May 18, 2024

ਬਿਹਾਰ ਦੇ 200 ਮਜਦੂਰ ਫਰੀਦਕੋਟ ਤੋਂ ਵਿਸ਼ੇਸ਼ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਫਿਰੋਜਪੁਰ ਲਈ ਰਵਾਨਾ ***ਫਿਰੋਜ਼ਪੁਰ ਤੋਂ ਸਪੈਸ਼ਲ ਟਰੇਨ ਰਾਹੀਂ ਕਿਸ਼ਨਗੰਜ (ਬਿਹਾਰ) ਦੇ ਸਟੇਸ਼ਨ ਤੱਕ ਜਾਣਗੇ

0

*ਜ਼ਿਲਾ ਅਧਿਕਾਰੀਆਂ ਨੇ  ਬਿਹਾਰ ਦੇ ਲੋਕਾਂ ਦੇ ਚੰਗੇ ਸਫ਼ਰ ਲਈ ਕਾਮਨਾ ਕਰਕੇ ਰਵਾਨਾ ਕੀਤਾ। **ਵਾਪਸ ਜਾ ਰਹੇ ਮਜ਼ਦੂਰਾਂ ਨੇ ਜ਼ਿਲਾ ਪ੍ਰਸ਼ਾਸਨ/ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ***ਜ਼ਿਲਾ ਪ੍ਰਸ਼ਾਸਨ ਵੱਲੋਂ ਬਿਹਾਰ ਵਾਪਸ ਜਾ ਰਹੇ ਲੋਕਾਂ ਨੂੰ ਦੋ ਵਕਤ ਦਾ ਖਾਣਾ ਅਤੇ ਸੁੱਕੀ ਰਸਦ ਸਫ਼ਰ ਲਈ ਦਿੱਤੀ

ਫਰੀਦਕੋਟ / 17 ਮਈ / ਏਨ ਏਸ ਬੀ ਨਿਊਜ

ਪੰਜਾਬ ਸਰਕਾਰ ਵੱਲੋਂ ਰਾਜ ਵਿਚ ਦੂਜੇ ਰਾਜਾਂ ਦੇ ਵਸਨੀਕਾਂ ਜ਼ੋ ਕਿ ਕਰਫਿਊ ਜਾਂ ਲਾਕਡਾਊਨ ਦੌਰਾਨ ਜ਼ਿਲੇ ਵਿਚ ਫਸ ਗਏ ਸਨ ਉਨਾਂ ਨੂੰ ਉਨਾਂ ਦੇ ਗ੍ਰਹਿ ਰਾਜਾਂ ਵਿਚ ਵਾਪਿਸ ਭੇਜਣ ਲਈ ਵੱਡੀ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵੱਲੋਂ ਫਰੀਦਕੋਟ ਜ਼ਿਲੇ ਵਿਚ ਬਿਹਾਰ ਰਾਜ ਨਾਲ ਸਬੰਧਤ ਵੱਡੀ ਗਿਣਤੀ ਵਿਚ ਉਥੋ ਦੇ ਵਸਨੀਕਾਂ ਜੋ ਫਰੀਦਕੋਟ ਵਿਖੇ ਕਰਫਿਊ ਦੋਰਾਨ ਫਸੇ ਸਨ ਨੂੰ ਉਨਾਂ ਦੇ ਪਿੱਤਰੀ ਰਾਜ ਵਿਚ ਵਾਪਸ ਭੇਜਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਇਸ ਤੋਂ ਪਹਿਲਾਂ ਉਤਰਾਖੰਡ, ਰਾਜਸਥਾਨ,ਯੂ ਪੀ , ਮੱਧ ਪ੍ਰਦੇਸ਼, ਬਿਹਾਰ, ਝਾਰਖੰਡ ਆਦਿ ਰਾਜਾਂ ਦੇ ਮਜਦੂਰਾਂ ਤੇ ਹੋਰ ਲੋਕਾਂ ਨੂੰ ਵੀ ਵਿਸੇਸ਼ ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਉਨਾਂ ਦੇ ਗ੍ਰਹਿ ਰਾਜ ਵਿਖੇ ਪਹੁੰਚਾਇਆ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। 

ਨੋਡਲ ਅਫਸਰ ਕਮ ਉਪਮੰਡਲ ਮੈਜਿਸਟਰੇਟ  ਕੋਟਕਪੂਰਾ ਮੇਜਰ ਅਮਿੰਤ ਸਰੀਨ , ਸ੍ਰੀ ਪਰਮਦੀਪ ਸਿੰਘ ਐਸ. ਡੀ. ਐਮ ਫਰੀਦਕੋਟ, ਡਾ: ਮਨਦੀਪ ਕੋਰ ਐਸ .ਡੀ.ਐਮ ਜੈਤੋ, ਤਰਸੇਮ ਚੰਦ, ਆਰ ਟੀ ਏ-ਕਮ-ਜੀ ਏ, ਦੀ ਹਾਜ਼ਰੀ ਵਿੱਚ ਅੱਜ ਇਥੋਂ ਦੇ ਬੱਸ ਸਟੈਂਡ ਤੋਂ ਪੀ ਆਰ ਟੀ ਸੀ ਦੀਆਂ 10 ਬੱਸਾਂ ਵਿਚ ਬਿਹਾਰ ਨਾਲ ਸਬੰਧਿਤ 200 ਲੋਕਾਂ ਨੂੰ ਫਿਰੋਜ਼ਪੁਰ ਲਈ ਰਵਾਨਾ ਕੀਤਾ ਗਿਆ ਜਿਥੋਂ ਕਿਸ਼ਨਗੰਜ (ਬਿਹਾਰ ) ਲਈ ਸਪੈਸ਼ਲ ਰੇਲ ਗੱਡੀ ਰਵਾਨਾ ਹੋਵੇਗੀ।

