May 18, 2024

ਵਧੀਕ ਜਿਲਾ ਮੈਜਿਸਟ੍ਰੇਟ ਫਰੀਦਕੋੋਟ ਵੱਲੋੋਂ ਧਾਰਾ 144 ਤਹਿਤ ਵੱਖ ਵੱਖ ਪਾਬੰਦੀਆਂ ਦੇ ਹੁਕਮ ਜਾਰੀ *** ਆਦੇਸ਼ 24 ਮਾਰਚ 2021 ਤੱਕ ਲਾਗੂ ਰਹਿਣਗੇ- ਵਧੀਕ ਜਿਲਾ ਮੈਜਿਸਟ੍ਰੇਟ

0


ਫਰੀਦਕੋੋਟ / 01 ਫਰਵਰੀ 2021 / ਰਾਜਨ ਚੱਬਾ

ਵਧੀਕ ਜਿਲਾ ਮੈਜਿਸਟੇ੍ਰਟ ਫਰੀਦਕੋੋਟ, ਸ: ਗੁਰਜੀਤ ਸਿੰਘ, ਪੀ.ਸੀ.ਐੱਸ ਨੇ ਫੌੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋੋਂ ਕਰਦੇ ਹੋੋਏ ਜਿਲਾ ਫਰੀਦਕੋੋਟ ’ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ । ਇਹ ਆਦੇਸ਼ 24 ਮਾਰਚ 2021 ਤੱਕ ਲਾਗੂ ਰਹਿਣਗੇ।


ਮੈਰਿਜ ਪੈਲਿਸਾਂ ਵਿੱਚ ਹਵਾਈ ਫਾਇਰ ਕਰਨ ਤੇ ਪਾਬੰਦੀ


ਸ: ਗੁਰਜੀਤ ਸਿੰਘ ਨੇ ਦੱਸਿਆ ਕਿ ਜਿਲਾ ਫਰੀਦਕੋੋਟ ਵਿੱਚ ਵਿਆਹ ਸ਼ਾਦੀਆਂ, ਸਮਾਜਿਕ/ ਧਾਰਮਿਕ ਸਮਾਰੋੋਹਾਂ, ਜਲਸੇ, ਮੈਰਿਜ ਪੈਲਿਸਾਂ ਆਦਿ ਵਿੱਚ ਆਮ ਜਨਤਾ ਵੱਲੋੋਂ ਹਵਾਈ ਫਾਇਰ ਕੀਤੇ ਜਾਂਦੇ ਹਨ । ਜਿਸ ਕਰਕੇ ਜਾਨੀ ਤੇ ਮਾਲੀ ਨੁਕਸਾਨ ਹੋੋਣ ਦਾ ਵੀ ਡਰ ਰਹਿੰਦਾ ਹੈ । ਇਸ ਲਈ ਜਿਲਾ ਫਰੀਦਕੋੋਟ ਦੀ ਹਦੂਦ ਅੰਦਰ ਵਿਆਹ ਸ਼ਾਦੀਆਂ, ਸਮਾਜਿਕ /ਧਾਰਮਿਕ ਸਮਾਰੋੋਹਾਂ, ਜਲਸੇ, ਮੈਰਿਜ ਪੈਲਿਸਾਂ ਆਦਿ ਵਿੱਚ ਹਵਾਈ ਫਾਇਰ ਕਰਨ ਤੇ ਪਾਬੰਦੀ ਲਗਾਈ ਗਈ । ਇਹ ਪਾਬੰਦੀ 24 ਮਾਰਚ 2021 ਤੱਕ ਲਾਗੂ ਰਹੇਗੀ

ਚਾਇਨਾ ਡੋੋਰ ਵੇਚਣ ਤੇ ਪਾਬੰਦੀ

ਵਧੀਕ ਜਿਲਾ ਮੈਜਿਸਟ੍ਰੇਟ ਫਰੀਦਕੋੋਟ ਨੇੇ ਜਿਲਾ ਫਰੀਦਕੋੋਟ ਦੀ ਹਦੂਦ ਅੰਦਰ ਪਤੰਗਾਂ ਆਦਿ ਦੀ ਵਰਤੋੋਂ ਲਈ ਚਾਈਨਾ ਡੋੋਰ ਵੇਚਣ, ਸਟੋੋਰ ਕਰਨ ਅਤੇ ਵਰਤੋੋਂ ਕਰਨ ਤੇ ਪੂੂਰਨ ਤੌੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ । ਉਨਾਂ ਨੇ ਦੱਸਿਆ ਕਿ ਪਤੰਗਾਂ ਉਡਾਉਣ ਲਈ ਚਾਈਨਾ ਡੋੋਰ ਦੀ ਵਰਤੋੋਂ ਕਾਫੀ ਮਾਤਰਾ ਵਿਚ ਕੀਤੀ ਜਾਂਦੀ ਹੈ । ਚਾਈਨਾ ਡੋੋਰ ਸੂਤੀ ਧਾਗੇ ਤੋੋਂ ਹਟ ਕੇ ਪਲਾਸਟਿਕ ਦੀ ਬਣੀ ਹੁੰਦੀ ਹੈ ਜੋ ਕਾਫੀ ਮਜ਼ਬੂਤ ਹੁੰਦੀ ਹੈ ਜਿਸ ਦੇ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ ਤੇ ਉਂਗਲਾਂ ਕੱਟਣ, ਸਾਇਕਲ ਅਤੇ ਸਕੂਟਰ ਚਾਲਕਾਂ ਦੇ ਗਲ ਤੇ ਕੰਨ ਕੱਟਣ ਆਦਿ ਦੀਆਂ ਘਟਨਾਵਾਂ ਵਾਪਰ ਦੀਆਂ ਹਨ ਅਤੇ ਇਹ ਡੋਰ ਮਨੁੱਖੀ ਜਾਨਾਂ ਤੇ ਪਸ਼ੂ/ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ । ਇਸ ਸਭ ਦੇ ਮੱਦੇਨਜ਼ਰ ਵਧੀਕ ਜਿਲਾ ਮੈਜਿਸਟ੍ਰੇਟ ਨੇ ਚਾਈਨਾ ਡੋੋਰ ਵੇਚਣ, ਸਟੋਰ ਕਰਨ ਅਤੇ ਵਰਤੋੋਂ ਕਰਨ ਤੇ ਪੂੂਰਨ ਪਾਬੰਦੀ ਲਗਾਈ ਹੈ । ਇਹ ਪਾਬੰਦੀ 24 ਮਾਰਚ 2021 ਤੱਕ ਜਾਰੀ ਰਹੇਗੀ।

ਹੁੱਕਾ ਬਾਰ ਪੀਣ ਤੇ ਪਾਬੰਦੀ

ਵਧੀਕ ਜਿਲਾ ਮੈਜਿਸਟ੍ਰੇਟ ਫਰੀਦਕੋੋਟ ਨੇ ਇਕ ਹੋੋਰ  ਹੁਕਮ ਰਾਹੀਂ ਜਿਲਾ ਫਰੀਦਕੋੋਟ ਦੀ ਹਦੂਦ ਅੰਦਰ ਹੁੱਕਾ ਬਾਰਾਂ ਤੇ ਪਾਬੰਦੀ ਲਗਾਈ ਹੈ । ਜਿਲੇ ਅੰਦਰ ਕਿਸੇ ਵੀ ਦੁਕਾਨ,ਹੋੋਟਲ, ਰੈਸਟੋੋਰੈਂਟ ਅਤੇ ਹੋੋਰ ਜਨਤਕ ਸਥਾਨਾਂ ਵਿੱਚ ਹੁੱਕਾ ਪੀਣ ਤੇ ਪੂਰਨ ਤੌੌਰ ਤੇ ਪਾਬੰਦੀ ਲਗਾਈ ਹੈ । ਇਹ ਪਾਬੰਦੀ 24 ਮਾਰਚ 2021 ਤੱਕ ਜਾਰੀ ਰਹੇਗੀ।


ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦੋ-ਫਰੌਖਤ, ਹੋਰਡਿੰਗ ਲਗਾਉਣ ਤੇ ਪਾਬੰਦੀ


ਵਧੀਕ ਜਿਲਾ ਮੈਜਿਸਟ੍ਰੇਟ ਸ: ਗੁਰਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਦੀ ਸੀਮਾਵਾਂ ਅੰਦਰ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦ, ਵੇਚ ਅਤੇ ਵਰਤੋਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲੇ ਅੰਦਰ ਪੈਂਦੀਆਂ ਮਿਊਂਸਪਲ ਕਮੇਟੀਆਂ ਦੀ ਹਦੂਦ ਅੰਦਰ ਸਰਕਾਰੀ ਰਸਤਿਆਂ, ਚੌਂਕਾਂ ’ਚ ਹੋਰਡਿੰਗ ਲਗਾਉਣ ਤੇ ਪਾਬੰਦੀ ਰਹੇਗੀ। ਇਹ ਆਦੇਸ਼ 24 ਮਾਰਚ 2021 ਤੱਕ ਲਾਗੂ ਰਹਿਣਗੇ।

ਗੈਰ ਰਜਿਸਟਰਡ ਐਂਬੂਲੈਂਸਾਂ ਤੇ ਪਾਬੰਦੀ


ਵਧੀਕ ਜਿਲਾ ਮੈਜਿਸਟੇ੍ਰਟ ਫਰੀਦਕੋੋਟ ਸ: ਗੁਰਜੀਤ ਸਿੰਘ ਨੇ ਜਿਲਾ ਫਰੀਦਕੋੋਟ ਅੰਦਰ ਚੱਲ ਰਹੀਆਂ ਐਂਬੂਲੈਂਸਾਂ ਜੋੋ ਕਿ ਰਜਿਸਟਰਡ ਨਹੀਂ ਹਨ ਤੇ ਪਾਬੰਦੀ ਲਗਾਈ ਹੈ । ਉਨਾਂ ਦੱਸਿਆ ਕਿ ਜਿਲਾ ਫਰੀਦਕੋੋਟ ਅੰਦਰ ਬਹੁਤ ਸਾਰੀਆਂ ਐਂਬੂਲੈਂਸਾਂ ਬਿਨਾਂ ਪਰਮਿਟ ਤੇ ਚਲ ਰਹੀਆਂ ਹਨ ਅਤੇ ਇਹ ਵਹੀਕਲਜ਼ ਐਂਬੂਲੈਂਸ ਦੇ ਤੌੌਰ ਤੇ ਰਜਿਸਟਡ ਵੀ ਨਹੀਂ ਹਨ । ਇਨਾਂ ਐਂਬੂਲੈਂਸਾਂ ਵਿੱਚ ਮਰੀਜ਼ਾਂ ਲਈ ਮੁਢਲੀਆਂ ਸਹੂਲਤਾਂ ਵੀ ਨਹੀਂ ਹੁੰਦੀਆਂ । ਅਜਿਹੀਆਂ ਐਂਬੂਲੈਂਸਾਂ ਮਰੀਜ ਦੀ ਜਿੰਦਗੀ ਨਾਲ ਖਿਲਵਾੜ ਦਾ ਕਾਰਨ ਬਣਦੀਆਂ ਹਨ ਅਤੇ ਐਂਬੂਲੈਂਸ ਦੇ ਮਾਲਕਾਂ ਅਤੇ ਚਾਲਕਾਂ ਵੱਲੋੋਂ ਗਰੀਬ ਮਰੀਜ਼ ਤੋੋਂ ਆਪਣੀ ਮਨ ਮਰਜੀ ਦਾ ਰੇਟ ਵਸੂਲ ਕੀਤਾ ਜਾਂਦਾ ਹੈ । ਇਸ ਸਭ ਦੇ ਮੱਦੇਨਜ਼ਰ ਵਧੀਕ ਜਿਲਾ ਮੈਜਿਸਟ੍ਰੇਟ ਨੇ ਗੈਰ ਰਜਿਸਟਰਡ ਐਂਬੂਲੈਂਸਾਂ ਤੇ ਪਾਬੰਦੀ ਲਗਾਈ ਹੈ । ਇਹ ਪਾਬੰਦੀ 24 ਮਾਰਚ 2021 ਤੱਕ ਲਾਗੂ ਰਹੇਗੀ।


