May 18, 2024

ਵਾਤਾਵਰਨ ਦੀ ਸੰਭਾਲ ਲਈ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ:ਸੇਤੀਆ

0

ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਲਈ ਪ੍ਰਚਾਰ ਵੈਨਾਂ ਰਵਾਨਾ

-ਪਰਾਲੀ ਪ੍ਰਬੰਧ ਲਈ ਖੇਤੀਬਾੜੀ ਵਿਭਾਗ ਦੀ ਸਲਾਹ ਤੇ ਨਵੀਆਂ ਤਕਨੀਕਾਂ ਅਪਣਾਉਣ ਦੀ ਸਲਾਹ


ਫਰੀਦਕੋਟ 08 ਅਕਤੂਬਰ (ਨਿਊ ਸੁਪਰ ਭਾਰਤ ਨਿਊਜ਼ )

ਝੋੋਨੇ ਦੀ ਪਰਾਲੀ ਅਤੇ ਹੋੋਰ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਨ,ਜੀਵ ਜੰਤੂ, ਮਨੁੱਖ ਅਤੇ ਸਮੁੱਚੀ ਬਨਸਪਤੀ ਤੇ ਮਾਰੂ ਪ੍ਰਭਾਵ ਪੈਂਦਾ ਹੈ ਉਥੇ ਹੀ ਇਸ ਨਾਲ ਜਮੀਨ ਦੇ ਖੁਰਾਕੀ ਤੱਤ ਵੀ ਨਸ਼ਟ ਹੁੰਦੇ ਹਨ। ਕਿਸਾਨਾਂ ਨੂੰ ਜਿਥੇ ਖੁਦ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਇਸਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਹੋੋਣਾ ਪਵੇਗਾ, ਉਥੇ ਹੋੋਰਨਾਂ ਨੂੰ ਵੀ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕਰਨਾ ਪਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਿ਼ਲੇ੍ਹ ਦੇ ਪਿੰਡਾਂ ਲਈ ਪ੍ਰਚਾਰ ਵੈਨਾਂ ਰਵਾਨਾ ਕਰਨ ਉਪਰੰਤ ਕੀਤਾ। ਇਸ ਮੌੌਕੇ ਐਸ ਼ਡੀ ਼ਐਮ ਼ਫਰੀਦਕੋਟ ਮਿਸ ਼ਪੂਨਮ ਸਿੰਘ, ਜਿ਼ਲ੍ਹਾ ਮੁੱਖ ਖੇਤੀਬਾੜੀ ਅਫਸਰ ਡਾ ਹਰਨੇਕ ਸਿੰਘ ਰੋੋਡੇ ਵਿਸ਼ੇਸ਼ ਤੌੌਰ ਤੇ ਹਾਜ਼ਰ ਸਨ।


