May 25, 2024

ਖੇਡਾਂ ਤੰਦਰੁਸਤ ਸ਼ਰੀਰ ਦੇ ਨਾਲ ਮਾਨਸਿਕ ਵਿਕਾਸ ਲਈ ਵੀ ਮਹੱਤਵਪੂਰਨ-ਰਾਣਾ ਕੇ ਪੀ ਸਿੰਘ *** ਸਪੀਕਰ ਰਾਣਾ ਕੇ ਪੀ ਸਿੰਘ ਨੇ ਖਿਡਾਰੀਆਂ ਨੂੰ ਖੇਡਾਂ ਪਰ੍ਤੀ ਕੀਤਾ ਉਤਸਾਹਿਤ *** ਮਹਾਰਾਜਾ ਰਣਜੀਤ ਸਿੰਘ ਯੁਥ ਸਪੋਰਟਸ ਕਲੱਬ ਰਾਮਪੁਰ ਵਲੋਂ ਵਾਲੀਬਾਲ ਟੂਰਨਾਮੈਂਟ ਦਾ ਅਯੋਜਨ.

0

ਸਰ੍ੀ ਅਨੰਦਪੁਰ ਸਾਹਿਬ 26 ਨਵੰਬਰ / ਨਿਊ ਸੁਪਰ ਭਾਰਤ ਨਿਊਜ਼


ਖੇਡਾਂ ਤੰਦਰੁਸਤ ਸ਼ਰੀਰ ਦੇ ਨਾਲ ਮਾਨਸਿਕ ਵਿਕਾਸ ਲਈ ਵੀ ਬੇਹੱਦ ਮਹੱਤਵਪੂਰਨ ਹਨ,ਨੋਜਵਾਨਾਂ ਨੂੰ ਖੇਡਾਂ ਵਿੱਚ ਉਤਸ਼ਾਹ ਨਾਲ ਭਾਗ ਲੈਣਾ ਚਾਹੀਦਾ ਹੈ.


ਇਹ ਪਰ੍ਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ  ਮਹਾਰਾਜਾ ਰਣਜੀਤ ਸਿੰਘ ਯੁਥ ਸਪੋਰਟਸ ਕਲੱਬ ਰਾਮਪੁਰ ਵਲੋਂ ਅਯੋਜਨ ਵਾਲੀਬਾਲ ਟੂਰਨਾਮੈਂਟ ਵਿੱਚ ਭਾਗ ਲੈ ਰਹੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਮੋਕੇ ਕੀਤਾ. ਇਸ ਟੂਰਨਾਮੈਂਟ ਵਿੱਚ 23 ਨਾਮਵਰ ਟੀਮਾਂ ਨੇ ਭਾਗ ਲਿਆ. ਰਾਣਾ ਕੇ ਪੀ ਸਿਘ ਨੇ ਇਸ ਮੋਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਨੋਜਵਾਨਾਂ ਨਸ਼ਿਆ ਤੋਂ ਦੂਰ ਰਹਿ ਕੇ ਸ਼ਰੀਰਕ ਤੰਦਰੁਸਤੀ, ਮਾਨਸਿਕ ਵਿਕਾਸ ਅਤੇ ਸਮੇਂ ਦੇ ਹਾਣੀ ਬਣਾਉਣ ਵਿੱਚ ਵੱਡਾ ਯੋਗਦਾਨ ਪਾਉਦੀਆਂ ਹਨ ਮੋਜੂਦਾ ਸਮੇਂ ਅਜਿਹੇ ਕਲੱਬ ਜਿਹਨਾਂ ਵਲੋਂ ਖੇਡ ਮੁਕਾਬਲੇ ਅਯੋਜਿਤ ਕਰਵਾਏ ਜਾ ਰਹੇ ਹਨ ਉਹ ਵਧਾਈ ਦੇ ਪਾਤਰ ਹਨ ਕਿਉਂਕਿ ਕਰੋਨਾ ਕਾਲ ਦੋਰਾਨ ਖੇਡ ਮੈਦਾਨਾਂ ਤੋਂ ਰੋਣਕਾਂ ਗਾਇਬ ਹੋ ਗਈਆਂ ਸਨ ਹੁਣ ਹਾਲਾਤ ਬਦਲ ਗਏ ਹਨ ਅਤੇ ਨੋਜਵਾਨ ਕੋਵਿਡ ਦੀਆਂ ਸਾਵਧਾਨੀਆਂ ਅਪਣਾ ਕੇ ਖੇਡਾਂ ਮੈਦਾਨਾ ਵਿੱਚ ਪਰਤ ਆਏ ਸਨ.

ਉਹਨਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਵੀ ਖੇਡਾਂ ਪਰ੍ਤੀ ਨੋਜਵਾਨਾਂ ਨੂੰ ਉਤਸ਼ਾਹਿਤ ਕਰਦੇ ਸਨ ਅਤੇ ਅਸੀਂ ਉਹਨਾਂ ਦੀ ਪਰਮਪਰਾ ਅਤੇ ਦਰਸਾਏ ਮਾਰਗ ਤੇ  ਚੱਲ ਕੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨੀ ਹੈ. ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਨੋਜਵਾਨਾਂ ਨੂੰ ਖੇਡਾਂ ਪਰ੍ਤੀ ਉਤਸ਼ਾਹਿਤ ਕਰਨ ਲਈ ਖੇਡ ਮੈਦਾਨਾਂ ਦਾ ਨਿਰਮਾਣ,਀ਿ ਵਸਥਾਰ ਅਤੇ ਉਪਨ ਜੀਮ ਸਥਾਪਤ ਕਰਵਾਏ ਹਨ. ਖੇਡ ਕਲੱਬਾ ਨੂੰ ਉਤਸ਼ਾਹਿਤ ਕਰਨ ਲਈ ਗਰਾਟਾਂ ਵੀ ਦਿੱਤੀਆਂ ਜਾ ਰਹੀਆਂ ਹਨ.


ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅੱਜ ਅਸੀਂ ਇਸ ਪਿੰਡ ਵਿੱਚ ਆਏ ਹਨ ਅਤੇ਀ਿ ੲਸ ੰਿਡ ਦੇ ਵਿਕਾਸ ਲਈ ਜੋ ਵੀ ਕੰਮ ਉਹਨਾਂ ਦੇ ਧਿਆਨ ਵਿੱਚ ਲਿਆਦੇ ਗਏ ਹਨ ਉਹ ਸਾਰੇ ਜਲਦੀ ਮੁੰਕਮਲ ਕਰਵਾਏ ਜਾਣਗੇ ਉਹਨਾਂ ਕਿਹਾ ਕਿ ਪਿੰਡ ਵਿੱਚ ਰਹਿੰਦੇ ਵਿਕਾਸ ਕਾਰਜ ਪੂਰੇ ਕਰਨ ਲਈ ਅਸੀਂ ਪੂਰੀਤਰਹ੍ਾਂ ਵਚਨਬੱਧ ਹਾਂ ਅਤੇ ਕਲੱਬ ਨੂੰ ਇਕ ਲੱਖ ਰੁਪਏ ਦੀ ਗਰਾਟ ਦੇਣ ਦਾ ਐਲਾਨ ਕੀਤਾ.

ਇਸ ਮੋਕੇ ਜਿਲਹ੍ਾ ਯੌਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦੱਸਗੁਰਾਈ, ਪੀ ਆਰ ਟੀ ਸੀ ਦੇ ਡਾਇਰੈਕਟਰ ਕਮਲਦੇਵ ਜੋਸੀ, ਬਲਾਕ ਕਾਂਗਰਸ ਕਮੇਟੀ ਦੇ ਪਰ੍ਧਾਨ ਪਰ੍ੇਮ ਸਿੰਘ ਬਾਸੋਵਾਲ, ਰਾਮ ਸਿੰਘ ਰਾਣਾ, ਕਲੱਬ ਅਹੁੱਦੇਦਾਰ ਅਨੀਲ ਕਮੁਾਰ, ਅਨੀਲ ਸ਼ਰਮਾ, ਹਰਜੋਤ ਸਿੰਘ, ਜਸਪਾਲ ਸਿੰਘ, ਪਰ੍ਿੰਸ, ਸਾਬਕਾ ਸੰਮਤੀ ਮੈਂਬਰ ਰਤਨ ਚੰਦ, ਨਰੋਤਨ ਸਿੰਘ, ਕੁਲਦੀਪ ਸ਼ਰਮਾ ਅਤੇ ਪੱਤੇਵੰਤੇ ਖਿਡਾਰੀ ਅਤੇ ਇਲਾਕਾ ਵਾਸੀ ਹਾਜਰ ਸਨ.

Leave a Reply

Your email address will not be published. Required fields are marked *