ਜਿਲਾ ਮੈਜਿਸਟ੍ਰੇਟ ਵੱਲੋੋਂ ਬਰਗਾੜੀ ਅਨਾਜ ਮੰਡੀ ਵਿਚ ਧਾਰਮਿਕ, ਸਮਾਜਿਕ ਧਰਨੇ /ਮੁਜਾਹਰੇ ਕਰਨ ਤੇ ਪਾਬੰਦੀ
ਵਧੀਕ ਜਿਲਾ ਮੈਜਿਸਟੇ੍ਰਟ ਫਰੀਦਕੋੋਟ ਨੇ ਪਿੰਡ ਬਰਗਾੜੀ ਦੀ ਅਨਾਜ ਮੰਡੀ ਵਿੱਚ ਕਿਸੇ ਵੀ ਧਾਰਮਿਕ/ਸਮਾਜਿਕ ਧਰਨੇ ਮੁਜਾਹਰੇ ਕਰਨ ਤੇ ਪਾਬੰਦੀ ਲਗਾਈ ਹੈ । ਇਹ ਪਾਬੰਦੀ 24 ਮਾਰਚ 2021 ਤੱਕ ਲਾਗੂ ਰਹੇਗੀ।

ਵਧੀਕ ਜਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਵੱਖ ਵੱਖ ਧਾਰਮਿਕ/ਸਮਾਜਿਕ ਜਥੇਬੰਦੀਆਂ ਵੱਲੋੋਂ ਬਰਗਾੜੀ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋੋਈ ਬੇਅਦਬੀ ਨੂੰ ਲੈ ਕੇ ਦਾਣਾ ਮੰਡੀ ਵਿਖੇ ਧਰਨੇ ਮੁਜਾਹਰੇ ਕੀਤੇ ਜਾਂਦੇ ਹਨ । ਜਿਸ ਨਾਲ ਇਲਾਕਾ ਨਿਵਾਸੀਆਂ ਅਤੇ ਹੋੋਰ ਸਮੂਹ ਸਾਧ ਸੰਗਤ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਦੀ ਹੈ । ਇਨਾਂ ਧਰਨਿਆਂ ਮੁਜਾਹਰਿਆਂ ਵਿੱਚ ਹੁੰਦੇ ਇਕੱਠ ਵਿੱਚ ਕਈ ਵਾਰ ਗੈਰ ਸਮਾਜੀ ਅਨਸਰ ਸ਼ਾਮਲ ਹੋੋ ਸਕਦੇ ਹਨ ਜੋੋ ਭਾਰੀ ਇਕੱਠ ਦਾ ਫਾਇਦਾ ਉਠਾ ਕੇ ਕਿਸੇ ਵੇਲੇ ਕੋੋਈ ਅਣ ਸੁਖਾਵੀਂ ਘਟਨਾ ਕਰ ਸਕਦੇ ਹਨ । ਜਿਸ ਨਾਲ ਮਨੁੱਖੀ ਜਾਨ ਮਾਲ ਦਾ ਨੁਕਸਾਨ ਹੋੋ ਸਕਦਾ ਹੈ ।

ਇਸ ਤੋੋਂ ਇਲਾਵਾ ਕਈ ਵਾਰ ਜਥੇਬੰਦੀਆਂ ਦੇ ਲੋੋਕ ਆਪਸ ਵਿੱਚ ਵੀ ਤਕਰਾਰ ਕਰਦੇ ਹਨ ਜਿਸ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਵੀ ਬਰਾਬਰ ਖਤਰਾ ਬਣਿਆ ਰਹਿੰਦਾ ਹੈ । ਇਸ ਸਭ ਦੇ ਮੱਦੇਨਜ਼ਰ ਪਿੰਡ ਬਰਗਾੜੀ ਦੀ ਅਨਾਜ ਮੰਡੀ ਵਿੱਚ ਕਿਸੇ ਵੀ ਧਾਰਮਿਕ/ਸਮਾਜਿਕ ਧਰਨੇ ਮੁਜਾਹਰੇ ਕਰਨ ਤੇ ਪਾਬੰਦੀ ਲਗਾਈ ਹੈ ।

Leave a Reply

Your email address will not be published. Required fields are marked *