June 2, 2024

ਅੰਮਿ੍ਰਤਸਰ ਪੁਲਿਸ ਨੇ ਬੀਤੇ ਤਿੰਨ ਮਹੀਨਿਆਂ ਦੌਰਾਨ ਨਾਜ਼ਾਇਜ਼ ਸ਼ਰਾਬ ਦੇ ਕੇਸ ਵਿਚ 447 ਵਿਅਕਤੀ ਫੜੇ

0

ਵੱਖ-ਵੱਖ ਥਾਣਿਆਂ ਵਿਚ ਦਰਜ ਕੀਤੇ ਜਾ ਚੁੱਕੇ  ਹਨ 85 ਕੇਸ

ਕੱਲ੍ਹ ਗਿ੍ਰਫਤਾਰ ਕੀਤੇ ਵਿਅਕਤੀਆਂ ਖਿਲਾਫ ਧਾਰਾ 307 ਅਧੀਨ ਦਰਜ ਕੀਤੇ ਗਏ ਕੇਸ

ਅੰਮ੍ਰਿਤਸਰ, 9 ਅਗਸਤ (  ਨਿਊ ਸੁਪਰ ਭਾਰਤ ਨਿਊਜ਼  )-

ਜਿਲ੍ਹੇ ਵਿਚ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਰੋਕਣ ਲਈ ਸ਼ਿਕੰਜਾ ਕੱਸਦੇ ਹੋਏ, ਪੰਜਾਬ ਪੁਲਿਸ ਅੰਮਿ੍ਰਤਸਰ ਦਿਹਾਤੀ ਨੇ ਬੀਤੇ ਤਿੰਨ ਮਹੀਨਿਆਂ ਦੌਰਾਨ ਵੱਖ-ਵੱਖ ਥਾਵਾਂ ਉਤੇ ਛਾਪਾਮਾਰੀ ਕਰਕੇ 449 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿੰਨਾ ਕੋਲੋਂ ਕਰੀਬ 13075 ਲਿਟਰ ਸ਼ਰਾਬ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਐਸ ਐਸ ਪੀ ਅੰਮਿ੍ਰਤਸਰ ਦਿਹਾਤੀ ਸ੍ਰੀ ਧੁਰਵ ਦਾਹੀਆ ਨੇ ਦੱਸਿਆ ਕਿ ਹਾਲ ਹੀ ਵਿਚ ਜ਼ਹਿਰੀਲੀ ਸ਼ਰਾਬ ਦੇ ਸਬੰਧ ਵਿਚ ਵੀ ਬੀਤੀ ਰਾਤ  ਮਜੀਠਾ ਤੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨਾ ਦੇ ਨਾਮ ਗੁਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਹਨ ਅਤੇ ਉਹ ਪੰਡੋਰੀ ਗੋਲਾ ਕਿਸਮ ਦੀ ਕਾਰਜ ਵਿਧੀ ਅਨੁਸਾਰ ਨਾਜਾਇਜ ਸ਼ਰਾਬ ਤਿਆਰ ਕਰਕੇ  ਵੇਚਦੇ ਸਨ।

        ਉਨਾਂ ਦੱਸਿਆ ਕਿ ਪੁਲਿਸ ਵਲੋਂ ਬਿੱਕਾ ਨਾਮੀ ਇਕ ਹੋਰ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜਿਸ ਨੇ ਕਥਿਤ ਤੌਰ ‘ਤੇ ਇਸ ਜੋੜੀ ਤੋਂ ਸ਼ਰਾਬ ਖਰੀਦੀ ਸੀ ਅਤੇ 9 ਹੋਰ ਵਿਅਕਤੀਆਂ ਦੀ ਵੀ ਤਲਾਸ਼ ਹੈ ਜਿਨ੍ਹਾਂ ਦੀ ਪਛਾਣ ਉਕਤ ਜੋੜੀ ਦੇ ਨਿਯਮਤ ਖਰੀਦਦਾਰਾਂ ਵਜੋਂ ਕੀਤੀ ਗਈ ਹੈ। ਉਨਾਂ ਕਿਹਾ ਕਿ ਜਲਦੀ ਹੀ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਨੌਂ ਵਿਅਕਤੀਆਂ ਦੀ ਪਛਾਣ ਲਵਪ੍ਰੀਤ ਨੇ ਕੀਤੀ ਹੈ ਜੋ ਉਸ ਤੋਂ ਬਾਕਾਇਦਾ ਸ਼ਰਾਬ ਖਰੀਦ ਰਹੇ ਸਨ।

                   ਉਨਾ ਕਿਹਾ ਕਿ ਜਬਤ ਕੀਤੀ ਗਈ ਸ਼ਰਾਬ ਦੇ ਰਸਾਇਣਕ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਹੈ ਕਿ ਇਹ ਸ਼ਰਾਬ ਪੂਰੀ ਤਰਾਂ ਨਕਲੀ ਅਤੇ ਪੀਣ ਦੇ ਪੂਰੀ ਤਰਾਂ ਅਯੋਗ ਸੀ। ਇਸ ਵਿਚ  ਰਸਾਇਣਿਕ ਤੱਤਾਂ ਵਿਚ  1- ਪ੍ਰੋਪੇਨਲ, ਆਈਸੋ ਬੂਟੋਨੋਲ, ਐਸੀਟੋਲ, ਈਥਾਈਲ ਲੈਕਟੇਟ ਅਤੇ ਈਥਾਈਲ ਹੈਕਸਾਜ਼ੋਨੇਟ ਸ਼ਾਮਲ ਸਨ।

ਲਵਪ੍ਰੀਤ ਸਿੰਘ, ਗੁਰਿੰਦਰ ਸਿੰਘ ਅਤੇ ਰਾਜੂ ਵਿਰੁੱਧ ਥਾਣਾ ਮਜੀਠਾ ਵਿਖੇ ਆਈ ਪੀ ਸੀ ਦੀ ਧਾਰਾ 307, 61, 1, 14 ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

         ਸ੍ਰੀ ਦਾਹੀਆ ਨੇ ਦੱਸਿਆ ਕਿ ਪੁਲਿਸ ਵੱਲੋਂ 17 ਮਈ 2020 ਤੋਂ ਹੁਣ ਤੱਕ ਵੱਖ-ਵੱਖ ਥਾਵਾਂ ਉਤੇ 876 ਕੇਸ ਦਰਜ ਕੀਤੇ ਗਏ ਹਨ ਅਤੇ ਇੰਨਾਂ ਵਿਅਕਤੀਆਂ ਕੋਲ ਨਾਜ਼ਾਇਜ਼ ਸ਼ਰਾਬ ਦੇ ਨਾਲ-ਨਾਲ 47 ਹਜ਼ਾਰ ਲਿਟਰ ਲਾਹਨ, 578 ਲਿਟਰ ਅਲਕੋਹਲ ਅਤੇ ਹੋਰ ਸਮਗਰੀ ਵੀ ਬਰਾਮਦ ਕੀਤੀ ਜਾ ਚੁੱਕੀ ਹੈ।

         ਡਰੋਨ ਦੀ ਸਹਾਇਤਾ ਲੈਣ ਲੱਗੀ ਪੁਲਿਸ

ਸ੍ਰੀ ਦਾਹੀਆ ਨੇ ਦੱਸਿਆ ਕਿ ਨਾਜ਼ਾਇਜ਼ ਸ਼ਰਾਬ ਨਾਲ ਜਿਹੜੇ ਇਲਾਕੇ ਵੱਧ ਬਦਨਾਮ ਹਨ, ਉਨਾਂ ਵਿਚ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਬੀਤੇ ਦੋ ਕੁ ਦਿਨਾਂ ਵਿਚ ਇਸਦੇ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ। ਉਨਾਂ ਦੱਸਿਆ ਕਿ ਇੰਸਪੈਕਟਰ ਰੈਂਕ ਦੇ ਇਕ ਅਧਿਕਾਰੀ ਨੂੰ ਇਸ ਵਿਸ਼ੇਸ਼ ਨਿਗਰਾਨੀ ਉਤੇ ਲਗਾਇਆ ਜਾ ਚੁੱਕਾ ਹੈ।

Leave a Reply

Your email address will not be published. Required fields are marked *