May 25, 2024

ਸਿਵਲ ਹਸਪਤਾਲ ਫਰੀਦਕੋਟ ਵਿਖੇ ਵਿਸ਼ੇਸ਼ ਕੈਂਸਰ ਜਾਂਚ ਕੈਂਪ ਦਾ ਆਯੋਜਨ

0

ਫਰੀਦਕੋਟ 04 ਫਰਵਰੀ (ਰਾਜਨ ਚੱਬਾ )

ਅੱਜ ਵਿਸ਼ਵ ਕੈਂਸਰ ਦਿਵਸ ਦੇ ਸਬੰਧ ਵਿੱਚ ਲੋਕਾਂ ਨੂੰ ਕੈਂਸਰ ਦੀ ਨਾ-ਮੁਰਾਦ ਬਿਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਇਸ ਬਿਮਾਰੀ ਦਾ ਪਤਾ ਲਗਾਉਣ ਲਈ ਜਲਦੀ ਟੈਸਟ ਕਰਾਉਣ ਸਬੰਧੀ ਸਿਵਲ ਹਸਪਤਾਲ ਫਰੀਦਕੋਟ ਵਿਖੇ ਵਿਸ਼ੇਸ਼ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਮੁੱਖ ਮਹਿਮਾਨ ਵਜੋਂ ਸਿ਼ਰਕਤ ਕੀਤੀ ਜਦ ਕਿ ਸਮਾਗਮ ਦੀ ਪ੍ਰਧਾਨਗੀ ਏਮਜ਼ ਦੇ ਡਾਇਰੈਕਟਰ ਡਾ ਼ਦਿਨੇਸ਼ ਕੁਮਾਰ ਸਿੰਘ ਨੇ ਕੀਤੀ।ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ ਇਸ ਵਿਸੇ਼ਸ਼ ਜਾਂਚ ਕੈਂਪ ਵਿੱਚ ਕੈਂਸਰ ਮਰੀਜਾ ਅਤੇ ਉਹਨਾਂ ਦੇ ਰਿਸ਼ਤੇਦਾਰਾ ਨੂੰ ਕੈਂਸਰ ਦੀ ਅਗਾਊ ਪਛਾਣ, ਲੱਛਣਾ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ।

ਉਹਨਾ ਕਿਹਾ ਕਿ ਇਸ ਬਿਮਾਰੀ ਤੋਂ ਬਿਲਕੁਲ ਵੀ ਡਰਨ ਜਾ ਘਬਰਾਉਣ ਦੀ ਜਰੂਰਤ ਨਹੀ ਹੈ ਅਤੇ ਇਸ ਦਾ ਇਲਾਜ ਸੰਭਵ ਹੈ।ਇਸ ਬਿਮਾਰੀ ਦਾ ਜਿਨ੍ਹਾ ਜਲਦੀ ਪਤਾ ਲੱਗ ਸਕੇ ਉਨਾ ਹੀ ਇਸ ਦੇ ਪੂਰੀ ਤਰ੍ਹਾ ਠੀਕ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਹਨਾਂ ਕਿਹਾ ਕਿ ਕੈਂਸਰ ਨੂੰ ਮਾਤ ਦੇਣ ਲਈ ਜਿੰਨੀ ਭੂਮਿਕਾ ਡਾਕਟਰੀ ਇਲਾਜ ਦੀ ਹੈ, ਉਨੀ ਹੀ ਅਹਿਮੀਅਤ ਮਰੀਜ ਦੀ ਆਪਣੀ ਇੱਛਾ ਸ਼ਕਤੀ ਅਤੇ ਹੌਸਲੇ ਦੀ ਵੀ ਹੈ। ਉਨ੍ਹਾਂ ਹਸਪਤਾਲ ਵੱਲੋਂ ਮਰੀਜਾ ਨੂੰ ਦਿੱਤੀਆ ਜਾ ਰਹੀਆ ਸਹੂਲਤਾ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ  ਕਿ ਹਸਪਤਾਲ ਵੱਲੋਂ ਪੰਜਾਬ ਸਰਕਾਰ ਦੀਆ ਸਕੀਮਾ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਅਤੇ ਸਰਬਤ ਸਿਹਤ ਬੀਮਾ ਯੋਜਨਾ (ਆਯੂਸ਼ਮਾਨ) ਦੇ ਅਧੀਂਨ ਕੈਸਰ ਦੀ ਬਿਮਾਰੀ ਦਾ ਕੈਸ਼ ਲੈਸ ਇਲਾਜ ਕੀਤਾ ਜਾ ਰਿਹਾ ਹੈ।

