May 25, 2024

ਮੈਹਣ ਵਿਖੇ 200 ਕੇ.ਐਲ.ਡੀ ਕਪੈਸਟੀ ਦਾ ਆਰਸੈਨਿਕ ਆਇਰਨ ਰਿਮੁਵਲ ਪਲਾਂਟ ਲਗਾਇਆ ਜਾਵੇਗਾ *** 2 ਮਹੀਨੇ ਵਿੱਚ ਪਰ੍ੋਜੈਕਟ ਹੋਵੇਗਾ ਮੁਕੰਮਲ, ਲੋਕਾਂ ਵਿੱਚ ਖੁਸ਼ੀ ਦੀ ਲਹਿਰ.

0


ਢੇਰ/ਸਰ੍ੀ ਅਨੰਦਪੁਰ ਸਾਹਿਬ/ 04 ਫ਼ਰਵਰੀ / ਰਾਜਨ ਚੱਬਾ :


ਮਿਸਨ ਹਰ ਘਰ ਪਾਣੀ ਹਰ ਘਰ ਸਫਾਈ ਅਧੀਨ ਵਿਧਾਨ ਸਭਾ ਹਲਕਾ ਸਰ੍ੀ ਅਨੰਦਪੁਰ ਸਾਹਿਬ ਵਿੱਚ ਵਿਸਵ ਬੈਂਕ ਪਰ੍ੋਜੈਕਟ ਦੀ ਸਹਾਇਤਾ ਨਾਲ ਚਲਾਈ ਗਈ ਨਵੀਂ ਜਲ ਸਪਲਾਈ ਸਕੀਮ ਤਹਿਤ ਪਿੰਡਾਂ ਦੇ ਵਸਨੀਕਾ ਨੂੰ ਸੁੱਧ ਪੀਣ ਵਾਲਾ ਪਾਣੀ ਉਪਲਬਧ ਹੋਵੇਗਾ ਜਿਸ ਨਾਲ ਸਥਾਨਕ ਪੇਡੂ ਖੇਤਰਾਂ ਦੇ ਨਿਵਾਸੀ ਬਹੁਤ ਖੁਸ਼ ਹਨ.

ਇਹ ਜਾਣਕਾਰੀ ਦਿੰਦੇ ਹੋਏ ਸਰ੍ੀ ਹਰਜੀਤਪਾਲ ਸਿੰਘ ,ਐਕਸੀਅਨ ,ਜਲ ਸਪਲਾਈ ਵਿਭਾਗ ਸਰ੍ੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਪਿੰਡਾਂ ਵਿੱਚ ਪਹਿਲਾਂ ਜਲ ਸਪਲਾਈ ਨੂੰ ਜੀ. ਪੀ. ਡਬਲਿਯੂ. ਐਸ. ਸੀ. ਅਤੇ ਲੋਕਾਂ ਦੇ ਸਹਿਯੋਗ ਨਾਲ  ਬਹੁਤ ਹੀ ਵਧੀਆ ਅਤੇ ਸਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ . ਇਹਨਾ ਪਿੰਡ ਦੇ ਵਸਨੀਕਾ ਵਲੋਂ ਸੁੱਧ ਪਾਣੀ ਦੀ ਲਗਾਤਾਰ ਕੀਤੀ ਜਾ ਰਹੀ ਮੰਗ ਨੂੰ ਹੁਣ ਬੂਰ ਪਿਆ ਹੈ. ਜਿਕਰਯੋਗ ਹੈ ਕਿ ਪਿੰਡ ਮਹੈਣ ਵਿੱਚ ਸੁੱਧ ਪਾਣੀ ਦੀ ਸਪਲਾਈ ਲਈ ਇਕ ਵਿਸੇਸ਼ ਪਰ੍ੋਜੈਕਟ ਲਗਾਇਆ ਜਾ ਰਿਹਾ ਹੈ.
ਪਿੰਡ ਮਹੈਣ ਸ਼ਰ੍ੀ ਅਨੰਦਪੁਰ ਸਾਹਿਬ ਤੋਂ 6 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ . ਇਸ ਦੀ ਕੁੱਲ ਅਬਾਦੀ ਲਗਭਾਗ 2115 ਹੈ ਅਤੇ ਘਰਾਂ ਦੀ ਗਿਣਤੀ 266 ਹੈ . ਮਹੈਣ ਪਿੰਡ ਦੀ ਜਲ ਸਪਲਾਈ ਸਕੀਮ ਸਾਲ 2015 ਵਿੱਚ ਨਾਵਾਰਡ ਅਧੀਨ  ਬਣਾਈ ਗਈ ਸੀ. ਇਹ ਸਕੀਮ ਟਿਊਵੈਲ ਅਧਾਰਿਤ ਹੈ  ਪਿੰਡ ਵਿੱਚ ਪਾਣੀ ਦੀ ਸਪਲਾਈ ਸਮਰੱਥਾ 5 ਹਜ਼ਾਰ ਲੀਟਰ ਹੈ. ਇਥੇ ਸਥਾਪਿਤ ਪੰਪਿੰਗ ਮਸ਼ੀਨਰੀ 15 ਬੀ ਐਚ ਪੀ ਦੀ ਹੈ. ਪਾਣੀ ਵਾਲੇ ਬੋਰ ਦੀ ਡੂੰਘਾਈ 230 ਫੁੱਟ ਹੈ ਅਤੇ ਬੋਰ ਦਾ ਡਾਇਆ 200 ਐਮ ਅੇੈਮ ਹੈ.


