June 16, 2024

ਕੋਵਿਡ 19 ; 11 ਹੋਰ ਹਸਪਤਾਲ ਤੋਂ ਪਰਤੇ ਘਰਾਂ ਨੂੰ, ਹਸਪਤਾਲ ਵਿਚ ਰਹਿ ਗਏ ਕੇਵਲ 4

0

ਬਠਿੰਡਾ / 17 ਮਈ / ਏਨ ਏਸ ਬੀ ਨਿਉਜ

ਬਠਿੰਡਾ ਜ਼ਿਲੇ ਦੇ ਹਸਪਤਾਲਾਂ ਵਿਚ ਹੁਣ ਕਰੋਨਾ ਨਾਲ ਲੜ ਰਹੇ ਕੇਵਲ ਚਾਰ ਲੋਕ ਰਹਿ ਗਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਅੱਜ 11 ਹੋਰ ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਵਿਚ 43 ਲੋਕਾਂ ਦੇ ਨਮੂਨਿਆਂ ਦੀਆਂ ਰਿਪੋਰਟਾਂ ਪਾਜਿਟਵ ਆਈਆਂ ਸਨ। ਇੰਨਾਂ ਵਿਚੋਂ ਹੁਣ ਤੱਕ 39 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇੰਨਾਂ ਨੂੰ ਹੋਰ 2 ਹਫਤੇ ਤੱਕ ਘਰਾਂ ਵਿਚ ਇਕਾਂਤਵਾਸ ਵਿਚ ਰਹਿਣਾ ਪਵੇਗਾ। ਉਨਾਂ ਨੇ ਕਿਹਾ ਕਿ ਇੰਨਾਂ ਨੂੰ ਹਸਪਤਾਲ ਤੋਂ ਰਵਾਨਾ ਕਰਨ ਤੋਂ ਪਹਿਲਾਂ ਬਕਾਇਦਾ ਇਸ ਸਬੰਧੀ ਸਾਰੀਆਂ ਜਰੂਰੀ ਸਲਾਹਾਂ ਡਾਕਟਰਾਂ ਵੱਲੋਂ ਦੇ ਕੇ ਵਿਦਾ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਲਈ ਹੁਣ ਕਾਫੀ ਛੋਟਾਂ ਦਿੱਤੀਆਂ ਗਈਆਂ ਹਨ ਅਤੇ ਹੁਣ ਜਿੰਮੇਵਾਰੀ ਲੋਕਾਂ ਦੀ ਬਣਦੀ ਹੈ ਕਿ ਉਹ ਸਾਰੀਆਂ ਸਾਵਧਾਨੀਆਂ ਰੱਖਣ। ਉਨਾਂ ਨੇ ਕਿਹਾ ਕਿ ਬਜਾਰਾਂ ਆਦਿ ਵਿਚ ਸਮਾਜਿਕ ਦੂਰੀ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ ਅਤੇ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਜਰੂਰ ਪਹਿਣਿਆ ਜਾਵੇ।

Leave a Reply

Your email address will not be published. Required fields are marked *