May 24, 2024

ਕੋਵਿਡ-19: ਘਰਾਂ ‘ਚ ਇਕਾਂਤਵਾਸ ਕੋਰੋਨਾ ਪਾਜੀਟਿਵ ਮਰੀਜਾਂ ਦੇ ਕੂੜੇ ਅਤੇ ਬਾਇਓਮੈਡੀਕਲ ਵੇਸਟ ਚੁੱਕਣ ਦਾ ਨਗਰ ਨਿਗਮ ਵਲੋਂ ਕੀਤਾ ਗਿਆ ਹੈ ਸੁਚਾਰੂ ਅਤੇ ਯੋਗ ਪ੍ਰਬੰਧ: ਕਮਿਸ਼ਨਰ ਨਗਰ ਨਿਗਮ

0

*ਸਮੱਸਿਆ ਆਉਣ ‘ਤੇ ਮਰੀਜ 94787-15701, 98887-88355 ਅਤੇ 96464-05335 ‘ਤੇ ਕਰ ਸਕਦੇ ਹਨ ਸੰਪਰਕ, ਸਵੱਛਤਾ ਐਪ ਰਾਹੀਂ ਵੀ ਦੇ ਸਕਦੇ ਹਨ ਜਾਣਕਾਰੀ

ਹੁਸ਼ਿਆਰਪੁਰ / 17 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਨਗਰ ਨਿਗਮ ਵਲੋਂ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਬਰਕਰਾਰ ਰੱਖਣ ਲਈ ਜਿਥੇ ਦਿਨ-ਰਾਤ ਕੰਮ ਕੀਤੇ ਜਾ ਰਹੇ ਹਨ, ਉਥੇ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਕੋਰੋਨਾ ਪਾਜੀਟਿਵ ਮਰੀਜ਼ਾਂ ਦੇ ਘਰਾਂ ਦਾ ਕੂੜਾ ਅਤੇ ਬਾਇਓਮੈਡੀਕਲ ਵੇਸਟ ਵੀ ਇਕੱਤਰ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਨਗਰ ਨਿਗਮ ਬਲਵੀਰ ਰਾਜ ਸਿੰਘ ਨੇ ਦੱਸਿਆ ਕਿ ਜਿਨਾਂ ਲੋਕਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਹੈ, ਉਸ ਘਰ ਤੋਂ ਰੋਜ਼ਾਨਾ ਕੂੜਾ ਉਠਾਉਣ ਲਈ ਵੀ ਨਗਰ ਨਿਗਮ ਦੀਆਂ ਵਿਸ਼ੇਸ਼ ਟੀਮਾਂ ਲਗਾਈਆਂ ਗਈਆਂ ਹਨ, ਜੋ ਕਿ ਪੀ.ਪੀ.ਈ. ਕਿੱਟ, ਦਸਤਾਨੇ, ਮਾਸਕ ਪਹਿਨ ਕੇ ਆਪਣੇ ਇਸ ਕੰਮ ਨੂੰ ਪੂਰਾ ਕਰ ਰਹੇ ਹਨ।

ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਜੇਕਰ ਕੂੜਾ ਉਠਾਉਣ ਸਬੰਧੀ ਘਰਾਂ ਵਿੱਚ ਇਕਾਂਤਵਾਸ ਕੋਵਿਡ-19 ਮਰੀਜ ਨੂੰ ਕੋਈ ਦਿੱਕਤ ਆ ਰਹੀ ਹੈ ਜਾਂ ਕੋਈ ਉਨਾਂ ਦਾ ਕੂੜਾ ਨਹੀਂ ਉਠਾ ਰਿਹਾ ਤਾਂ ਉਹ 94787-15701, 98887-88355 ਅਤੇ 96464-05335 ਨੰਬਰ ‘ਤੇ ਆਪਣੀ ਸ਼ਿਕਾਇਤ ਕਰ ਸਕਦਾ ਹੈ। ਇਸ ਤੋਂ ਇਲਾਵਾ ਸਵੱਛਤਾ ਐਪ ਡਾਊਨਲੋਡ ਕਰਕੇ ਉਸ ਵਿੱਚ ਰਿਕਵੇਸਟ ਵੇਸਟ ਪਿਕਅਪ ਫਰਾਮ ਕੁਆਰਨਟੀਨ ਏਰੀਆ ‘ਤੇ ਕਲਿੱਕ ਕਰਕੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਬਲਵੀਰ ਰਾਜ ਸਿੰਘ ਨੇ ਕਿਹਾ ਕਿ ਇਕਾਂਤਵਾਸ ਕੀਤੇ ਗਏ ਘਰਾਂ ਵਿੱਚੋਂ ਨਿਗਮ ਦੇ ਕਰਮਚਾਰੀਆਂ ਵਲੋਂ ਕੂੜੇ ਦੇ ਨਾਲ-ਨਾਲ ਰੋਜ਼ਾਨਾ ਪ੍ਰਯੋਗ ਕੀਤੇ ਗਏ ਦਸਤਾਨੇ, ਮੈਡੀਕਲ ਵੇਸਟ ਆਦਿ ਨੂੰ ਇਕੱਤਰ ਕਰਦੇ ਹਨ ਜਿਸ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪੀਲੇ ਰੰਗ ਦੇ ਸਪੈਸ਼ਲ ਲਿਫਾਫਿਆਂ ਵਿੱਚ ਪਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਕਰਮਚਾਰੀਆਂ ਵਲੋਂ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਨੂੰ ਹਰ ਸੰਭਵ ਸੁਵਿਧਾ ਉਪਲਬੱਧ ਕਰਵਾਈ ਜਾ ਰਹੀ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਗਰ ਨਿਗਮ ਦਾ ਸਟਾਫ਼ ਲੋਕਾਂ ਦੀ ਸੇਵਾ ਲਈ ਕੰਮ ਕਰ ਰਿਹਾ ਹੈ, ਇਸ ਲਈ ਸਟਾਫ਼ ਨੂੰ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। 

Leave a Reply

Your email address will not be published. Required fields are marked *