ਇਸ ਸਕੀਮ ਦੇ ਅਪਰੇਸ਼ਨ ਅਤੇ ਦੇਖਰੇਖ ਦਾ ਕੰਮ ਗਰ੍ਾਮ ਪੰਚਾਇਤ ਜੀ.ਪੀ.ਡਬਲਯੂ.ਐਸ.ਸੀ ਮਹੈਂਣ ਵੱਲੋ ਕੀਤਾ ਜਾ ਰਿਹਾ ਹੈ. ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਸਮੇਂ ਸਮੇਂ ਸਿਰ ਵਾਟਰ ਕੁਆਇਲਟੀ ਟੈਸਟ ਕੀਤੇ ਜਾਂਦੇ ਹਨ ਜਿਹਨਾਂ ਨਾਲ ਪਾਣੀ ਦੀ ਗੁਣਵੱਤਤਾਂ ਦੀ ਜਾਂਚ ਕੀਤੀ ਜਾਂਦੀ ਹੈ.

ਜਿਕਰਯੋਗ ਹੈ ਕਿ  ਪਿਛਲੇ ਸਮੇਂ ਪਿੰਡ ਮਹੈਣ ਦੀ ਜਲ ਸਪਲਾਈ ਤੋ  ਲਏ ਗਏ ਪਾਣੀ ਦੇ ਨਮੁੱਨੇ ਟੈਸਟ ਕਰਨ ਉਪੰਰਤ ਇਥੇ ਪੀਣ ਵਾਲੇ ਪਾਣੀ ਦੇ ਸੁੱਧੀਕਰਨ ਲਈ ਨਵੀਂ ਤਕਨੀਕ ਦੀ ਮਸ਼ੀਨਰੀ ਸਥਾਪਿਤ ਕਰਨ ਦਾ ਫੈਸਲਾ ਕੀਤਾ ਗਿਆ.  ਟੈਸਟ ਰਿਪੋਰਟ ਅਨੁਸਾਰ ਪਾਣੀ ਵਿੱਚ ਆਰਸੈਂਨਿਕ ਦੀ ਮਾਤਰਾ 0.02mg/l ਪਾਈ ਗਈ ਸੀ  ਜੱਦ ਕਿ ਪੀਣ ਯੋਗ ਪਾਣੀ ਲਈ ਨਿਰਧਾਰਤ ਸੀਮਾਂ  0.01mg/l ਹੈ.

ਆਰਸੈਨਿਕ ਇਕ ਹੈਵੀ  ਮੈਟਲ ਹੈ ਜੋ ਕਿ ਭੁਮੀ ਅਧਾਰਿਤ ਜਲ ਸੋਮਿਆ ਵਿੱਚ ਕੁਦਰਤੀ ਤੋਰ ਤੋ ਪਾਇਆ ਜਾਂਦਾ ਹੈ, ਲੋਡ ਤੋਂ ਵੱਧ ਮਾਤਰਾ ਵਿੱਚ ਆਰਸੈਨਿਕ ਪਾਣੀ ਨੂੰ ਕੁਆਲਟੀ ਇਫੈਕਟਡ ਬਣਾਂ ਦਿੰਦਾ ਹੈ. ਆਰਸੈਂਨਿਕ ਇਫੈਕਟਡ ਪਾਣੀ ਦੇ ਸੇਵਨ ਨਾਲ ਚਮੜੀ ਰੋਗ ਅਤੇ ਕੈਂਸ਼ਰ ਵਰਗੀਆਂ ਘਾਤਕ ਬੀਮਾਰੀਆਂ ਹੋਣ ਦੀ ਸੰਭਾਵਾਨਾਂ ਹੁੰਦੀ ਹੈ . ਇਸ ਕਰਕੇ ਪੀਣ ਵਾਲੇ ਪਾਣੀ ਵਿੱਚ ਆਰਸੈਨਿਕ ਦੀ ਮਾਤਰਾ ਦਾ ਨਿਰਧਾਰਿਤ ਸੀਮਾਂ ਤੋਂ ਘੱਟ ਹੋਣਾਂ ਜਰੂਰੀ ਹੈ.
ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋ ਪਿੰਡ ਮੈਹਣ ਵਿਖੇ 200 ਕੇ.ਐਲ.ਡੀ ਕਪੈਸਟੀ ਦਾ ਆਰਸੈਨਿਕ ਆਇਰਨ ਰਿਮੁਵਲ ਪਲਾਂਟ ਲਗਾਇਆ ਜਾ ਰਿਹਾ ਹੈ. ਵਿਭਾਗ ਵੱਲੋ ਇਸ ਕੰਮ ਨੂੰ ਸੁਰੂ ਕਰਵਾ ਦਿੱਤਾ ਗਿਆ ਹੈ ਜੋ ਕਿ ਲਗਭਗ 2 ਮਹੀਨੇ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ. ਇਹ ਪਲਾਂਟ ਅਧੁਨਿਕ ਤਕਨੀਕ ਤੇ ਅਧਾਰਿਤ ਹੈ ਜਿਸ ਦੇ ਨਾਲ ਪਿੰਡ ਵਾਸੀਆਂ ਨੂੰ ਸੁਧ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਸਕੇਗਾ.

ਮਹੈਣ ਪਿੰਡ ਦੇ ਵਸਨੀਕਾਂ ਜਿਹਨਾਂ ਵਿੱਚ ਪੰਚਾਇਤ ਸੰਮਤੀ ਮੈਂਬਰ ਸਰ੍ੀ ਅਨੰਦਪੁਰ ਸਾਹਿਬ ਦੀ ਉਪ ਚੇਅਰਪਰਸਨ ਬੇਗਮ ਫਰੀਦਾ, ਸਰਪੰਚ ਕਰਨੈਲ ਕੌਰ, ਪੰਚ ਸੀਮਾ ਦੇਵੀ, ਪੰਚ ਤਾਰੋ ਦੇਵੀ, ਮੁਰਾਦ ਅਲੀ, ਅਵਤਾਰ ਸਿੰਘ, ਸੁਖਦੇਵ ਸਿੰਘ,ਸੰਤੋਸ਼ ਕੁਮਾਰੀ  ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਹੈਣ ਵਿੱਚ ਪਾਣੀ ਦੇ ਸੁੱਧੀ ਕਰਨ ਲਈ ਪਹਿਲਾਂ ਤੋਂ ਚੱਲ ਰਹੀ ਜਲ ਸਪਲਾਈ ਯੋਜਨਾ ਵਿੱਚ ਸੁਧਾਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਗਈ ਸਕੀਮ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਜੋ ਸਾਡੇ ਪਿੰਡ ਦੇ ਸੁਧਾਰ ਲਈ ਜਿਕਰਯੋਗ ਉਪਰਾਲੇ ਕੀਤੇ ਹਨ ਉਸਦੇ ਲਈ ਪਿੰਡ ਵਾਸੀ ਉਹਨਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਪਿੰਡ ਵਾਸੀਆ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਮਹੈਣ ਨੂੰ ਇਹ ਸੋਗਾਤ ਦਿੱਤੀ ਹੈ. ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਯੂਨੀਅਰ ਇੰਜੀ. ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਨਵੇਂ ਲਗਾਏ ਜਾ ਰਹੇ ਪਰ੍ੋਜੈਕਟ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੁੰ ਜਲਦੀ ਹੀ ਵਧੇਰੇ ਸੁੱਧ ਪਾਣੀ ਮਿਲੇਗਾ.

Leave a Reply

Your email address will not be published. Required fields are marked *