May 18, 2024

ਬਰਗਾੜੀ ਦੀ ਜਲ ਸਪਲਾਈ ਯੋੋਜਨਾ ਬਣੀ ਹੋੋਰਨਾ ਪਿੰਡਾਂ ਲਈ ਰਾਹ ਦਸੇਰਾ *** ਵਧੀਆ ਕਾਰਗੁਜ਼ਾਰੀ ਸਦਕਾ ਜਿੱਤਿਆ ਰਾਜ ਪੁਰਸਕਾਰ *** ਪੰਚਾਇਤ ਦੇ ਖਾਤੇ ਵਿੱਚ ਬਚਤ ਤੋੋਂ 14 ਲੱਖ ਰੁਪਏ ਜਮ੍ਹਾਂ

0


ਬਰਗਾੜੀ /ਫਰੀਦਕੋੋਟ 05 ਫਰਵਰੀ (ਰਾਜਨ ਚੱਬਾ)

ਪੰਜਾਬ ਸਰਕਾਰ ਵੱਲੋੋਂ ਲੋੋਕਾਂ ਨੂੰ ਸੁ਼ੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਿਸ਼ਵ ਬੈਂਕ ਅਤੇ ਹੋੋਰ ਸਕੀਮਾਂ ਤਹਿਤ ਲੋੋਕਾਂ ਨੂੰ ਸਾਫ ਸੁੱਥਰਾ ਪੀਣ ਵਾਲਾ ਪਾਣੀ ਉਨ੍ਹਾਂ ਦੇ ਘਰ ਤੱਕ ਮੁਹੱਈਆ ਕਰਵਾਉਣ ਲਈ ਵੱਖ ਵੱਖ ਜਲ ਸਪਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਜਿੰਨਾ ਲਈ ਪਿੰਡਾਂ ਦੇ ਵਸਨੀਕਾਂ ਅਤੇ ਪੰਚਾਇਤਾਂ ਨੂੰ ਭਰਪੂਰ ਲਾਭ ਅਤੇ ਸਰਕਾਰ ਦਾ ਸਹਿਯੋੋਗ ਮਿਲ ਰਿਹਾ ਹੈ। ਫਰੀਦਕੋੋਟ ਜਿਲ੍ਹੇ ਦੇ ਬਲਾਕ ਕੋੋਟਕਪੂਰਾ ਅਧੀਨ ਆਉਂਦੇ ਪਿੰਡ ਬਰਗਾੜੀ ਦੀ ਜਲ ਸਪਲਾਈ ਯੋੋਜਨਾ ਪਿੰਡ ਦੀ ਪੰਚਾਇਤ, ਜਲ ਸਪਲਾਈ ਤੇ ਸੈਨੇਟੇਸ਼ਨ ਕਮੇਟੀ ਅਤੇ ਵਿਭਾਗ ਦੇ ਸਹਿਯੋੋਗ ਨਾਲ ਜਿੱਥੇ ਪੂਰੀ ਸਫਲਤਾ ਨਾਲ ਚੱਲ ਕੇ ਪਿੰਡ ਵਿੱਚ ਸੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾ ਰਹੇ ਹਨ,ਉੱਥੇ ਹੀ ਇਹ ਜਲ ਸਪਲਾਈ ਯੋੋਜਨਾ ਪਿੰਡ ਵਾਸੀਆਂ ਦੇ ਸਹਿਯੋੋਗ ਨਾਲ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ ਤੇ ਇਸ ਯੋੋਜਨਾ ਨੂੰ ਪੰਚਾਇਤ ਨੇ ਆਪਣੀ ਆਮਦਨ ਦਾ ਸਰੋਤ ਵੀ ਬਣਾਇਆ ਹੈ।


ਪਿੰਡ ਦੇ ਸਰਪੰਚ ਅਤੇ ਚੇਅਰਮੈਨ ਜਲ ਸਪਲਾਈ ਤੇ ਸੈਨੇਟੇਸ਼ਨ ਕਮੇਟੀ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਦਾ ਜਲ ਸਪਲਾਈ ਪੋੋ੍ਰਜੈਕਟ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ ਤੇ ਪਿੰਡ ਦੇ 1700 ਘਰਾਂ ਵਿੱਚ ਸੁੱਧ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ, ਜਲ ਸਪਲਾਈ ਤੇ ਸੈਨੇਟੇਸ਼ਨ ਕਮੇਟੀ ਅਤੇ ਵਿਭਾਗ ਤੇ ਸਰਕਾਰ ਵੱਲੋੋਂ ਮਿਲ ਰਹੇ ਭਰਪੂਰ ਸਹਿਯੋੋਗ ਸਦਕਾ ਪਿੰਡ ਦੀ ਪੰਚਾਇਤ ਵੱਲੋੋਂ ਇਸ ਪ੍ਰੋੋਜੈਕਟ ਤੋੋਂ ਕਰੀਬ 14 ਲੱਖ ਰੁਪਏ ਦੀ ਕਮਾਈ ਬਚਤ ਖਾਤੇ ਵਿੱਚ ਜਮ੍ਹਾਂ ਹੈ। ਉਨ੍ਹਾਂ ਕਿਹਾ ਕਿ ਇਸ ਵਧੀਆ ਕਾਰਗੁਜ਼ਾਰੀ ਸਕਦਾ ਹੀ ਪੰਜਾਬ ਸਰਕਾਰ ਵੱਲੋੋਂ ਇਸ ਜਲ ਸਪਲਾਈ ਯੋੋਜਨਾ ਨੂੰ ਸਾਲ 2014-15 ਵਿੱਚ ਰਾਜ ਪੱਧਰ ਵਿੱਚ ਦੂਜੇ ਸਥਾਨ ਤੇ ਰੱਖ ਕੇ ਇਸ ਨੂੰ ਪੁਰਸਕਾਰ ਵਜੋੋਂ 3 ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਜੋੋ ਕਿ ਪਿੰਡ ਤੇ ਕਮੇਟੀ ਲਈ ਪੂਰੇ ਮਾਣ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਇਹ ਵਿਭਾਗ ਦੇ ਨਾਅਰੇ `ਜਲ ਜੀਵਨ ਦਾ ਹੈ ਅਨਮੋੋਲ ਰਤਨ, ਇਸ ਨੂੰ ਸਾਂਭਣ ਦਾ ਕਰੋੋ ਹਰ ਯਤਨ` ਤਹਿਤ ਕੰਮ ਕਰ ਰਹੀ ਹੈ ਤੇ ਕਮੇਟੀ ਵੱਲੋੋਂ ਪਿੰਡ ਦੇ ਲੋੋਕਾਂ ਨੂੰ ਜਲ ਜੀਵਨ ਅਤੇ ਪਾਣੀ ਦੀ ਬਚਤ ਲਈ ਵੀ ਸਮੇਂ ਸਮੇਂ ਤੇ  ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦੀ ਜਲ ਸਪਲਾਈ ਤੇ ਸੈਨੇਟੇਸ਼ਨ ਕਮੇਟੀ ਵਿੱਚ ਉਨ੍ਹਾਂ ਤੋੋਂ ਇਲਾਵਾ ਸੈਕਟਰੀ ਰੁਪਿੰਦਰ ਸਿੰਘ, ਗੁਰਚਰਨ ਸਿੰਘ ਖਜ਼ਾਨਚੀ ਅਤੇ ਟੈਕਨੀਕਲ ਮੈਂਬਰ ਵਜੋੋਂ ਸ੍ਰੀ ਪਰਮਿੰਦਰ ਸਿੰਘ ਜੇ.ਈ. ਆਪਸੀ ਤਾਲਮੇਲ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਇਸ ਜਲ ਸਪਲਾਈ ਯੋੋਜਨਾ ਨੂੰ ਚਲਾ ਰਹੇ ਹਨ।ਉਨ੍ਹਾਂ ਕਿਹਾ ਕਿ ਬਹੁਤ ਸਾਰੇ ਪਿੰਡਾਂ ਦੇ ਲੋੋਕਾਂ ਅਤੇ ਵਿਭਾਗ ਦੇ ਅਧਿਕਾਰੀਆਂ ਜੋੋ ਉਨ੍ਹਾਂ ਦੀ ਜਲ ਸਪਲਾਈ ਯੋੋਜਨਾ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਪਾਣੀ ਦੀ ਬਚਤ ਸਬੰਧੀ ਤਜਰਬੇ ਦੇਖਣ ਆਉਂਦੇ ਹਨ ਤਾਂ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਪਿੰਡ ਬਰਗਾੜੀ ਦੇ ਜਲ ਘਰ ਦੀਆਂ ਪ੍ਰਾਪਤੀਆਂ ਤੇ ਉਪਲਬੱਧੀਆਂ ਬਾਰੇ ਦੱਸਦਿਆਂ ਕਿਹਾ ਕਿ ਪੂਰੇ ਜਿਲ੍ਹੇ ਨੂੰ ਇਸ ਤੇ ਮਾਣ ਹੈ। ਉਨ੍ਹਾਂ ਕਿਹਾ ਜਿਲ੍ਹੇ ਵਿੱਚ 124 ਦੇ ਕਰੀਬ ਜਲ ਸਪਲਾਈ ਯੋੋਜਨਾਵਾਂ ਸਫਲਤਾਪੂਰਵਕ ਚੱਲ ਰਹੀਆਂ ਹਨ ਅਤੇ ਇਨ੍ਹਾਂ ਵਿੱਚ ਹੋੋਰ ਸੁਧਾਰ ਲਈ ਸਮੇਂ ਸਮੇਂ ਤੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਜਾਂਦੇ ਹਨ। ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਵਿਪਨ ਸਿੰਗਲਾ ਨੇ ਕਿਹਾ ਕਿ ਬਰਗਾੜੀ ਪਿੰਡ ਦੀ ਜਲ ਸਪਲਾਈ ਯੋੋਜਨਾ ਸਾਡੇ ਸਾਰਿਆਂ ਲਈ ਇਕ ਮਿਸਾਲ ਹੈ ਤੇ ਬਾਕੀ ਪਿੰਡਾਂ ਨੂੰ ਵੀ ਅਜਿਹੀਆਂ ਸਫਲਤਾਪੂਰਵਕ ਚੱਲ ਰਹੀਆਂ ਜਲ ਸਪਲਾਈ ਯੋੋਜਨਾਵਾਂ ਤੋੋਂ ਸਿੱਖਣ ਦੀ ਲੋੋੜ ਹੈ। ਇਸ ਮੌੌਕੇ ਵਿਭਾਗ ਦੇ ਜੇ.ਈ. ਸ੍ਰੀ ਗੁਰਪ੍ਰੀਤ ਸਿੰਘ ਗਰੋੋਵਰ ਅਤੇ ਸ੍ਰੀ ਪਰਮਿੰਦਰ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *