June 18, 2024

ਸਿਹਤ ਵਿਭਾਗ ਵਲੋਂ ਕੋਵਿਡ ਕੇਅਰ ਸੈਂਟਰ ਵਿੱਚ ਦਿੱਤੀਆਂ ਜਾ ਰਹੀਆਂ ਹਨ ਬੇਹਤਰੀਨ ਸੇਵਾਵਾਂ।

0

ਕੋਵਿਡ ਕੇਅਰ ਸੈਂਟਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਤੈਨਾਤ ਸਟਾਫ। ਦੇ ਨਾਲ ਸੇਵਾ ਦੀ ਭਾਵਨਾ ਨਾਲ ਜਿੰਮੇਵਾਰੀ ਨਿਭਾ ਰਹੇ ਹਨ ਤੈਨਾਤ ਕਰਮਚਾਰੀ।

*ਸ੍ਰੀ ਅਨੰਦਪੁਰ ਸਾਹਿਬ ਵਿੱਚ 21 ਕਰੋਨਾ ਪੋਜਟੀਵ ਵਿਅਕਤੀਆਂ ਦਾ ਚੱਲ ਰਿਹਾ ਹੈ ਇਲਾਜ **ਡਿਊਟੀ ਦੇ ਨਾਲ ਸੇਵਾ ਦੀ ਭਾਵਨਾ ਨਾਲ ਜਿੰਮੇਵਾਰੀ ਨਿਭਾ ਰਹੇ ਹਨ ਤੈਨਾਤ ਕਰਮਚਾਰੀ।

ਸ੍ਰੀ ਅਨੰਦਪੁਰ ਸਾਹਿਬ / 1 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਜਿਲਾ ਰੂਪਨਗਰ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਥਾਪਤ ਕੋਵਿਡ ਕੇਅਰ ਸੈਂਟਰ ਵਿੱਚ ਆਏ ਕਰੋਨਾ ਪੋਜਟੀਵ ਵਿਅਕਤੀਆਂ ਨੂੰ ਬੇਹੱਤਰੀਨ ਸਹੂਲਤਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ ਇਥੇ ਤੈਨਾਤ ਕਰਮਚਾਰੀ ਡਿਊਟੀ ਦੇ ਨਾਲ ਨਾਲ ਸੇਵਾ ਦੀ ਭਾਵਨਾ ਨਾਲ ਆਪਣੀ ਜਿੰਮੇਵਾਰੀ ਨਿਭਾ ਰਹੇ ਹਨ। ਮੋਜੂਦਾ ਸਮੇਂ ਇਸ ਕੋਵਿਡ ਕੇਅਰ ਸੈਂਟਰ ਵਿੱਚ 21 ਵਿਅਕਤੀ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਹਨ।

