May 18, 2024

ਡੇਂਗੂ ਅਤੇ ਮਲੋਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਬੇਹੱਦ ਜਰੂਰੀ-ਸੀਨੀਅਰ ਮੈਡੀਕਲ ਅਫਸਰ.

0


ਨੈਸ਼ਨਲ ਵੈਕਟਰ ਬੋਰਨ ਡਜੀਜ਼ ਕੰਟਰੋਲ ਪਰ੍ੋਗਰਾਮ ਤਹਿਤ ਸਿਹਤ ਕਰਮਚਾਰੀ ਲੋਕਾਂ ਨੂੰ ਕਰ ਰਹੇ ਹਨ ਜਾਗਰੂਕ-ਰਾਮ ਪਰ੍ਕਾਸ ਸਰੋਆ.


ਕੀਰਤਪੁਰ ਸਾਹਿਬ 27 ਨਵੰਬਰ / ਨਿਊ ਸੁਪਰ ਭਾਰਤ ਨਿਊਜ਼


ਨੈਸ਼ਨਲ ਵੈਕਟਰ ਬੋਰਨ ਡਜੀਜ਼ ਕੰਟਰੋਲ ਪਰ੍ੋਗਰਾਮ ਸਿਹਤ ਵਿਭਾਗ ਦਾ ਇਕ ਅਜਿਹਾ ਉਪਰਾਲਾ ਹੈ ਜਿਸਦੇ ਤਹਿਤ ਹਰ ਸੁਕਰਵਾਰ ਨੂੰ ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਵਪਾਰਕ ਅਦਾਰਿਆ ਵਿੱਚ ਜਾ ਕੇ ਉਹਨਾਂ ਨੂੰ ਡੇਂਗੂ, ਚਿਕਨਗੂਣੀਆਂ, ਮਲੇਰੀਆਂ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ.


ਇਹ ਪਰ੍ਗਟਾਵਾ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਾਮ ਪਰ੍ਕਾਸ਼ ਸਰੋਆ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਨੇ ਅੱਜ ਡਰਾਈਡੇ ਮੋਕੇ ਇਸ ਇਲਾਕੇ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਘਰਾਂ ਦੁਕਾਨਾ ਅਤੇ ਹੋਰ ਵਪਾਰਕ ਅਦਾਰਿਆ ਵਿੱਚ ਜਾ ਕੇ ਲੋਕਾਂ ਨੂੰ ਇਹਨਾਂ ਬਿਮਾਰੀਆਂ ਦੇ ਫੈਲਣ ਤੋਂ ਰੋਕਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦੇਣ ਮੋਕੇ ਕੀਤਾ. ਉਹਨਾਂ ਕਿਹਾ ਕਿ ਘਰਾਂ ਵਿੱਚ ਕੂੱਲਰ , ਫਰੀਜ, ਗਮਲੇ, ਫੁੱਲਦਾਨ ਜਾਂ ਟੁੱਟੇ ਹੋਏ ਬਰਤਨਾਂ ਵਿੱਚ ਆਮਤੋਰ ਤੇ ਪਾਣੀ ਖੜਾ ਰਹਿੰਦਾ ਹੈ ਅਜਿਹਾ ਹੀ ਟਾਇਰਾਂ ਜਾਂ ਕਵਾੜ ਦੀਆਂ ਦੁਕਾਨਾਂ ਤੇ ਵੀ ਹੁੰਦਾ ਹੈ. ਇਸ ਸਾਫ ਖੜੇ ਪਾਣੀ ਵਿੱਚ ਡੇਂਗੂ ਦਾ ਮੱਛਰ ਆਪਣੇ ਅੰਡੇ ਦੇ ਦਿੰਦਾ ਹੈ ਜੋ ਮਨੁੱਖੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੈ.