ਉਹਨਾ ਇਹ ਵੀ ਦੱਸਿਆ ਕਿ ਜਿਹੜੇ ਮਰੀਜਾ ਦਾ ਇਲਾਜ ਇਹਨਾਂ ਸਕੀਮਾ ਅਧੀਂਨ ਨਹੀ ਹੋ ਸਕਦਾ, ਉਹਨਾਂ ਲਈ ਵੀ ਇਹ ਇਲਾਜ ਬਹੁਤ ਹੀ ਘੱਟ ਰੇਟਾ ਤੇ ਉਪਲੱਭਧ ਹੈ। ਉਨ੍ਹਾਂ ਕਿਹਾ ਕਿ ਕੈਂਸਰ ਦੇ ਸ਼ੁਰਆਤੀ ਲੱਛਣਾ ਨੂੰ ਅੱਖੋ ਪਰੋਖੇ ਨਹੀ ਕਰਨਾ ਚਾਹੀਦਾ। ਖਾਸ ਤੌਰ ਤੇ ਇਸਤਰੀਆ ਨੂੰ ਇਹਨਾਂ ਲੱਛਣਾ ਬਾਰੇ ਸ਼ਰਮਾਉਣਾ ਨਹੀ ਚਾਹੀਦਾ ਅਤੇ ਇਹਨਾ ਬਾਰੇ ਆਪਣੇ ਪਰਿਵਾਰਕ ਮੈਂਬਰਾ ਨਾਲ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਮੁਢਲੀ ਸਟੇਜ ਤੇ ਪਤਾ ਲਗਾ ਕੇ ਇਸ ਬਿਮਾਰੀ ਦਾ ਪੂਰਾ ਇਲਾਜ ਕੀਤਾ ਜਾ ਸਕੇ।

ਲਗਾਏ ਗਏ ਇਸ ਜਾਂਚ ਕੈਂਪ ਵਿੱਚ 100 ਇਸਤਰੀ ਅਤੇ ਮਰਦ ਦੀ ਜਾਂਚ ਕੀਤੀ ਗਈ।ਇਸ ਮੌਕੇ ਸਿਵਲ ਸਰਜਨ ਡਾ ਼ਸੰਜੇ ਕਪੂਰ, ਐਸ ਼ਐਮ ਼ਓ ਡਾ ਼ਚੰਦਰ ਸ਼ੇਖਰ ਕੱਕੜ, ਡਾ ਼ਵਿਮਲ ਗਰਗ, ਡਾ ਼ਐਸ ਼ਪੀ ਼ਐਸ ਼ਸੋਢੀ, ਸ੍ਰੀ ਅਸ਼ੋਕ ਸੱਚਰ, ਡਾ ਼ਗਗਨ ਬਜਾਜ, ਡਾ ਼ਪ੍ਰਵੇਸ਼ ਰਿਹਾਨ, ਸ੍ਰੀ ਰਾਜਨ ਨਾਗਪਾਲ ਦਵਿੰਦਰ ਸਿੰਘ ਪੰਜਾਬ ਮੋਟਰਜ,ਸ੍ਰੀ ਜ਼ਸ਼ਬੀਰ ਜੱਸੀ,ਸ੍ਰੀ ਪ੍ਰਦੀਪ ਕਟਾਰੀਆ ਅਤੇ ਸ੍ਰੀ ਅਸ਼ਵਨੀ ਬਾਂਸਲ ਹਾਜ਼ਰ ਸਨ।

Leave a Reply

Your email address will not be published. Required fields are marked *