May 18, 2024

ਸਿਹਤ ਵਿਭਾਗ ਘਰਾਂ ਵਿਚ ਆਈਸੋਲੇਟ ਮਰੀਜ਼ਾ ਦੀ ਸਿਹਤ ਦੀ ਨਿਰੰਤਰ ਕਰ ਰਿਹਾ ਹੈ ਜਾਂਚ

0

ਘਰਾਂ ਵਿਚ ਇਕਾਂਤਵਾਸ /ਆਈਸੋਲੇਟ ਹੋਏ ਲੋਕਾਂ ਨੂੰ ਸਿਹਤ ਵਿਭਾਗ ਵਲੋ ਦਿੱਤੀਆ ਜਾ ਰਹੀਆ ਸੇਵਾਵਾ ਲਈ ਘਰ-ਘਰ ਪਹੁੰਚੇ ਸਿਹਤ ਕਰਮਚਾਰੀ

*ਇਕਾਂਤਵਾਸ ਕੀਤੇ ਲੋਕਾਂ ਨੂੰ ਵੀ ਸਿਹਤ ਵਿਭਾਗ ਵਲੋਂ ਦਿੱਤੀ ਜਾ ਰਹੀ ਹੈ ਲੋੜੀਦੀ ਅਤੇ ਢੁਕਵੀ ਜਾਣਕਾਰੀ **ਕਰੋਨਾ ਮਹਾਂਮਾਰੀ ਤੋ ਬਚਣ ਲਈ ਸਾਵਧਾਨੀਆਂ ਅਪਨਾਉਣ ਦੀ ਕੀਤੀ ਅਪੀਲ

ਕੀਰਤਪੁਰ ਸਾਹਿਬ / 18 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਾ.ਰਾਮ ਪ੍ਰਕਾਸ਼ ਸਰੋਆ ਸੀਨੀਅਰ ਮੈਡੀਕਲ ਅਫਸਰ ਮੁਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਆਪਣੇ ਘਰਾਂ ਵਿਚ ਆਈਸੋਲੇਟ ਹੋਏ ਕੋਵਿਡ ਪਾਜੀਟਿਵ ਮਰੀਜ਼ਾ ਨੂੰ ਢੁਕਵੀਆ ਸਿਹਤ ਸਹੂਲਤਾ ਦੇਣ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ। ਘਰਾਂ ਵਿਚ ਇਕਾਂਤਵਾਸ ਹੋਏ ਲੋਕਾਂ ਨੂੰ ਵੀ ਸਿਹਤ ਵਿਭਾਗ ਲੋੜੀਦੀਆਂ ਜਰੂਰੀ ਸਾਵਧਾਨੀਆ ਵਰਤਣ ਦੀ ਅਪੀਲ ਕਰ ਰਿਹਾ ਹੈ। ਕਰੋਨਾ ਮਹਾਂਮਾਰੀ ਦੋਰਾਨ ਸਾਵਧਾਨੀਆ ਅਪਨਾ ਕੇ ਹੀ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਘਰਾਂ ਵਿਚ ਇਕਾਤਵਾਸ ਜਾਂ ਆਈਸੋਲੇਟ ਹੋਏ ਕੋਵਿਡ ਪਾਜੀਟਿਵ ਮਰੀਜ਼ਾ, ਹਲਕੇ ਲੱਣਛ ਪਾਏ ਜਾਣ ਵਾਲੇ ਲੋਕਾ ਅਤੇ ਕੋਵਿਡ ਪਾਜੀਟਿਵ ਮਰੀਜ਼ਾ ਦੇ ਸੰਪਰਕ ਵਿਚ ਆਏ ਲੋਕਾਂ ਨੂੰ ਢੁਕਵੀਆਂ ਤੇ ਲੋੜੀਦੀਆਂ ਸਿਹਤ ਸਹੂਲਤਾ ਮੁਹੱਇਆ ਕਰਵਾ ਰਹੇ ਡਾਕਟਰਾ ਅਤੇ ਸਿਹਤ ਵਿਭਾਗ ਦੇ ਸਟਾਫ ਦੀ ਕਾਰਗੁਜਾਰੀ ਦੀ ਸਮੀਖਿਆ ਕਰਨ ਉਪਰੰਤ ਦੱਸਿਆ ਕਿ ਮਾਸਕ ਪਾਉਣ, ਆਪਸੀ ਵਿੱਥ ਰੱਖਣ ਤੋ ਇਲਾਵਾ, ਸਾਫ ਸਫਾਈ ਅਤੇ ਚੋਗਿਰਦੇ ਦੀ ਸਫਾਈ ਵੀ ਬੇਹੱਦ ਜਰੂਰੀ ਹੈ। ਅਜਿਹਾ ਬਿਮਾਰੀਆਂ ਦੇ ਸੰਕਰਮਣ ਫੈਲਣ ਤੋ ਰੋਕਣ ਲਈ ਕੀਤਾ ਜਾਦਾ ਹੈ। ਉਨ੍ਹਾਂ ਕਿਹਾ ਕਿ ਮੋਜੂਦਾ ਦੌਰ ਵਿਚ ਜਦੋ ਬਰਸਾਤ ਦੇ ਮੋਸਮ ਦੌਰਾਨ ਬਦਲਦੇ ਮੋਸਮ ਵਿਚ ਡੇਂਗੂ ਅਤੇ ਮਲੇਰੀਆ ਤੋ ਬਚਾਅ ਕਰਨਾ ਬੇਹੱਦ ਜਰੂਰੀ ਹੈ,  ਅਜਿਹੇ ਮੋਕੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣੀ ਵੀ ਲਾਜਮੀ ਹੈ। ਉਨ੍ਹਾਂ ਕਿਹਾ ਕਿ ਘਰਾਂ ਦੇ ਨਾਲ ਨਾਲ ਆਲੇ ਦੁਆਲੇ ਦੇ ਖੇਤਰ ਵਿਚ ਵੀ ਸਾਫ ਸਫਾਈ ਕੀਤੀ ਜਾਵੇ। ਕਰੋਨਾ ਦੀਆ ਸਾਵਧਾਨੀਆਂ ਨੂੰ ਅਪਨਾਉਦੇ ਹੋਏ ਘਰਾਂ ਤੋ ਘੱਟ ਤੋ ਘੱਟ ਬਾਹਰ ਨਿਕਲਿਆ, ਬਜੁਰਗਾ, ਗਰਭਵਤੀ ਔਰਤਾ ਅਤੇ ਬੱਚਿਆ ਨੂੰ ਬਿਨਾਂ ਜਰੂਰੀ ਕੰਮ ਤੋ ਘਰਾਂ ਤੋ ਬਾਹਰ ਨਹੀ ਆਉਣਾ ਚਾਹੀਦਾ। ਇਸ ਨਾਲ ਹੀ ਕਰੋਨਾ ਨੁੰ ਹਰਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *