May 18, 2024

ਅੰਮ੍ਰਿਤਸਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਬੈਡਾਂ ਦੀ ਕੋਈ ਕਮੀ ਨਹੀਂ- ਹਿਮਾਸ਼ੂੰ ਅਗਰਵਾਲ

0

*ਕਿਸੇ ਇਕ ਹਸਪਤਾਲ ਵਿਚ ਬੈਡ ਭਰੇ ਮਿਲਣ ਉਤੇ ਘਬਰਾਉਣ ਦੀ ਲੋੜ ਨਹੀਂ

ਅੰਮ੍ਰਿਤਸਰ / 16 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਜੋ ਕਿ ਜਿਲੇ ਦੇ ਕੋਰੋਨਾ ਨੂੰ ਲੈ ਕੇ ਨੋਡਲ ਅਧਿਕਾਰੀ ਵੀ ਹਨ, ਨੇ ਦੱਸਿਆ ਕਿ ਅੰਮ੍ਰਿਤਸਰ ਦੇ ਸਰਕਾਰੀ ਤੇ ਨਿੱਜੀ ਹਸਪਤਾਲ, ਜੋ ਕਿ ਕੋਵਿਡ-19 ਦੇ ਮਰੀਜਾਂ ਦਾ ਇਲਾਜ ਕਰ ਰਹੇ ਹਨ, ਵਿਚ ਬੈਡਾਂ ਦੀ ਕੋਈ ਕਮੀ ਨਹੀਂ ਹੈ ਅਤੇ ਲੋਕ ਇਸ ਨੂੰ ਲੈ ਕੇ ਕਿਸੇ ਵੀ ਤਰਾਂ ਦੀਆਂ ਅਫਵਾਹਾਂ ਵਿਚ ਨਾ ਆਉਣ। ਉਨਾਂ ਕਿਹਾ ਕਿ ਜੇਕਰ ਕਿਸੇ ਹਸਪਤਾਲ ਵਿਚ ਬੈਡ ਭਰੇ ਮਿਲ ਰਹੇ ਹਨ ਤਾਂ ਘਬਰਾਉਣ ਦੀ ਲੋੜ ਨਹੀਂ, ਉਹ ਹੋਰ ਹਸਪਤਾਲਾਂ ਤੋਂ ਇਲਾਜ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਜੋ ਮਰੀਜ ਜਿਆਦਾ ਗੰਭੀਰ ਨਹੀਂ ਉਨਾਂ ਵਾਸਤੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਸ ਵੇਲੇ 308 ਬੈਡ ਹਨ, ਜਿੰਨਾ ਵਿਚੋਂ 196 ਖਾਲੀ ਹਨ। ਇਸੇ ਤਰਾਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਚ 40 ਬੈਡ ਕੋਰੋਨਾ ਮਰੀਜਾਂ ਦੇ ਆਈਸੋਲੇਸ਼ਨ ਲਈ ਮੌਜੂਦ ਹਨ ਅਤੇ 28 ਖਾਲੀ ਹਨ, ਕੋਰਪੋਰੇਟ ਹਸਪਤਾਲ ਵਿਚ 25 ਬੈਡ ਵਿਚੋਂ 4 ਖਾਲੀ ਹਨ, ਮਹਾਂਵੀਰ ਹਸਪਤਾਲ ਵਿਚ 4 ਹਨ ਤੇ ਸਾਰੇ ਖਾਲੀ ਹਨ, ਨੀਲਕੰਠ ਹਸਪਤਾਲ ਵਿਚ 11 ਵਿਚੋਂ 2 ਖਾਲੀ ਹਨ। ਅਮਨਦੀਪ ਹਸਪਤਾਲ ਵਿਚ 13 ਵਿਚੋਂ 2 ਖਾਲੀ, ਮੈਡੀਸਡ ਹਸਪਤਾਲ ਵਿਚ 10 ਵਿਚੋਂ 4 ਖਾਲੀ, ਈ ਐਮ ਸੀ ਹਸਪਤਾਲ ਵਿਚ 31 ਵਿਚੋਂ 16 ਖਾਲੀ, ਕੇ ਡੀ ਗਣੇਸ਼ਾ ਹਸਪਤਾਲ ਵਿਚ 7 ਵਿਚੋਂ 2 ਖਾਲੀ, ਮਹਾਜਨ ਹਸਪਤਾਲ ਵਿਚ 6 ਵਿਚੋਂ 2 ਖਾਲੀ, ਅਰੋੜਾ ਹਸਪਤਾਲ 10 ਵਿਚੋਂ 6 ਖਾਲੀ, ਨਿਊ ਭੰਡਾਰੀ ਹਸਪਤਾਲ ਵਿਚ 6 ਵਿਚੋਂ 4 ਖਾਲੀ, ਅਕਾਸ਼ਦੀਪ ਹਸਪਤਾਲ ਵਿਚ 16 ਹਨ ਤੇ ਸਾਰੇ ਅੱਜ ਖਾਲੀ ਹਨ।

ਇਸ ਤਰਾਂ ਨਿੱਜੀ ਹਸਪਤਾਲ ਦੇ 239 ਆਈਸੋਲੇਸ਼ਨ ਬੈਡ ਵਿਚੋਂ 138 ਹੀ ਭਰੇ ਹਨ, ਬਾਕੀ 101 ਖਾਲੀ ਹਨ। ਡਾ. ਹਿਮਾਸ਼ੂੰ ਨੇ ਦੱਸਿਆ ਕਿ ਜੇਕਰ ਆਈ ਸੀ ਯੂ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਨਾਨਕ ਦੇਵ ਹਸਪਤਾਲ ਵਿਚ 20, ਅਮਨਦੀਪ ਵਿਚ 4, ਈ ਐਮ ਸੀ ਵਿਚ 4, ਕਾਰਪੋਰੇਟ ਵਿਚ 6, ਮੈਡੀਸਡ ਵਿਚ 2, ਕੇ ਡੀ ਗਣੇਸ਼ਾ ਵਿਚ 1, ਨੀਲਕੰਠ ਵਿਚ 6, ਮਹਾਜਨ ਹਸਪਤਾਲ ਵਿਚ 1, ਅਕਾਸ਼ਦੀਪ ਵਿਚ 14 ਅਤੇ ਅਰੋੜਾ ਹਸਪਤਾਲ ਵਿਚ 2 ਆਈ. ਸੀ. ਯੂ ਬੈਡ ਵੀ ਖਾਲੀ ਹਨ।

ਡਾ. ਹਿਮਾਸ਼ੂੰ ਨੇ ਕਿਹਾ ਕਿ ਲੋਕ ਕੋਰੋਨਾ ਨੂੰ ਲੈ ਕੇ ਘਬਰਾਉਣ ਨਾ। ਜੇਕਰ ਉਹ ਟੈਸਟ ਵਿਚ ਪਾਜ਼ਿਟਵ ਹਨ, ਪਰ ਠੀਕ ਹਨ ਤਾਂ ਆਪਣੇ ਘਰ ਇਕਾਂਤਵਾਸ ਵਿਚ ਰਹਿ ਕੇ ਵੀ ਆਪਣਾ ਇਲਾਜ ਕਰ ਸਕਦੇ ਹਨ ਅਤੇ ਜੇਕਰ ਉਨਾਂ ਕੋਲ ਘਰ ਵਿਚ ਇਕੱਲੇ ਰਹਿਣ ਦੀ ਸੁਵਿਧਾ ਨਹੀਂ ਹੈ, ਤਾਂ ਸਾਡੇ ਵੱਲੋਂ ਵੀ ਇਕਾਂਤਵਾਸ ਕੇਂਦਰ ਬਣਾਏ ਗਏ ਹਨ, ਜੋ ਕਿ ਹਸਪਤਾਲ ਤੋਂ ਦੂਰ ਹਨ। ਉਥੇ ਵੀ ਮਰੀਜ਼ਾਂ ਨੂੰ ਰੱਖ ਕੇ ਡਾਕਟਰਾਂ ਦੀ ਅਗਵਾਈ ਹੇਠ ਇਲਾਜ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *