June 2, 2024

ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ **ਕੋਵਿਡ ਦੀਆਂ ਸਾਵਧਾਨੀਆਂ ਅਪਣਾ ਕੇ ਕਰੋਨਾ ਨੂੰ ਹਰਾਉਣ ਵਿੱਚ ਲੋਕ ਸਹਿਯੋਗ ਦੇਣ- ਸੋਨਾਲੀ ਗਿਰਿ

0

*ਵਿਕੈਂਟ ਦੋਰਾਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ, ਸ਼ਾਮ 7.00 ਵਜੇ ਤੋਂ ਸਵੇਰੇ 5.00 ਵਜੇ ਤੱਕ ਸ਼ਹਿਰਾਂ ਵਿੱਚ ਰਹੇਗਾ ਰਾਤ ਦਾ ਕਰਫਿਊ **ਡਿਪਟੀ ਕਮਿਸ਼ਨਰ ਨੇ ਪਾਬੰਦੀਆਂ ਬਾਰੇ ਜਿਲਾ ਵਾਸੀਆਂ ਨੂੰ ਫੇਸ ਬੁੱਕ ਤੇ ਲਾਈਵ ਦਿੱਤੀ ਜਾਣਕਾਰੀ।

ਸ੍ਰੀ ਅਨੰਦਪੁਰ ਸਾਹਿਬ / 22 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਆਈ ਏ ਐਸ ਨੇ ਜਿਲਾ ਵਾਸੀਆਂ ਨੂੰ ਬੀਤੀ ਸ਼ਾਮ 8.30 ਵਜੇ ਫੇਸ ਬੁੱਕ ਤੇ ਲਾਈਵ ਹੋ ਕੇ ਸਰਕਾਰ ਦੀਆਂ ਨਵੀਆਂ ਗਾਈਡ ਲਾਈਨਜ਼ ਅਤੇ ਜਿਲੇ ਵਿੱਚ 31 ਅਗਸਤ ਤੱਕ ਲਾਗੂ ਨਵੇਂ ਪਾਬੰਧੀ ਦੇ ਹੁਕਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਜਿਲੇ ਦੇ 6 ਸ਼ਹਿਰਾਂ ਨੰਗਲ, ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਰੂਪਨਗਰ, ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਨਿਵਾਸੀਆਂ ਨੂੰ ਸ਼ਾਮ 7.00 ਵਜੇ ਤੋਂ ਸਵੇਰੇ 5.00 ਵਜੇ ਤੱਕ ਲਗਾਏ ਰਾਤ ਦੇ ਕਰਫਿਊ ਦੀ ਪਾਲਣਾ ਕਰਨ ਅਤੇ ਵਿਕੈਂਟ ਦੋਰਾਨ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ।  

ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ਤਹਿਤ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰੂਪਨਗਰ ਜਿਲੇ ਦੇ ਸਾਰੇ 6 ਸ਼ਹਿਰਾਂ ਵਿੱਚ ਸ਼ਾਮ 7.00 ਵਜੇ ਤੋਂ ਸਵੇਰੇ 5.00 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ। ਉਹਨਾਂ ਕਿਹਾ ਕਿ ਰੂਪਨਗਰ ਦੇ ਸਾਰੇ 6 ਮਿਊਂਸੀਪਲ ਟਾਊਨ ਦੇ ਵਿੱਚ ਵਿਕੈਂਟ ਦੋਰਾਨ ਰਾਤ ਦਾ ਕਰਫਿਊ ਵੀ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਜਰੂਰੀ ਵਸਤਾਂ ਦੀ ਸਪਲਾਈ ਲਈ ਨੈਸ਼ਨਲ ਅਤੇ ਸਟੇਟ ਹਾਈਵੇ ਤੇ ਛੋਟ ਰਹੇਗੀ। ਉਹਨਾਂ ਕਿਹਾ ਕਿ ਹਵਾਈ ਜਹਾਜ, ਰੇਲ ਗੱਡੀ ਜਾਂ ਬੱਸਾ ਰਾਹੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੀ ਪ੍ਰਵਾਨਗੀ ਹੋਵੇਗੀ। ਉਹਨਾਂ ਕਿਹਾ ਕਿ ਮੀਡੀਆ ਦੇ ਦਫਤਰ, ਸਰਕਾਰੀ ਅਤੇ ਪ੍ਰਾਈਵੇਟ ਦਫਤਰ, ਬੈਂਕ ਏ ਟੀ ਐਮ ਅਤੇ ਜਰੂਰੀ ਵਸਤਾਂ ਜਿਵੇਂ ਕਿ ਡੇਅਰੀ, ਹੈਲਥ ਐਗਰੀਕਲਚਰ ਆਦਿ ਨੂੰ ਵੀ ਛੋਟ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਲਈ ਵੀ ਛੋਟ ਦਿੱਤੀ ਜਾਵੇਗੀ ਜੇਕਰ ਉਹ ਪ੍ਰੀਖਿਆ ਵੀਕੈਂਟ ਵਾਲੇ ਦਿਨ ਹੋਵੇਗੀ। ਉਹਨਾਂ ਕਿਹਾ ਕਿ ਸਾਰੇ ਸ਼ਹਿਰਾਂ ਵਿੱਚ ਦੁਕਾਨਾਂ ਤੇ ਸ਼ਾਪਿੰਗ ਮੋਲ ਵਿਕੈਂਟ ਦੋਰਾਨ ਸਨੀਵਾਰ ਅਤੇ ਐਤਵਾਰ ਨੂੰ ਬੰਦ ਰਹਿਣਗੇ।

ਉਹਨਾਂ ਕਿਹਾ ਕਿ ਸੋਮਵਾਰ ਤੋਂ ਸੁੱਕਰਵਾਰ ਤੱਕ ਸਾਰੇ ਸ਼ਾਪਿੰਗ ਮੋਲ ਅਤੇ ਦੁਕਾਨਾਂ ਸ਼ਾਮ 6.30 ਵਜੇਂ ਤੱਕ ਖੋਲੀਆਂ ਜਾਣਗੀਆਂ, ਵਿਕੈਂਟ ਦੋਰਾਨ ਜਰੂਰੀ ਵਸਤਾਂ ਦੀਆਂ ਦੁਕਾਨਾਂ ਸ਼ਾਮ 6.30 ਵਜੇ ਤੱਕ ਖੋਲੀਆਂ ਜਾਣਗੀਆਂ। ਉਹਨਾਂ ਕਿਹਾ ਕਿ ਧਾਰਮਿਕ ਸਥਾਨ ਵੀ ਸ਼ਾਮ 6.30 ਵਜੇ ਤੱਕ ਹੀ ਖੁੱਲੇ ਰਹਿਣਗੇ। ਉਹਨਾਂ ਕਿਹਾ ਕਿ ਸਪੋਰਟਸ ਕੰਪਲੈਕਸ ਅਤੇ ਸਟੇਡੀਅਮ ਕੇਵਲ ਖਿਡਾਰੀਆਂ ਲਈ ਸ਼ਾਮ 6.30 ਵਜੇ ਤੱਕ ਖੁੱਲੇ ਰਹਿਣਗੇ। ਉਹਨਾਂ ਕਿਹਾ ਕਿ ਸ਼ਰਾਬ ਦੇ ਠੇਕੇ ਸ਼ਾਮ 6.30 ਵਜੇ ਤੱਕ ਖੋਲੇ ਜਾ ਸਕਦੇ ਹਨ, ਆਵਾਜਾਈ ਬਾਰੇ ਉਹਨਾਂ ਕਿਹਾ ਕਿ 4 ਪਹਿਆ ਵਾਹਨਾਂ ਵਿੱਚ ਡਰਾਈਵਰ ਸਮੇਤ ਕੇਵਲ 3 ਵਿਅਕਤੀਆਂ ਨੂੰ ਹੀ ਸਫਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪਬਲਿਕ ਟਰਾਂਸਪੋਰਟ ਵਿਚ 50 ਪ੍ਰਤੀਸ਼ਤ ਕਪੈਸਟੀ ਨਾਲ ਹੀ ਸਫਰ ਕੀਤਾ ਜਾ ਸਕੇਗਾ। ਉਹਨਾਂ ਕਿਹਾ ਕਿ ਵਿਆਹ ਸ਼ਾਦੀਆਂ ਅਤੇ ਅੰਤਿਮ ਸੰਸਕਾਰ ਨੂੰ ਛੱਡ ਕੇ ਸਾਰੇ ਸਮਾਜਿਕ ਧਾਰਮਿਕ ਅਤੇ ਸਿਆਸੀ ਪ੍ਰੋਗਰਾਮ/ਪ੍ਰੋਟੈਸਟ ਅਤੇ ਇਕੱਠ ਕਰਨ ਤੇ ਪੂਰੀ ਪਾਬੰਦੀ ਰਹੇਗੀ। ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲਿਆ ਵਿਰੁਧ ਧਾਰਾ 144 ਦੇ 188 ਅਧੀਨ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਬਾਰੇ ਉਹਨਾਂ ਕਿਹਾ ਕਿ ਦਫਤਰਾਂ ਦਾ ਸਟਾਫ 50 ਪ੍ਰਤੀਸ਼ਤ ਹੀ ਹਾਜ਼ਰ ਹੋਵੇਗਾ ਇਸ ਬਾਰੇ ਐਚ ਓ ਡੀ ਦਿਸ਼ਾ ਨਿਰਦੇਸ਼ ਜਾਰੀ ਕਰਨਗੇ। ਉਹਨਾਂ ਕਿਹਾ ਕਿ ਲੋਕਾਂ ਨੂੰ ਵੱਖ ਵੱਖ ਸੇਵਾਵਾਂ ਦਾ ਲਾਭ ਅਤੇ ਆਪਣੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਬਾਰੇ ਆਨ ਲਾਈਨ ਦਰਖਾਸਤ ਦੇਣ ਲਈ ਜਾਗਰੂਕ ਕੀਤਾ ਜਾਵੇ।  

ਉਹਨਾਂ ਕਿਹਾ ਕਿ ਇਸ ਨਾਲ ਸੋਸ਼ਲ ਡਿਸਟੈਸ ਕਾਇਮ ਰਹੇਗਾ। ਉਹਨਾਂ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਜਾਣਕਾਰੀ ਹੈ ਜੋ ਹੁਣ ਲਾਗੂ ਹੋ ਗਈ ਹੈ। ਉਹਨਾਂ ਕਿਹਾ ਕਿ ਕੇਵਲ ਮੈਡੀਕਲ ਐਮਰਜੈਸੀ ਦੀ ਸਥਿਤੀ ਵਿੱਚ ਹੀ ਪ੍ਰਵਾਨਗੀ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਪੀਲ ਕੀਤੀ ਗਈ ਹੈ ਕਿ ਵਿਕੈਂਟ ਦੋਰਾਨ ਘਰਾਂ ਵਿੱਚ ਹੀ ਆਪਣੇ ਪਰਿਵਾਰ ਵਿੱਚ ਰਹੋ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਹਨਾਂ ਕਿਹਾ ਕਿ ਉਲੰਘਣਾ ਕਰਨ ਵਾਲਿਆ ਵਿਰੁੱਧ ਸ਼ਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੇਡੂ ਖੇਤਰ ਦੇ ਲੋਕਾਂ ਨੂੰ ਵਿਕੈਂਟ ਦੋਰਾਨ ਸ਼ਹਿਰਾਂ ਵਿੱਚ ਆਉਣ ਜਾਉਣ ਤੇ ਮਨਾਹੀ ਹੋਵੇਗੀ ਅਤੇ ਉਦਯੋਗ ਪਹਿਲਾਂ ਦੀ ਤਰਾਂ ਸਿਫਟਾਂ ਵਿੱਚ ਚੱਲਣਗੇ।  ਉਹਨਾਂ ਕਿਹਾ ਕਿ ਸਾਰੇ ਜਿਲਾ ਵਾਸੀ ਇਹਨਾਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਉਹਨਾਂ ਨੇ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਜਿਵੇਂ ਕਿ ਮਾਸਕ ਪਾਉਣ ਅਤੇ ਆਪਸੀ ਵਿੱਥ ਰੱਖਣ ਦੀ ਵੀ ਅਪੀਲ ਕੀਤੀ ਹੈ।  

Leave a Reply

Your email address will not be published. Required fields are marked *