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਸੂਆਂ ਅਤੇ ਪੰਛੀਆਂ ਦੇ ਪੀਣ ਦੇ ਪਾਣੀ ਲਈ ਬਣਾਈਆਂ ਖਾਲਾ ਜਾਂ ਘਰਾਂ ਦੇ ਬਾਹਰ ਜਾਂ ਛੱਤ ਉਤੇ ਰੱਖੇ ਬਰਤਨ ਵੀ ਇਸ ਮੱਛਰ ਦੇ ਫੈਲਣ ਵਿੱਚ ਵੱਡੀ ਭੂਮਿਕਾ ਨਿਭਾਉਦੇ ਹਨ. ਇਸਲਈ ਸਿਹਤ ਵਿਭਾਗ ਵਲੋਂ ਇਸ ਇਲਾਕੇ ਵਿੱਚ ਸੁੱਕਰਵਾਰ ਦਾ ਦਿਨ ਡਰਾਈਡੇ ਵਜੋਂ ਰੱਖਿਆ ਹੈ ਤਾਂ ਜੋ ਉਸ ਦਿਨ ਸਾਫ ਪਾਣੀ ਖੜਾ ਹੋਣ ਵਾਲੀਆਂ ਥਾਵਾਂ ਨੂੰ ਖਾਲੀ ਕਰਕੇ ਬਿਲਕੁੱਲ ਸੁੱਕਾ ਕੇ ਉਹਨਾਂ ਵਿੱਚ ਮੁੱੜ ਪਾਣੀ ਭਰਿਆ ਜਾਵੇ ਇਸ ਨਾਲ ਇਸ ਮੱਛਰ ਦੇ ਫੈਲਣ ਦਾ ਚੇਨ ਚੱਕਰ ਟੁੱਟ ਜਾਂਦਾ ਹੈ.

ਉਹਨਾਂ ਕਿਹਾ ਕਿ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਘਰਾਂ ਵਿੱਚ ਸਾਫ ਪਾਣੀ ਖੜਾ ਹੋਣ ਵਾਲੀਆਂ ਥਾਵਾਂ ਦੀ ਜਾਂਚ ਕਰਨ ਅਤੇ ਸਾਫ ਸਫਾਈ ਦਾ ਪੂਰੀਤਰਹ੍ਾਂ ਖਿਆਲ ਰੱਖਣ.
ਸੀਨੀਅਰ ਮੇੈਡੀਕਲ ਅਫਸਰ  ਨੇ ਹੋਰ ਦੱਸਿਆ ਕਿ ਲੋਕਾਂ ਨੁੰ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹ ਸਵੇਰੇ ਸ਼ਾਮ ਘਰ ਤੋਂ ਬਾਹਰ ਨਿਕਲਣ ਸਮੇਂ ਪਾਰਕ ਆਦਿ ਵਿੱਚ ਜਾਣ ਸਮੇਂ ਸਰੀਰ ਨੂੰ ਪੂਰੀਤਰਹ੍ਾਂ ਢੱਕ ਕੇ ਰੱਖਣ .

ਉਹਨਾਂ ਕਿਹਾ ਕਿ ਮੋਜੂਦਾ ਸਮੇਂ ਲੋਕਾਂ ਨੂੰ ਕਰੋਨਾ ਕਾਲ ਦੋਰਾਨ ਕੋਵਿਡ ਦੀਆਂ ਸਾਵਧਾਨੀਆਂ ਮਾਸਕ ਪਾਉਣਾ ਆਪਸੀ ਵਿੱਥ ਰੱਖਣਾ ਅਤੇ ਵਾਰ ਵਾਰ ਸਾਬਣ ਨਾਲ ਹੱਥ ਧੋਣਾ ਬਾਰੇ ਵੀ ਪਰ੍ੇਰਿਤ ਕੀਤਾ ਜਾ ਰਿਹਾ ਹੈ.  ਉਹਨਾਂ ਕਿਹਾ ਕਿ ਬਿਮਾਰੀਆਂ ਨਾਲ ਟਾਕਰਾ ਸਾਵਧਾਨੀਆਂ ਰੱਖ ਕੇ ਹੀ ਕੀਤਾ ਜਾ ਸਕਦਾ ਹੈ ਅਤੇ ਇਸਦੇ ਲਈ ਜਾਗਰੂਕ ਹੋਣ ਦੀ ਜਰੂਰਤ ਹੈ. ਉਹਨਾਂ ਕਿਹਾ ਕਿ ਆਪਣਾ ਆਲਾ ਦੁਆਲਾ ਸਾਫ ਸੁਧਰਾ ਰੱਖ ਕੇ ਹੀ ਤੰਦਰੁਸਤ ਰਿਹਾ ਜਾ ਸਕਦਾ ਹੈ.

Leave a Reply

Your email address will not be published. Required fields are marked *