May 18, 2024

ਫ਼ਰੀਦਕੋਟ ਜ਼ਿਲ•ੇ ‘ਚ ਘਰੇਲੂ ਹਿੰਸਾ ਤੇ ਸੈਮੀਨਾਰ ਕਰਵਾਏ

0

ਫ਼ਰੀਦਕੋਟ, 25 ਨਵੰਬਰ ( ਨਿਊ ਸੁਪਰ ਭਾਰਤ ਨਿਊਜ਼  )

ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਯੋਗ ਅਗਵਾਈ ਹੇਠ ਜ਼ਿਲ•ਾ ਪ੍ਰੋਗਰਾਮ ਅਫ਼ਸਰ ਸ੍ਰੀ ਕਰਨ ਬਰਾੜ ਦੀ ਨਿਗਰਾਨੀ ਹੇਠ ਬਲਾਕ ਪੱਧਰ ਤੇ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ।  


 ਇਸ ਮੌਕੇ ਵੱਖ ਵੱਖ ਸਮਾਗਮਾਂ’ਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਟੋਲ ਫਰੀ ਨੰ:1968 ਪ੍ਰਤੀ ਜਾਗਰੁਕ ਕਰਦਿਆਂ ਦੱਸਿਆ ਕਿ  1968 ਨੰਬਰ ਤੇ ਫੋਨ ਕਰਕੇ ਕੋਈ ਵੀ ਘਰੇਲੁ ਹਿੰਸਾ ਤੋ ਪੀੜਤ ਔਰਤ ਸਹਾਇਤਾ ਲੇ ਸਕਦੀ ਹੈ। ਉਨ•ਾਂ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਤੇ ਹਿੰਸਾ ਕਰਨਾ ਕਮਜ਼ੋਰ ਮਾਨਸਿਕਤਾਂ ਦਾ ਹਾਵੀ ਹੋਣਾ ਹੈ। ਔਰਤਾਂ ਨੂੰ ਉਨ•ਾਂ ਦ ਹੱਕਾਂ ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਉਨ•ਾਂ ਲੋਕਾਂ ਅਪੀਲ ਕਰਦਿਆਂ ਕਿਹਾ ਕਿ ਉਹ ਮਾਸਕ ਪਾਉਣ, ਸਮੇਂ ਸਮੇਂ ਤੇ ਹੱਥ ਧੋਣ , ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ  ਸੈਨੀਟਾਈਜ ਦੀ ਵਰਤੋਂ ਕਰਨ ਅਤੇ ਜ਼ਿਲ•ਾ ਪ੍ਰਸ਼ਾਸ਼ਨ ਵੱਲੋਂ ਚਲਾਈ ਜਾ ਰਹੀ ਗਾਈਡਲਾਈਨਜ਼ ਦੀ ਪਾਲਣਾ ਕਰਨ।  


 ਸੈਮੀਨਾਰਾਂ ਨੂੰ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਛਿੰਦਰਪਾਲ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸ੍ਰੀਮਤੀ ਖੁਸ਼ਵੀਰ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਕੋਟਕਪੂਰਾ-2 ਨੇ ਸੰਬੋਧਨ ਕੀਤਾ। ਸਮਾਗਮ ਵਿਚ ਆਈ.ਸੀ.ਡੀ.ਐਸ ਸੁਪਰਵਾਈਜ਼ਰ,ਆਂਗਣਵਾੜੀ ਵਰਕਰ, ਆਂਗਣਵਾੜੀ ਹੈਲਪਰਾਂ ਅਤੇ ਆਮ ਲੋਕਾਂ ਨੇ ਕੋਵਿਡ 19 ਦੀਆਂ ਹਿਦਾਇਤਾਂ ਦੀ ਪਾਲਣਾ ਕਰਦਿਆਂ ਸੈਮੀਨਾਰਾਂ ‘ਚ ਹਿੱਸਾ ਲਿਆ।

Leave a Reply

Your email address will not be published. Required fields are marked *