May 24, 2024

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅਧਿਆਪਕ-ਮਾਪੇ ਮਿਲਣੀ ਹਫਤੇ ਦੀ ਸ਼ੁਰੂਆਤ ਅੱਜ ਤੋਂ

0

*ਪ੍ਰੀ-ਪ੍ਰਾਇਮਰੀ ਤੋˆ ਬਾਰ੍ਹਵੀਂ ਜਮਾਤਾਂ ਦੇ ਬੱਚਿਆਂ ਦੇ ਮਾਪਿਆਂ, ਸਕੂਲ ਅਧਿਆਪਕਾਂ ਨਾਲ ਆਨਲਾਈਨ ਕਰਨਗੇ ਮਿਲਣੀ

ਹੁਸ਼ਿਆਰਪੁਰ / 13 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਪੜ੍ਹਦੇ ਵਿਦਿਆਰਥੀਆˆ ਦੇ ਮਾਪਿਆਂ ਅਤੇ ਸਰਪ੍ਰਸਤਾਂ ਨਾਲ ਭਲਕੇ 14 ਤੋˆ 19 ਸਤੰਬਰ 2020 ਤੱਕ ਵਰਚੂਅਲ ਮਾਪੇ ਅਧਿਆਪਕ-ਮਿਲਣੀ ਹਫ਼ਤਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.) ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ.) ਇੰਜੀ. ਸੰਜੀਵ ਗੌਤਮ ਨੇ ਇਸ ਸਬੰਧੀ ਦੱਸਿਆ ਕਿ ਹਫ਼ਤਾ ਭਰ ਚੱਲਣ ਵਾਲੀ ਇਸ ਆਨ-ਲਾਈਨ ਮਾਪੇ ਅਧਿਆਪਕ ਮਿਲਣੀ ਵਿੱਚ ਸਕੂਲ ਮੁਖੀ ਅਤੇ ਅਧਿਆਪਕ ਟੈਲੀਫੋਨ ਅਤੇ ਸੋਸ਼ਲ਼ ਮੀਡੀਆ ਵੀਡੀਓ ਐਪਸ ਰਾਹੀਂ ਵਿਦਿਆਰਥੀਆਂ ਵੱਲੋਂ ਲਾਕ-ਡਾਊਨ ਦੌਰਾਨ ਕੀਤੀ ਪੜ੍ਹਾਈ ਦੇ ਮੁਲਾਂਕਣ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਦਾ ਔਖੇ ਸਮੇਂ ਵਿੱਚ ਅਧਿਆਪਕਾਂ ਦਾ ਸਾਥ ਦੇਣ ਦੇ ਨਾਲ-ਨਾਲ ਬੱਚਿਆਂ ਦਾ ਹੌˆਸਲਾ ਬਣਾਈ ਰੱਖਣ ਸਬੰਧੀ ਵੀ ਵਿਚਾਰ ਚਰਚਾ ਹੋਵੇਗੀ। ਇਸ ਸਬੰਧੀ ਮਾਪੇ ਤੇ ਅਧਿਆਪਕ ਬੱਚਿਆˆ ਲਈ ਉਤਸ਼ਾਹੀ ਅਤੇ ਪ੍ਰੇਰਨਾਦਾਇਕ ਸੰਵਾਦ ਰਚਾਉਣਗੇ।

ਇੰਜੀ. ਗੌਤਮ ਨੇ ਦੱਸਿਆ ਕਿ ਮਾਪੇ-ਅਧਿਆਪਕ ਮਿਲਣੀ ਵਿੱਚ ਅਧਿਆਪਕਾਂ ਨੂੰ ਮਾਪਿਆਂ ਨਾਲ ਗੱਲਬਾਤ ਕਰਨ ਲਈ ਖੁੱਲ੍ਹਾ ਸਮਾਂ ਮਿਲਿਆ ਹੈ ਅਤੇ ਉਹ ਸਮੇਂ ਦੀ ਸਹੂਲਤ ਨਾਲ ਇੱਕ ਉਚਿਤ ਰੂਪ-ਰੇਖਾ ਬਣਾ ਕੇ ਮਾਪਿਆਂ ਨਾਲ ਗੱਲਬਾਤ ਕਰਨਗੇ। ਇਸ ਗੱਲਬਾਤ ਵਿੱਚ ਵਿਦਿਆਰਥੀਆˆ ਦੀ ਪੰਜਾਬ ਪ੍ਰਾਪਤੀ ਸਰਵੇਖਣ (ਪੈਸ) 2020 ਦੀ ਤਿਆਰੀ ਲਈ ਸਿੱਖਿਆ ਵਿਭਾਗ ਦੇ ਵੱਲੋਂ ਭੇਜੀ ਜਾ ਰਹੀ ਸਿੱਖਣ-ਸਹਾਇਕ ਸਮੱਗਰੀ ਅਤੇ ਅਭਿਆਸ ਕੁਇਜ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਹਨਾˆ ਨੇ ਕਿਹਾ ਕਿ ਇਸ ਵਾਰ 21 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਪੈਸ ਸਬੰਧੀ ਲਏ ਜਾਣ ਵਾਲੇ ਟੈਸਟ ਪੈਸ ਤੇ ਮਹੀਨਾਵਾਰ ਟੈਸਟਾˆ ਦਾ ਸੁਮੇਲ ਹੋਣਗੇ। ਜਿਸ ਦਾ ਭਾਵ ਹੈ ਕਿ ਪੈਸ ਦੇ ਨਾਲ-ਨਾਲ ਬੱਚਿਆਂ ਦੀ ਪਾਠਕ੍ਰਮ ਸਬੰਧੀ ਕੀਤੀ ਪੜ੍ਹਾਈ ਦਾ ਵੀ ਮੁਲਾˆਕਣ ਨਾਲੋ-ਨਾਲ ਕੀਤਾ ਜਾਵੇਗਾ। ਜਿਸ ਕਾਰਨ ਮਿਲਣੀ ਦੌਰਾਨ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਵਿਦਿਆਰਥੀਆਂ ਦਾ ਸੌ ਫੀਸਦੀ ਭਾਗ ਲੈਣਾ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਪੰਜਾਬ ਅੇਜੂਕੇਅਰ ਐਪ ਬਣਾਈ ਗਈ ਹੈ ਜੋ ਕਿ ਵਿਦਿਆਰਥੀਆਂ ਅਤੇ ਮਾਪਿਆਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਵਰਚੁਅਲ ਮਾਪੇ ਅਧਿਆਪਕ ਮਿਲਣੀ ਵਿੱਚ ਮਾਪਿਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਦਿਆਰਥੀਆˆ ਨੂੰ ਵੰਡੀਆਂ ਗਈਆਂ ਪਾਠਕ੍ਰਮ ਦੀਆਂ ਕਿਤਾਬਾਂ, ਮਿਡ ਡੇ ਮੀਲ ਦੀ ਵੰਡ, ਦਾਖਲਿਆਂ ਵਿੱਚ ਹੋਏ ਵਾਧੇ ਅਤੇ ਹੋਰ ਮਹੱਤਵਪੂਰਨ ਮੁੱਦਿਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੇ ਆਦੇਸ਼ ਅਨੁਸਾਰ ਹਫਤਾ ਭਰ ਚੱਲਣ ਵਾਲੀ ਵਰਚੂਅਲ ਮਿਲਣੀ ਮੁੱਖ ਰੂਪ ‘ਚ ਬੱਚਿਆਂ ਦੀ ਪੜ੍ਹਾਈ ‘ਤੇ ਕੇਂਦਰਿਤ ਹੋਵਗੇ। ਵਿਭਾਗ ਵੱਲੋˆ ਆਨ-ਲਾਈਨ ਘਰ ਬੈਠੇ ਸਿੱਖਿਆ ਲਈ ਕੀਤੇ ਜਾ ਰਹੇ ਉਪਰਾਲਿਆਂ ਜਿਵੇਂ ਕਿ ਦੂਰਦਰਸ਼ਨ ਦੇ ਡੀਡੀ ਪੰਜਾਬੀ ਅਤੇ ਈ-ਵਿੱਦਿਆ ਚੈਨਲ ਅਤੇ ਆਲ-ਇੰਡੀਆ ਰੇਡੀਓ 100.2 ਐੱਫ.ਐੱਮ. ‘ਤੇ ਪ੍ਰਸਾਰਿਤ ਕੀਤੇ ਜਾ ਸਮੂਹ ਜਮਾਤਾਂ ਦੇ ਲੈਕਚਰਾਂ ਬਾਰੇ ਅਤੇ ਬੱਚਿਆਂ ਨੂੰ ਸਮਾਂ ਸਾਰਣੀ ਅਨੁਸਾਰ ਲਗਾਤਾਰ ਨਾਲ ਜੋੜਕੇ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸਦੇ ਨਾਲ ਹੀ ਕੋਵਿਡ-19 ਲਾਗ ਦੀ ਬਿਮਾਰੀ ਤੋਂ ਬਚਾਅ ਅਤੇ ਸਿਹਤ ਸੰਭਾਲ ਲਈ ਵਰਤੀ ਜਾਣ ਵਾਲੀਆˆ ਸਾਵਧਾਨੀਆਂ ਬਾਰੇ ਵੀ ਮਾਪਿਆਂ ਨੂੰ ਜਾਗਰੂਕ ਕੀਤਾ ਜਾਵੇਗਾ।

ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਸਫ਼ਰ (ਸ) ਸੁਖਵਿੰਦਰ ਸਿੰਘ, ਰਾਕੇਸ਼ ਕੁਮਾਰ, ਮੀਡੀਆ ਕੋਆਡੀਨੇਟਰ ਸਮਰਜੀਤ ਸਿੰਘ ਅਤੇ ਯੋਗੇਸ਼ਵਰ ਸਲਾਰੀਆ ਵੀ ਹਾਜ਼ਰ ਸਨ।

Leave a Reply

Your email address will not be published. Required fields are marked *