May 18, 2024

ਸਖੀ ਵਨ ਸਟਾਪ ਸੈਂਟਰ ਅੰਮਿ੍ਰਤਸਰ ਹਿੰਸਾ ਨਾਲ ਪੀੜਿਤ ਔਰਤਾਂ ਲਈ ਹੋਇਆ ਵਰਦਾਨ ਸਿੱਧ -ਪ੍ਰੀਤੀ ਸ਼ਰਮਾ ***ਸੈਂਟਰ ਵੱਲੋਂ ਹੁਣ ਤੱਕ 233 ਕੇਸਾਂ ਵਿੱਚ ਕੀਤੀ ਮਦਦ

0



ਅੰਮਿ੍ਰਤਸਰ 27 ਜਨਵਰੀ / ਰਾਾਜਨ ਚੱਬਾ
ਸਖੀ ਵਨ ਸਟਾਪ ਸੈਟਰ ਸਕੀਮ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵਲੋ 2016 ਤੋ ਸ਼ੁਰੂ ਕੀਤੀ ਗਈ ਸੀ,ਜਿਸ ਦਾ ਉਦੇਸ਼ ਪਰਿਵਾਰ,ਸਮਾਜ, ਕੰਮ ਵਾਲੀ ਥਾਂ,ਪ੍ਰਾਈਵੇਟ ਜਾਂ ਪਬਲਿਕ ਸਥਾਨ ਤੇ ਹਿੰਸਾ ਤੋ ਪੀੜਤ ਔਰਤਾਂ ਦੀ ਸਮਾਜਿਕ ਤੌਰ ਤੇ ਮਦਦ ਕਰਨਾ ਹੈ। ਇਸ ਸਕੀਮ ਅਧੀਨ ਸਖੀ ਵਨ ਸਟਾਪ ਸੈਂਟਰ ਔਰਤਾਂ ਜਿੰਨਾਂ ਨਾਲ ਘਰੇਲੂ ਹਿੰਸਾ, ਛੇੜਛਾੜ, ਤੇਜਾਬੀ ਹਮਲਾ, ਗੈਰ ਮਨੁੱਖੀ ਤੱਸਕਰੀ ਅਤੇ ਸਰੀਰਕ ਸ਼ੋਸ਼ਣ ਹੋ ਰਹੀ ਹੋਵੇ, ਉਹ ਭਾਵੇਂ ਕਿਸੇ ਵੀ ਵਰਗ, ਉਮਰ, ਜਾਤੀ ਨਾਲ ਸਬੰਧ ਰੱਖਦੀਆਂ ਹੋਣ ਉਨਾਂ ਦੀ ਬਿਨਾਂ ਭੇਦਭਾਵ ਇਸ ਸੈਂਟਰ ਵਿੱਚ ਮਦਦ ਕੀਤੀ ਜਾਂਦੀ ਹੈ।
ਸਿਵਲ ਹਪਸਤਾਲ ਦੀ ਤੀਜ਼ੀ ਮੰਜ਼ਲ ਤੇ ਬਣਾਇਆ ਗਿਆ ਸਖੀ ਵਨ ਸਟਾਪ ਸੈਂਟਰ ਹਿੰਸਾ ਨਾਲ ਪੀੜਿਤ ਮਹਿਲਾਵਾ ਦੀ ਹਰ ਪ੍ਰਕਾਰ ਦੀ (ਪੁਲਿਸ , ਡਾਕਟਰੀ, ਕਾਨੂੰਨੀ, ਐਮਰਜੈਸੀ ਸੇਵਾਵਾ ਅਤੇ ਰਹਿਣ ਲਈ ਛੱਤ ਮੁਹੱਈਆ ਕਰਵਾਉਦਾ ਹੈ) ਮੱਦਦ ਕਰਦਾ ਹੈ ਅਤੇ ਮਹਿਲਾਵਾਂ ਦੀ ਮਨੋਵਿਗਿਆਨਕ ਕਾਉਸਲੰਗ ਵੀ ਕੀਤੀ ਜਾਂਦੀ ਹੈ। ਇਹ ਜਾਣਕਾਰੀ ਦਿੰਦਿਆਂ ਸੈਂਟਰ ਦੀ ਇੰਚਾਰਜ ਸ੍ਰੀਮਤੀ ਪ੍ਰੀਤੀ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਇਸ ਦਫਤਰ ਵਿੱਚ ਕੁੱਲ 258 ਕੇਸ ਦਰਜ ਹੋਏ ਹਨ, ਜਿੰਨਾ ਵਿੱਚੋ 233 ਕੇਸਾ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਸਖੀ ਵਨ ਸਟਾਪ ਸੈਂਟਰ ਹਿੰਸਾ ਨਾਲ ਪੀੜਿਤ ਔਰਤਾਂ ਲਈ ਵਰਦਾਨ ਸਿੱਧ ਹੋਇਆ ਹੈ।