 ਇਸ ਮੌਕੇ ਉਨ੍ਹਾਂ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਇਸ ਵਾਰ ਫਰੀਦਕੋਟ ਜਿਲ੍ਹੇ ਨੂੰ ਪੰਜਾਬ ਸੂਬੇ ਵਿੱਚ ਪਰਾਲੀ ਨਾ ਸਾੜਨ ਵਾਲਾ ਜਿਲ੍ਹਾਂ ਬਣਾਉਣਾ ਹੈ ਇਸ ਲਈ ਉਨ੍ਹਾ ਨੂੰ ਕਿਸਾਨਾ ਦੇ ਭਰਪੂਰ ਸਹਿਯੋਗ ਦੀ ਜਰੂਰਤ ਹੈ। ਇਥੇ ਉਨ੍ਹਾਂ ਨੇ ਕਿਸਾਨਾ ਨੂੰ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਸਬਸਿਡੀ ਉੱਪਰ ਮੁਹਾਇਆਂ ਕਰਵਾਈਆਂ ਮਸੀਨਾਂ ਦਾ ਲਾਭ ਲੈ ਕਿ ਝੌਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਇਆ ਜਾਵੇ, ਜਾ ਬੇਲਰਾਂ ਰਾਹੀਂ ਇਸ ਦੀਆਂ ਗੱਠਾ ਬਣਾਈਆਂ ਜਾਣ। ਕਿੳਕਿ ਇਸ ਨੂੰ ਅੱਗ ਲਾਉਣ ਨਾਲ ਜ਼ੋ ਪ੍ਰਦਸਨ ਪੈਦਾ ਹੁੰਦਾ ਹੈ। ਉਹ ਕਰੋਨਾਂ ਨਾਲ ਪੀੜਤ ਮਰੀਜਾ, ਬਜੁਰਗਾ ਅਤੇ ਬੱਚਿਆ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ।
ਡਿਪਟੀ ਕਮਿਸ਼ਨਰ ਫਰੀਦਕੋਟ ਜੀ ਨੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਾਸ ਕੀਤੇ ਗਏ ਹੁਕਮਾਂ ਸਬੰਧੀ ਜਾਣਕਾਰੀ ਦਿਦੇ ਹੋਏ ਕਿਹਾ ਕਿ ਜ਼ੋ ਝੌਨੇ ਦੀ ਕਟਾਈ ਦਾ ਸਮਾਂ ਸਵੇਰੇ 08:00 ਤੋਂ ਸਾਮ: 07:00 ਵਜੇ ਤੱਕ ਦਾ ਹੈ। ਝੌਨੇ ਦੀ ਕਟਾਈ ਮੌਕੇ ਕੰਬਾਇਨ ਉੱਪਰ ਸੁਪਰ ਸਟਰਾਅ ਮੈਨਜਮੈਂਟ ਸਿਸਟਮ ਚਾਲੂ ਹਾਲਤ ਵਿੱਚ ਲੱਗਾ ਹੋਣਾ ਜਰੂਰੀ ਹੈ, ਅਤੇ ਝੌਨੇ ਦੀ ਰਹਿਦ-ਖੂਹਦ ਨੂੰ ਅੱਗ ਲਗਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੈ।ਜਿਨ੍ਹਾ ਕਿਸਾਨਾ ਵੀਰਾ ਵੱਲੋਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਵੇਗੀ, ਉਨ੍ਹਾਂ ਉਪਰ ਮਾਨਯੋਗ ਨੈਸ਼ਨਲ ਗਰੀਨ ਟਿਬਿਊਨਲ ਵੱਲੋਂ ਮਿਲੀਆਂ ਹਦਾਇਤਾ ਅਨੁਸਾਰ  ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।ਇਥੇ ਉਨ੍ਹਾਂ ਨੇ ਕਿਸਾਨ ਵੀਰਾ ਦੀ ਜਾਣਕਾਰੀ ਹਿੱਤ ਦੱਸਿਆ ਕਿ ਕਿਸਾਨ ਆਪਣੀ ਜਿਨਸ ਮੰਡੀਆਂ ਵਿੱਚ ਪੂਰੀ ਤਰ੍ਹਾਂ ਸੁਕਾ ਕੇ ਹੀ ਲੈ ਕਿ ਆਉਣ, ਅਤੇ ਕੋਵਿਡ-19 ਦੀਆਂ ਹਦਾਇਤਾ ਅਨੁਸਾਰ ਮਾਸਕ, ਸਮਾਜਿਕ ਦੂਰੀ, ਅਤੇ ਹੋਰ ਸਾਵਧਾਨੀਆਂ ਦਾ ਧਿਆਨ ਰੱਖਣ, ਤਾਂ ਜ਼ੋ ਕਰੋਨਾਂ ਬਿਮਾਰੀ ਦਾ ਲੱਕ ਤੋੜਿਆ ਜਾ ਸਕੇ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ: ਹਰਨੇਕ ਸਿੰਘ ਰੋਡੇ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਇਹ ਵੈਨਾ ਮਿਤੀ: 08-10-2020 ਤੋਂ 12-10-2020 ਜਿਲ੍ਹੇ ਦੇ ਸਮੂਹ 171 ਪਿੰਡਾ ਵਿੱਚ ਕਿਸਾਨਾਂ ਤੱਕ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸਨੇਹਾ ਲੈ ਕਿ ਜਾਣਗੀਆਂ।ਇਨ੍ਹਾਂ ਵੈਨਾ ਰਾਹੀ ਕਿਸਾਨ ਵੀਰਾ ਨੂੰ ਝੌਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾਭਣ ਅਤੇ ਅੱਗ ਨਾ ਲਗਾਉਣ ਸਬੰਧੀ ਆਡਿਓ, ਲੀਫਲੈਟ/ਪੋਸਟਰਾਂ ਅਤੇ ਲਿਟਰੇਚਰ ਰਾਹੀਂ ਜਾਗਰੂਕ ਕਰਨਗੀਆਂ।ਇਸ ਮੌਕੇ ਉਨ੍ਹਾਂ ਨਾਲ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਡਾ: ਪਾਖਰ ਸਿੰਘ, ਬਲਾਕ ਖੇਤੀਬਾੜੀ ਅਫਸਰ ਫਰੀਦਕੋਟ ਡਾ: ਅਵੀਨਿੰਦਰਪਾਲ ਸਿੰਘ, ਡਾ: ਕਰਨਜੀਤ ਸਿੰਘ ਗਿੱਲ (ਖੇਤੀਬਾੜੀ ਅਫਸਰ) ਡਾ: ਗੁਰਮਿੰਦਰ ਸਿੰਘ ਬਰਾੜ, ਡਾ: ਗੁਰਪ੍ਰੀਤ ਸਿੰਘ, ਡਾ: ਰਮਨਦੀਪ ਸਿੰਘ, ਡਾ: ਰੁਪਿੰਦਰ ਸਿੰਘ, ਡਾ: ਯਾਦਵਿੰਦਰ ਸਿੰਘ, ਡਾ: ਸੁਭਕਰਨ ਸਿੰਘ, ਡਾ: ਕੁਲਦੀਪ ਸਿੰਘ, ਡਾ: ਲਖਵੀਰ ਸਿੰਘ, ਡਾ: ਪਰਮਿੰਦਰ ਸਿੰਘ (ਸਾਰੇ ਖੇਤੀਬਾੜੀ ਵਿਕਾਸ ਅਫਸਰ) ਸ੍ਰੀ ਅਮਨਦੀਪ ਕੇਸਵ (ਪੀ.ਡੀ ਆਤਮਾ) ਸ੍ਰੀ ਭੁਪੇਸ ਜ਼ੋਸੀ ਅਤੇ ਸ੍ਰੀ ਖੁਸਵੰਤ ਸਿੰਘ, (ਆਤਮਾ ਸਟਾਫ) ਮੌਕੇ ਤੇ ਹਾਜਰ ਸਨ।

Leave a Reply

Your email address will not be published. Required fields are marked *