May 25, 2024

ਚੰਗਰ ਦੇ ਚੱਪੇ-ਚੱਪੇ ਵਿਚ ਲਿਫਟ ਇਰੀਗੇਸ਼ਨ ਸਕੀਮ ਰਾਹੀ ਸਿੰਚਾਈ ਲਈ ਪਾਣੀ ਪਹੁੰਚਾਇਆ ਜਾਵੇਗਾ:ਰਾਣਾ ਕੇ.ਪੀ ਸਿੰਘ

0

ਪਹਿਲੇ ਪੜਾਅ ਵਿਚ 550 ਏਕੜ ਖੇਤਰ ਨੂੰ ਅਗਲੇ ਦੋ ਮਹੀਨੇ ਵਿਚ ਮਿਲੇਗਾ ਸਿੰਚਾਈ ਲਈ ਪਾਣੀ:ਸਪੀਕਰ


ਸ੍ਰੀ ਅਨੰਦਪੁਰ ਸਾਹਿਬ 19 ਮਾਰਚ ()


    ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਚੰਗਰ ਦੇ ਚੱਪੇ-ਚੱਪੇ ਵਿਚ ਲਿਫਟ ਇਰੀਗੇਸ਼ਨ ਸਕੀਮ ਰਾਹੀ ਸਿੰਚਾਈ ਲਈ ਪਾਣੀ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 75 ਕਰੋੜ ਦੀ ਲਾਗਤ ਨਾਲ ਚੰਗਰ ਦੇ ਸਮੁੱਚੇ ਖੇਤਰ ਨੂੰ ਲਿਫਟ ਇਰੀਗੇਸ਼ਨ ਰਾਹੀ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਉਣ ਦੀ ਯੋਜਨਾ ਦੇ ਪਹਿਲੇ ਪੜਾਅ ਵਿਚ 550 ਏਕੜ ਰਕਬੇ ਨੂੰ ਅਗਲੇ ਦੋ ਮਹੀਨੇ ਵਿਚ ਪਾਣੀ ਪਹੁੰਚਾਇਆ ਜਾਵੇਗਾ।


    ਰਾਣਾ ਕੇ.ਪੀ ਸਿੰਘ ਅੱਜ ਲਿਫਟ ਇਰੀਗੇਸ਼ਨ ਸਕੀਮ ਦੇ ਚੱਲ ਰਹੇ ਪ੍ਰੋਜੈਕਟ ਦਾ ਜਾਇਜਾ ਲੈਣ ਲਈ ਪਿੰਡ ਮੋਹੀਵਾਲ ਪੁੱਜੇ ਸਨ। ਉਨ੍ਹਾਂ ਨੇ ਕਿਹਾ ਕਿ ਥੱਪਲ, ਮੋਹੀਵਾਲ, ਝਿੰਜੜੀ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰ ਵਿਚ ਜੂਨ ਮਹੀਨੇ ਦੌਰਾਨ ਸਿੰਚਾਈ ਲਈ ਪਾਣੀ ਉਪਲੱਬਧ ਹੋ ਜਾਵੇਗਾ। ਪਹਿਲੇ ਪੜਾਅ ਦੇ ਮੁਕੰਮਲ ਹੋਣ ਤੋ ਤੁਰੰਤ ਬਾਅਦ ਦੂਜੇ ਪੜਾਅ ਤੇ ਕੰਮ ਸੁਰੂ ਹੋ ਜਾਵੇਗਾ।

     ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਗਰ ਖੇਤਰ ਦੇ ਲੋਕਾਂ ਨੂੰ ਲਿਫਟ ਇਰੀਗੇਸ਼ਨ ਸਕੀਮ ਨਾਲ ਸਿੰਚਾਈ ਲਈ ਪਾਣੀ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣਨ ਤੋ ਬਾਅਦ ਮੁੱਖ ਮੰਤਰੀ ਨੇ ਇਸ ਖੇਤਰ ਦਾ ਦੌਰਾ ਕਰਕੇ ਇਸ ਯੋਜਨਾ ਦੀ ਸੁਰੂਆਤ ਕੀਤੀੇ। ਹੁਣ ਪਹਿਲਾ ਪੜਾਅ ਮੁਕੰਮਲ ਹੋਣ ਜਾ ਰਿਹਾ ਹੈ ਪਹਿਲੇ ਪੜਾਅ ਦਾ 95% ਕੰਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਬਿਨਾ ਕਿਸੇ ਭੇਦਭਾਵ ਹਰ ਖੇਤਰ ਨੂੰ ਸਿੰਚਾਈ ਲਈ ਪਾਣੀ ਦਿੱਤਾ ਜਾਵੇਗਾ। ਉਨ੍ਹਾਂ ਨੇ ਅਧਿਕਾਰੀਆਂ ਨੁੂੰ ਕੰਮ ਵਿਚ ਤੇਜੀ ਲਿਆਉਣ ਦੀ ਹਦਾਇਤ ਕੀਤੀ।

ਇਸ ਮੋਕੇ ਉਨ੍ਹਾਂ ਦੇ ਨਾਲ ਕਾਰਜਕਾਰੀ ਇੰ.ਸਿੰਚਾਈ ਗੁਰਪ੍ਰੀਤਪਾਲ ਸਿੰਘ, ਤਹਿਸੀਲਦਾਰ ਰਾਜਪਾਲ ਸਿੰਘ ਸੇਖੋ, ਐਸ.ਡੀ.ਓ ਕੁਲਵਿੰਦਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ ਅਤੇ ਇਲਾਕੇ ਦੇ ਪਤਵੰਤੇ ਤੇ ਪਿੰਡ ਵਾਸੀ ਹਾਜਰ ਸਨ।

ਤਸਵੀਰ: ਚੰਗਰ ਦੇ ਪਿੰਡ ਮੋਹੀਵਾਲ ਵਿਚ ਲਿਫਟ ਇਰੀਗੇਸ਼ਨ ਸਕੀਮ ਦਾ ਜਾਇਜਾ ਲੈਦੇ ਹੋਏ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਅਧਿਕਾਰੀ

Leave a Reply

Your email address will not be published. Required fields are marked *