਮਨਜ਼ੂਰੀ ਦਿੱਤੀ ਗਈ ਹੈ। ਰਿਸਰਚ ਸਕਾਲਰਾਂ(ਪੀ. ਐਚ. ਡੀ) ਅਤੇ ਤਕਨੀਕੀ ਤੇ ਪ੍ਰੋਫੈਸ਼ਨਲ ਪ੍ਰੋਗਰਾਮਾਂ ਲਈ ਲੋੜੀਂਦੇ ਲੈਬਾਰਟਰੀ/ਪ੍ਰਯੋਗ ਕਾਰਜਾਂ ਲਈ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਉਚੇਰੀ ਸਿੱਖਿਆ ਦੇ ਇੰਸਟੀਚਿਊਟਸ ਖੋਲਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ।

ਜਿਲ੍ਹਾਂ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਜਿਲ੍ਹੇ ਵਿੱਚ ਸੋਸ਼ਲ ਡਿਸਟੈਂਸਿੰਗ ਅਤੇ ਮਾਸਕ/ਕਵਰ ਪਹਿਨਣ ਨੂੰ ਯਕੀਨੀ ਬਣਾਉਣ ਨਾਲ ਓਪਨ ਏਅਰ ਥਿਏਟਰ ਵੀ ਖੋਲ੍ਹੇ ਜਾ ਸਕਦੇ ਹਨ। ਹੁਕਮਾਂ ਅਨੁਸਾਰ ਸਿਨੇਮਾਂ ਹਾਲ, ਸਵੀਮਿੰਗ ਪੂਲਜ, ਮਨੋਰੰਜਕ ਪਾਰਕਾਂ, ਥਿਏਟਰਜ ਅਤੇ ਅਜਿਹੀਆਂ ਥਾਵਾਂ ਖੋਲ੍ਹਣ ਤੇ ਪਾਬੰਦੀ ਜਾਰੀ ਰਹੇਗੀ।

Leave a Reply

Your email address will not be published. Required fields are marked *