May 18, 2024

ਸ਼ੋਸ਼ਲ ਮੀਡੀਆ ਤੇ ਬੱਚਾ ਗੋਦ ਲੈਣ ਜਾਂ ਦੇਣ ਲਈ ਆ ਰਹੀਆਂ ਖ਼ਬਰਾਂ /ਅਫ਼ਵਾਹਾਂ ਤੋ ਸਾਵਧਾਨ ਰਹੋ – ਸੇਤੀਆਲੋਕ ਗਲਤ ਸੂਚਨਾ ਦੇਣ ਵਾਲਿਆਂ ਦੀ ਜਾਣਕਾਰੀ ਪੁਲੀਸ, ਜਿਲ੍ਹਾ ਪ੍ਰਸ਼ਾਸਨ ਨੂੰ ਦੇਣ ਬਿਨ੍ਹਾ ਪ੍ਰਵਾਨਗੀ ਬੱਚਾ ਗੋਦ ਲੈਣਾ ਜਾਂ ਦੇਣਾ ਕਾਨੂੰਨੀ ਅਪਰਾਧ

0

ਫਰੀਦਕੋਟ 29 ਮਈ ( )

ਕੋਵਿਡ -19 ਦੇ ਸਮਾਂ ਕਾਲ ਦੇ ਦੋਰਾਨ ਜਿਥੇ  ਇੱਕ ਪਾਸੇ ਤਾ ਲੋਕ ਇਸ ਮਹਾਂਮਾਰੀ ਨਾਲ ਲੜ ਰਹੇ ਹਨ ਅਤੇ ਇੱਕ ਦੂਜੇ ਦਾ ਸਹਾਰਾ ਬਣ ਰਹੇ ਹਨ ,ਉਥੇ ਹੀ ਦੂਜੇ ਪਾਸੇ ਕੁਝ ਸਮਾਜ ਵਿਰੋਧੀ ਲਾਲਚੀ ਕਿਸਮ ਦੇ ਅਨਸਰ ਲੋਕਾਂ ਨੂੰ ਲੁੱਟਣ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੇ । ਅੱਜ – ਕੱਲ ਸ਼ੋਸ਼ਲ ਮੀਡੀਆ ਤੇ ਕੁਝ  ਲੋਕਾਂ ਵੱਲੋ  ਬੱਚਿਆਂ ਨੂੰ ਗੋਦ  ਲੈਣ-ਦੇਣ ਦੀਆ ਕਈ ਅਫਵਾਹਾਂ/ ਗਲਤ ਸੂਚਨਾਵਾਂ ਸ਼ੋਸਲ ਮੀਡੀਆ ਤੇ ਫੈਲਾਈਆ ਜਾ ਰਹੀਆਂ ਹਨ। ਜਿਸ ਵਿੱਚ ਉਹਨਾ ਨੇ ਕੁੱਝ  ਮੋਬਾਇਲ ਨੰਬਰ ਵੀ ਦਿੱਤੇ ਹੁੰਦੇ ਹਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਫਰੀਦਕੋਟ ਵਿਮਲ ਕੁਮਾਰ ਸੇਤੀਆ ਨੇ ਦਿੱਤੀ


ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਸਿੱਧੇ–ਅਸਿਧੇ ਤੋਰ ਤੇ ਬੱਚਿਆ ਦਾ ਲੈਣ-ਦੇਣ ਕਰਨਾ ਗੈਰ ਕਨੂਨੀ ਹੈ, ਬੱਚਿਆ ਨੂੰ ਗੋਦ ਲੈਂਣ ਜਾਂ ਦੇਣ  ਲਈ (ਸਾਰਾ) ਸੈਂਟਰਲ ਆਡੋਪਸ਼ਨ ਰਿਸੋਰਸ ਏਜੰਸੀ ਦੇ ਦੁਆਰਾ ਹੀ ਪ੍ਰਕਿਰਿਆ ਕੀਤੀ ਜਾਦੀ ਹੈ, ਜਿਸ ਦੀ ਸਾਰੀ ਪ੍ਰਕਿਰਿਆ ਆਨਲਾਈਨ ਹੈ। ਇਸ ਸਬੰਧੀ ਜਾਣਕਾਰੀ ਲਈ ਜਿਲ੍ਹਾ ਬਾਲ ਸੁਰੱਖਿਆ ਅਫਸਰ, ਫਰੀਦਕੋਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ  ਕਿ ਸ਼ੋਸ਼ਲ ਮੀਡੀਆ ਤੇ ਫੈਲਾਈਆ ਜਾ ਰਹੀਆਂ ਅਫਵਾਹਾਂ ਤੇ ਵਿਸ਼ਵਾਸ ਨਾਂ ਕਰੋ, ਕਿਉਂਕਿ ਅਜਿਹੇ ਲੋਕ ਪੈਸਿਆਂ ਦੇ ਲਾਲਚ ਵਿੱਚ ਆਪਣੇ ਹਿੱਤਾਂ ਲਈ ਬੱਚਿਆਂ ਨੂੰ ਵੇਚਣ  ਤੇ ਲੈਣ-ਦੇਣ ਦਾ ਧੰਦਾ ਤਾਂ ਕਰਦੇ ਹੀ ਹਨ, ਪਰ ਆਪਣੇ ਨਾਲ-ਨਾਲ ਤੁਹਾਨੂੰ ਵੀ ਕਿਸੇ ਵ਼ੱਡੀ ਮੁਸੀਬਤ ਵਿੱਚ ਪਾ ਸਕਦੇ ਹਨ। ਇਸ ਲਈ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇੰਨਾਂ ਅਫਵਾਹਾਂ ਤੋ ਸੁਚੇਤ ਰਹੋ।

ਉਹਨਾਂ ਦੱਸਿਆ ਕਿ ਜੇ ਜੇ ਐਕਟ ਦੀ ਧਾਰਾ 80 ਦੇ ਤਹਿਤ ਗੈਰ ਕਨੂੰਨੀ ਤਰੀਕੇ ਨਾਲ ਬੱਚੇ ਨੂੰ ਗੋਦ ਲੈਣਾ ਜਾਂ ਦੇਣਾ ਅਪਰਾਧ ਹੈ। ਇਹਨਾਂ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਨੂੰ ਤਿੰਨ ਸਾਲ ਤੱਕ ਦੀ ਜੇਲ ਦਾ ਪ੍ਰਾਵਧਾਨ ਹੈ। ਜੇਕਰ ਤੁਹਾਨੂੰ ਇਸ ਸਬੰਧੀ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਸਿੱਧਾ ਜਿਲ੍ਹਾ ਬਾਲ ਸੁਰੱਖਿਆ ਦਫਤਰ ਜਾਂ ਪੁਲਿਸ ਪ੍ਰਸ਼ਾਸ਼ਨ ਨਾਲ ਸਪੰਰਕ  ਕੀਤਾ ਜਾਵੇ ਤਾ ਜੋ ਬੱਚਿਆਂ ਨਾਲ ਹੋਣ ਵਾਲੀਆ ਇੰਨਾਂ ਘਟਨਾਵਾਂ ਨੂੰ ਰੋਕ ਕੇ ਉਨਾਂ ਦੇ ਭਵਿੱਖ ਨੂੰ ਸਵਾਰਿਆ ਜਾ ਸਕੇ।

Leave a Reply

Your email address will not be published. Required fields are marked *