May 18, 2024

ਫਰੀਦਕੋਟ ਜ਼ਿਲੇ ਦੀਆਂ ਨਗਰ ਕੌਸਲਾਂ ਅੰਦਰ ਕਿਸੇ ਵੀ ਪ੍ਰਕਾਰ ਦਾ ਹਥਿਆਰ ਨਾਲ ਲੈ ਕੇ ਚੱਲਣ ਦੀ ਮਨਾਹੀ

0

ਫਰੀਦਕੋਟ / 01 ਫਰਵਰੀ / ਰਾਜਨ ਚੱਬਾ

ਪੰਜਾਬ ਰਾਜ ਚੋੋਣ ਕਮਿਸ਼ਨਰ ਵੱਲੋੋਂ ਨਗਰ ਨਿਗਮ,ਨਗਰ ਕੌੌਂਸਲ ਅਤੇ ਨਗਰ ਪੰਚਾਇਤ ਦੀਆਂ ਚੋੋਣਾਂ ਲਈ ਵੋੋਟਿੰਗ ਮਿਤੀ 14 ਫਰਵਰੀ, 2021 ਨੂੰ ਹੋੋਵੇਗੀ ਅਤੇ ਵੋੋਟਾਂ ਦੀ ਗਿਣਤੀ ਮਿਤੀ 17 ਫਰਵਰੀ 2021 ਨੂੰ ਹੋੋਣੀ ਹੈ। ਇਸ ਲਈ ਫਰੀਦਕੋੋਟ ਜਿਲੇ ਵਿੱਚ ਮਿਤੀ 29 ਜਨਵਰੀ, 2021 ਤੋੋਂ 20 ਫਰਵਰੀ 2021 ਤੱਕ ਇੰਨਾ ਚੋੋਣਾਂ ਨੂੰ ਮੁੱਖ ਰੱਖਦੇ ਹੋੋਏ ਜਿਲੇ ਦੀ ਹਦੂਦ ਅੰਦਰ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਵਾਸਤੇ ਸਬੰਧਤ ਇਲਾਕਿਆਂ ਵਿੱਚ ਆਮ ਵਿਅਕਤੀਆਂ ਦੇ ਅਗਨ ਸ਼ਾਸਤਰ, ਅਸਲਾ, ਵਿਸਫੋਟਕ, ਜਲਣਸ਼ੀਲ ਵਸਤਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਕਿ ਟਕੂਏ, ਬਰਛੇ, ਤਿ੍ਰਸ਼ੂਲ ਆਦਿ ਨੂੰ ਚੁੱਕਣ ਤੇ ਪਾਬੰਦੀ ਲਗਾਈ  ਜਾਂਦੀ ਹੈ ਤਾਂ ਜ਼ੋ ਇਹ ਚੋੋਣਾਂ ਅਮਨ ਅਮਾਨ ਅਤੇ ਬਿਨਾ ਕਿਸੇ ਡਰ-ਭੈਅ ਦੇ ਕਰਵਾਈਆਂ ਜਾ ਸਕਣ।

ਇਸ ਸਭ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜਿਲਾ ਮੈਜਿਸਟ੍ਰੇਟ ਸ: ਗੁਰਜੀਤ ਸਿੰਘ ਨੇ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਨਗਰ ਕੌਸਲਾਂ ਦੀਆਂ ਚੋਣਾਂ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਫੌਜਦਾਰੀ 1973 ਦੀ ਧਾਰਾ 144 ਤਹਿਤ  ਵਿਸ਼ੇਸ਼ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲਾ ਫਰੀਦਕੋੋਟ ਵਿੱਚ ਨਗਰ ਕੌੌਂਸਲਾਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਏਰੀਏ ਵਿੱਚ ਹਰ ਕਿਸਮ ਦੇ ਅਗਨ ਸ਼ਾਸਤਰ,ਅਸਲਾ,ਵਿਸਫੋੋਟਕ ਪਥਾਰਥ, ਜਲਣਸ਼ੀਲ ਵਸਤਾਂ ਅਤੇ ਤੇਜ਼ਧਾਰ ਹਥਿਆਰ ਜਿਵੇਂ ਕਿ ਟਕੂਏ, ਬਰਛੇ, ਤਿ੍ਰਸ਼ੂਲ ਆਦਿ ਨੂੰ ਲੈ ਕੇ ਚੱਲਣ ਤੇ ਮੁਕੰਮਲ ਤੌੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਇਸ ਦੇ ਨਾਲ ਹੀ ਉਨਾਂ ਨਗਰ ਕੌੌਂਸਲਾਂ ਦੇ ਅਸਲਾ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਕਿ ਆਪਣੇ ਲਾਇਸੰਸੀ ਹਥਿਆਰ ਹੁਕਮ ਜਾਰੀ ਹੋਣ ਤੋੋਂ 02 ਦਿਨ ਦੇ ਅੰਦਰ ਅੰਦਰ ਸਬੰਧਤ ਥਾਣੇ ਜਾਂ ਨਜਦੀਕੀ ਅਸਲਾ ਡੀਲਰਾਂ ਪਾਸ ਜਮਾ ਕਰਵਾਉਣ।

Leave a Reply

Your email address will not be published. Required fields are marked *