ਜਿਲਾ ਅਧਿਕਾਰੀਆਂ ਨੇ ਇਸ ਮੌਕੇ  ਦੱਸਿਆ ਕਿ ਇਨਾਂ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦੀ ਵੈਬ-ਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਗਿਆ ਸੀ ਜਾਂ ਸਬੰਧਤ ਐਸ ਡੀ ਐਮ ਦਫਤਰ ਵਿਚ ਇਸ ਸਬੰਧੀ ਅਰਜ਼ੀ ਦਿੱਤੀ ਸੀ। ਜਿਸ ਉਪਰੰਤ ਸਿਹਤ ਵਿਭਾਗ ਦੀਆ ਵੱਖ ਵੱਖ ਟੀਮਾਂ ਵੱਲੋਂ ਇਨਾਂ ਦੀ ਥਰਮਲ ਸਕਰੀਨਿੰਗ ਤੋਂ ਇਲਾਵਾ ਸਿਹਤ ਜਾਂਚ ਕੀਤੀ ਗਈ ਅਤੇ ਇਹ ਸਾਰੇ ਹੀ 200 ਲੋਕ ਮੈਡੀਕਲ ਫਿੱਟ ਪਾਏ ਗਏ। ਉਨਾਂ ਦੱਸਿਆ ਕਿ ਅੱਜ ਸਵੇਰੇ ਫਰੀਦਕੋਟ, ਕੋਟਕਪੂਰਾ ਅਤੇ  ਜੈਤੋ ਨਾਲ ਸਬੰਧਤ ਇਨਾਂ ਲੋਕਾਂ ਨੂੰ ਜ਼ੋ ਕਿ ਬਿਹਾਰ ਰਾਜ ਦੇ ਵੱਖ ਵੱਖ ਜਿਲਿਆ ਦੇ ਵਸਨੀਕ ਸਨ ਨੂੰ ਬੱਸ ਸਟੈਂਡ ਫਰੀਦਕੋਟ ਵਿਖੇ ਇੱਕਠਾ ਕੀਤਾ ਗਿਆ ਅਤੇ ਇਨਾਂ ਨੂੰ ਸਵੇਰੇ ਬਰੇਕ ਫਾਸਟ ਕਰਵਾਇਆ ਗਿਆ ਅਤੇ ਉਸ ਉਪਰੰਤ ਦੁਪਹਿਰ ਦਾ ਖਾਣਾ ਅਤੇ ਹੋਰ ਸੁੱਕਾ ਰਾਸ਼ਨ ਇਨਾਂ ਨੂੰ ਨਾਲ ਦਿੱਤਾ ਗਿਆ। ਉਨਾਂ ਨੇ  ਇਨਾਂ ਸਮੂਹ ਬਿਹਾਰ ਦੇ ਨਾਗਰਿਕਾਂ ਨੂੰ ਇਥੋ ਰਵਾਨਾ ਕੀਤਾ ਅਤੇ ਉਨਾਂ ਦੇ ਚੰਗੇ ਸਫਰ ਲਈ ਸੁਭਕਾਮਨਾਵਾਂ ਦਿੱਤੀਆਂ।

ਇਸ ਮੌਕੇ ਵੱਡੀ ਗਿਣਤੀ ਵਿਚ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਰਫਿਊ ਤੇ ਲਾਕਡਾਊਨ ਕਾਰਨ ਆਪਣੇ ਘਰ ਵਾਪਸ ਜਾ ਰਹੇ ਹਨ ਅਤੇ ਜਦੋਂ ਵੀ ਹਾਲਾਤ ਆਮ ਵਰਗੇ ਹੋ ਗਏ ਤਾਂ ਉਹ ਵਾਪਸ ਫਰੀਦਕੋਟ ਆ ਕੇ ਆਪਣੇ ਕੰਮ ਕਾਰ ਵਿਚ ਫਿਰ ਜੁਟ ਜਾਣਗੇ। ਮਜਦੂਰਾਂ ਵੱਲੋਂ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਫਰੀਦਕੋਟ ਵੱਲੋਂ ਉਨਾਂ ਨੂੰ ਵਾਪਸ ਉਨਾਂ ਦੇ ਰਾਜ ਵਿਚ ਭੇਜਣ ਅਤੇ ਉਨਾਂ ਨੂੰ ਸਫਰ ਦੀਆਂ ਹੋਰ ਸੁੱਖ ਸਹੂਲਤਾਂ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਤੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਵੀ ਕੀਤਾ। ਇਹ ਮਜਦੂਰ ਬਿਹਾਰ ਦੇ ਬੇਗੂਸਰਾਏ, ਕਿਸ਼ਨਗੰਜ ,ਥਗੜੀਆਂ,ਕਟਿਆਰ ਆਦਿ ਜਿਲਿਆ ਨਾਲ ਸੰਬੰਧਿਤ ਹਨ। ਇਸ ਮੌਕੇ ਤਹਿਸੀਲਦਾਰ ਪਰਮਜੀਤ ਸਿੰਘ, ਬਰਾੜ ਹੀਰਾ ਵੰਤੀ ਨਾਇਬ ਤਹਿਸੀਲਦਾਰ ਜੈਤੋ ਤੋਂ ਇਲਾਵਾ ਹੋਰ ਗਿਣਤੀ ਵਿਚ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *