May 18, 2024

ਵਿੱਦਿਅਕ ਮੁਕਾਬਲੇ ਸੰਬੰਧੀ ਸਲੋਗਨ ਰਾਈਟਿੰਗ ਦੇ ਜਿਲ•ੇ ਪੱਧਰੀ ਨਤੀਜੇ ਦਾ ਹੋਇਆ ਐਲਾਨ ***ਜਸ਼ਨਪ੍ਰੀਤ ਕੌਰ, ਸੁਖਰਾਜ ਸਿਘ ਅਤੇ ਪਿੰਸ ਕੁਮਾਰ ਨੇ ਜਿੱਤੇ ਪਹਿਲੇ ਸਥਾਨ

0

ਅੰਮ੍ਰਿਤਸਰ / 08 ਨਵੰਬਰ / ਨਿਊ ਸੁਪਰ ਭਾਰਤ ਨਿਊਜ਼-

ਸ੍ਰੀ  ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਵਿੱਦਿਅਕ ਮੁਕਾਬਲਿਆਂ ਦੇ ਸੰਬੰਧ ਵਿਚ ਅੱਜ ਸਕੂਲ ਸਿੱਖਿਆ ਵਿਭਾਗ ਵਲੋਂ ਸਲੋਗਨ ਰਾਈਟਿੰਗ ਦੇ ਮੁਕਾਬਲੇ ਦਾ ਜਿਲ•ਾ ਪੱਧਰੀ ਨਤੀਜਾ ਐਲਾਨ ਕਰ ਦਿਤਾ ਗਿਆ ਹੈ । ਮਿਡਲ ਵਰਗ ਵਿਚ ਜਸ਼ਨਪ੍ਰੀਤ ਕੌਰ (ਕਿਲਾ ਜੀਵਨ ਸਿੰਘ) ਨੇ ਪਹਿਲਾ ,ਲਖਵਿੰਦਰ ਕੌਰ (ਮਹਿਤਾ ਨੰਗਲ ਹਾਈ ਸਕੂਲ)ਨੇ ਦੂਜਾ, ਸੁਮਨਦੀਪ ਕੌਰ(ਮਾਹਲ) ਨੇ ਤੀਜਾ, ਰਾਜਬੀਰ ਕੌਰ (ਕਾਮਲਪੁਰਾ) ਨੇ ਚੌਥਾ ਅਤੇ ਸ਼ਮਸ਼ੇਰ ਸਿੰਘ(ਚਵਿੰਡਾ ਕਲਾਂ) ਨੇ ਪੰਜਵਾਂ ਸਥਾਨ ਹਾਂਸਲ ਕੀਤਾ । ਦੂਜੇ ਪਾਸੇ ਸੈਕੰਡਰੀ ਵਿੰਗ ਵਿਚ ਪ੍ਰਿੰਸ ਕੁਮਾਰ (ਕੋਟ ਬਾਬਾ ਦੀਪ ਸਿੰਘ, ਮੁੰਡੇ) ਨੇ ਪਹਿਲਾ, ਗੁਰਪ੍ਰੀਤ ਕੌਰ (ਅਟਾਰੀ) ਨੇ ਦੂਜਾ,ਮੋਹਨਜੀਤ ਕੌਰ(ਸਠਿਆਲਾ) ਨੇ ਤੀਜਾ ,ਰਾਜਦੀਪ ਕੌਰ (ਸੁਧਾਰ) ਨੇ ਚੌਥਾ ਅਤੇ ਮਨੀਸ਼ਜੀਤ ਕੌਰ(ਸੋਹਿਆਂ ਕਲਾਂ) ਨੇ ਪੰਜਵਾਂ ਸਥਾਨ ਹਾਂਸਲ ਕੀਤਾ ਹੈ


        ਜਿਲ•ੇ ਵਿਚੋਂ ਵਿਸ਼ੇਸ਼ ਲੋੜਾਂ ਵਾਲੇ ਪ੍ਰਤੀਯੋਗੀਆਂ ਵਿਚੋਂ ਜਿਲ•ੇ  ਵਿਚੋਂ ਇੱਕ ਵਾਰੀ ਫੇਰ ਸ ਸ ਸ ਸ ਬੱਲ ਕਲਾਂ ਦੇ ਸੁਖਰਾਜ ਸਿੰਘ (ਮਿਡਲ ਵਰਗ) ਨੂੰ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ, ਬੌਬੀ (ਲੱਛਮਨਸਰ ਸਕੂਲ) ਨੂੰ ਦੂਜਾ ਅਤੇ ਮਨਪ੍ਰੀਤ ਕੌਰ(ਕਿਲਾ ਜੀਵਨ ਸਿੰਘ ਹਾਈ ਸਕੂਲ) ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਹੈ ।
ਸ੍ਰ ਸਤਿੰਦਰਬੀਰ ਸਿੰਘ (ਜਿਲ•ਾ ਸਿੱਖਿਆ ਅਫਸਰ) ਸ੍ਰੀ ਰਾਜੇਸ਼ ਸ਼ਰਮਾ,ਸ੍ਰ ਹਰਭਗਵੰਤ ਸਿੰਘ(ਡਿਪਟੀ ਡੀ ਈ ਓ) ਅਤੇ ਕੁਮਾਰੀ ਆਦਰਸ਼ ਸ਼ਰਮਾ ਸਮੇਤ ਪੂਰੀ ਟੀਮ ਨੇ ਸੰਬੰਧਤ ਵਿਦਿਆਰਥੀਆਂ, ਉਹਨਾਂ ਦੇ ਸਕੂਲ ਮੁਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ ।ਜਿਲ•ਾਂ ਸਿੱਖਿਆ ਅਫਸਰ ਸ੍ਰ ਸਤਿੰਦਰਬੀਰ ਸਿੰਘ ਅਤੇ ਪ੍ਰੋਗਰਾਮ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਨੇ ਕਿਹਾ ਹੈ ਕਿ ਦੂਜੇ ਮੁਕਾਬਲਿਆਂ ਦੀ ਤਰਾਂ ਬਾਕੀ ਰਹਿੰਦੇ ਦੋ ਮੁਕਾਬਲਿਆਂ ਵਿਚ ਵੀ ਜਿਲ•ਾ ਅੰਮ੍ਰਿਤਸਰ ਦਾ ਯੋਗਦਾਨ ਵੱਧ ਚੜ ਕੇ ਰਹੇਗਾ । ਇਹਨਾਂ ਵਿੱਦਿਅਕ ਮੁਕਾਬਲਿਆਂ ਤਹਿਤ ਮਿਤੀ 9 ਨਵੰਬਰ ਤੋਂ ਪੀ ਪੀ ਟੀ ਮੇਕਿੰਗ ਮੁਕਾਬਲਾ ਹੋਣ ਜਾ ਰਿਹਾ ਹੈ ਜੋ ਕਿ ਮਿਤੀ 15 ਨਵੰਬਰ ਤਕ ਚਲੇਗਾ ।

Leave a Reply

Your email address will not be published. Required fields are marked *