ਉਨਾਂ ਦੱਸਿਆ ਕਿ ਕੋਵਿਡ 19 ਮਹਾਂਮਾਰੀ ਦੌਰਾਨ ਰਾਧਿਕਾ (ਕਾਲਪਨਿਕ ਨਾਮ) ਨੇ ਸਖੀ ਵਨ ਸਟਾਪ ਸੈਂਟਰ ਨਾਲ ਸੰਪਰਕ ਕੀਤਾ ਕਿ ਉਹ ਆਪਣੇ ਪਤੀ ਕੋਲ ਗੁਰਦਾਪਸੁਰ ਜਾਣਾ ਚਾਹੁੰਦੀ ਸੀ, ਪਰ ਪੇਕੇ ਪਰਿਵਾਰ ਉਸ ਦੀ ਮਰਜੀ ਦੇ ਉਲਟ ਤਲਾਕ ਦਿਾਵਉਣਾ ਚਾਹੁੰਦੇ ਸੀ। ਉਨਾਂ ਦੱਸਿਆ ਕਿ ਇਸ ਸਬੰਧੀ ਸਖੀ ਵਨ ਸਟਾਪ ਸੈਂਟਰ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਵਿਭਾਗ ਦੀ ਸਹਾਇਤਾ ਨਾਲ ਉਸ ਦੇ ਪਤੀ ਤੇ ਪੇਕੇ ਪਰਿਵਾਰ ਦੀ ਫੋਨ ਤੇ ਕੌਂਸਲੰਗ ਮਾਹਿਰਾਂ ਦੁਆਰਾ ਕੀਤੀ ਗਈ ਅਤੇ ਦੋਨਾਂ ਪਰਿਵਾਰਾਂ ਵਿੱਚ ਆਪਸੀ ਸਹਿਮਤੀ ਬਾਅਦ ਉਸ ਨੂੰ ਉਸ ਦੇ ਪਤੀ ਦੇ ਘਰ ਗੁਰਦਾਸਪੁਰ ਪਹੁੰਚਾਇਆ ਗਿਆ ਅਤੇ ਹੁਣ ਰਾਧਿਕਾ ਆਪਣੇ ਪਤੀ ਨਾਲ ਰਾਜੀਖੁਸ਼ੀ ਆਪਣਾ ਪਰਿਵਾਰਕ ਜੀਵਨ ਬਤੀਤ ਕਰ ਰਹੀ ਹੈ।
ਇਸੇ ਤਰਾਂ ਨੀਟੂ (ਕਾਲਪਨਿਕ ਨਾਮ) ਉਮਰ 7 ਸਾਲ ਦੀ ਬੱਚੀ ਦੇ ਰਿਸ਼ਤੇਦਾਰਾਂ ਵੱਲੋਂ ਸੈਟਰ ਨਾਲ ਸੰਪਰਕ ਕੀਤਾ ਗਿਆ ਕਿ ਬੱਚੀ ਨਾਲ ਬੱਚੀ ਦੇ ਤਾੲ ੇਦਾ ਲੜਕਾ ਉਮਰ 20 ਸਾਲ ਵੱਲੋਂ ਸਰੀਰਕ ਹਰਕਤ ਕੀਤੀ ਗਈ ਹੈ ਇਸ ਤੇ ਵੀ ਸੈਂਟਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਦੀ ਮਨੋਵਿਗਿਆਨਕ ਕੌਂਸਲਿਗ ਕਰਵਾਇਆ ਗਿਆ ਅਤੇ ਪੋਕਸੋ ਐਕਟ 2012 ਤਹਿਤ ਪੁਲਿਸ ਵਿਭਾਗ ਦੀ ਮਦਦ ਨਾਲ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।
ਪ੍ਰੀਤੀ ਸ਼ਰਮਾ ਨੇ ਦੱਸਿਆ ਕਿ ਇਸ ਸੈਂਟਰ ਤੋਂ ‘ਇਲਾਵਾ ਮਦਦ ਲੈਣ ਲਈ ਜਿਲਾ ਪੱਧਰ ਤੇ ਜਿਲਾ ਪ੍ਰੋਗਰਾਮ ਅਫਸਰ ਅਤੇ ਬਲਾਕ ਪੱਧਰ ਤੇ ਦਫਤਰ ਬਾਲ ਵਿਕਾਸ ਪ੍ਰਾਜੈਕਟ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਸਖੀ ਵਨ ਸਟਾਪ ਸੈਂਟਰ ਸਿਵਲ ਹਸਪਤਾਲ ਦੀ ਤੀਜੀ ਮੰਜ਼ਿਲ, ਕਮਰਾ ਨੰ: 13 ਦੇ ਫੋਨ ਨੰ: 0183-2545955 ਅਤੇ ਈ ਮੇਲ ੨੦੧੮0. ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਕੈਪਸ਼ਨ
ਸਿਵਲ ਹਸਪਤਾਲ ਵਿਖੇ ਸਖੀ ਵਨ ਸਟਾਪ ਸੈਟਰ ਵਿੱਚ ਔਰਤਾਂ ਦੀ ਕੌਂਸਲਿੰਗ ਦੀਆਂ ਕੁਝ ਤਸਵੀਰਾਂ।
===—–

Leave a Reply

Your email address will not be published. Required fields are marked *