ਕੋਵਿਡ ਕੇਅਰ ਸੈਂਟਰ ਨੂੰ ਲਗਾਤਾਰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਇਥੇ ਖੁੱਲੇ ਤੇ ਹਵਾਦਾਰ ਕਮਰਿਆਂ ਨੂੰ ਰੋਗਾਣੂ ਮੁਕਤ ਰੱਖਣ ਲਈ ਸਾਫ ਸਫਾਈ ਦਾ ਵਿਸੇਸ਼ ਖਿਆਲ ਰੱਖਿਆ ਜਾ ਰਿਹਾ ਹੈ। ਕਰੋਨਾ ਪੋਜਟੀਵ ਮਰੀਜਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਸਾਫ ਸੁਧਰਾ ਖਾਣਾ ਅਤੇ ਹੋਰ ਲੋੜੀਦੀਆਂ ਸਹੂਲਤਾਂ ਉਪਲੱਬਧ ਕਰਵਾਈਆ ਜਾ ਰਹੀਆਂ ਹਨ।
ਕੋਵਿਡ ਕੇਅਰ ਸੈਂਟਰ ਦੀ ਨਿਗਰਾਨੀ ਕਰ ਰਹੇ ਸੀਨੀਅਰ ਮੈਡੀਕਲ ਅਫਸਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਡਾ ਚਰਨਜੀਤ ਕੁਮਾਰ ਨੇ ਦੱਸਿਆ ਕਿ ਇਸ ਸੈਂਟਰ ਵਿੱਚ ਆਉਣ ਵਾਲੇ ਮਰੀਜ ਨੂੰ ਸਭ ਤੋਂ ਪਹਿਲਾਂ ਮਾਨਸਿਕ ਤੋਰ ਤੇ ਤਿਆਰ ਕੀਤਾ ਜਾਦਾ ਹੈ ਕਿ ਉਸਨੂੰ ਇਸ ਕਰੋਨਾ ਮਹਾਂਮਾਰੀ ਤੋਂ ਘਬਰਾਉਣ ਦੀ ਜਰੂਰਤ ਨਹੀਂ ਹੈ ਉਸਨੂੰ ਲਗਭਗ 10 ਦਿਨ ਇਥੇ ਰੱਖ ਕੇ ਅਤੇ ਅੱਗਲੇ 7 ਦਿਨ ਲਈ ਘਰ ਵਿੱਚ ਇਕਾਂਤਵਾਸ ਕਰਕੇ ਬਿਲਕੁੱਲ ਨਿਰੋਗ ਅਤੇ ਤੰਦਰੁਸਤ ਕੀਤਾ ਜਾਵੇ। ਕਰੋਨਾ ਪੋਜਟੀਵ ਹੋਏ ਵਿਅਕਤੀ ਨੂੰ ਢੁਕਵੀਂ ਮੈਡੀਕਲ ਸਹੂਲਤ ਵੀ ਦਿੱਤੀ ਜਾਂਦੀ ਹੈ ਅਤੇ ਰੋਜਾਨਾ ਉਸਦੀ ਮੈਡੀਕਲ ਜਾਂਚ ਵੀ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਥੋ ਲਗਾਤਾਰ ਬਹੁਤ ਸਾਰੇ ਕਰੋਨਾ ਪੋਜਟੀਵ ਹੋਏ ਵਿਅਕਤੀ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤ ਰਹੇ ਹਨ ਤੇ ਮੁੜ ਆਮ ਵਾਲਾ ਜੀਵਨ ਬਤੀਤ ਕਰ ਰਹੇ ਹਨ। ਉਹਨਾਂ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਵਿੱਚ ਬਹੁਤ ਹੀ ਮਿਹਨਤੀ ਸਟਾਫ ਤੈਨਾਤ ਕੀਤਾ ਹੈ ਅਤੇ ਅਸੀਂ ਲਗਾਤਾਰ ਨਿਗਰਾਨੀ ਕਰ ਰਹੇ ਹਾਂ।

ਇਸ ਕੋਵਿਡ ਕੇਅਰ ਸੈਂਟਰ ਤੋਂ ਤੰਦਰੁਸਤ ਹੋ ਕੇ ਕਰੋਨਾ ਨੂੰ ਹਰਾ ਕੇ ਆਪਣੇ ਘਰਾਂ ਨੂੰ ਜਾਣ ਵਾਲੇ ਅਤੇ ਕਰੋਨਾ ਪੋਜਟੀਵ ਹੋਣ ਤੋਂ ਬਾਅਦ ਇਸ ਕੋਵਿਡ ਕੇਅਰ ਸੈਂਟਰ ਵਿੱਚ ਰਹਿ ਰਹੇ ਵਿਅਕਤੀ ਕੀਰਤਪੁਰ ਸਾਹਿਬ ਦੇ ਸਰਬਜੀਤ ਸਿੰਘ, ਮਨਪ੍ਰੀਤ ਸਿੰਘ ਅਤੇ ਪਿੰਤਬਰ ਨੇ ਦੱਸਿਆ ਕਿ ਇਸ ਕੋਵਿਡ ਕੇਅਰ ਸੈਂਟਰ ਵਿੱਚ ਤੈਨਾਤ ਸਟਾਫ ਦਾ ਵਤੀਰਾ ਬਹੁਤ ਹੀ ਚੰਗਾ ਹੈ। ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲਗਾਤਾਰ ਬੇਹਤਰੀਨ ਸੇਵਾਵਾਂ ਦਿੱਤੀਆਂ ਜਾ ਰਹੀਆ ਹਨ। ਕਰੋਨਾ ਪੋਜਟੀਵ ਆਏ ਹੋਰਨਾ ਵਿਅਕਤੀਆਂ ਨੇ ਕਿਹਾ ਕਿ ਇਸ ਬੀਮਾਰੀ ਨੂੰ ਛੁਪਾਉਣਾ ਨਹੀਂ ਚਾਹੀਦਾ ਇਸ ਨਾਲ ਅਸੀਂ ਆਪਣੇ ਪਰਿਵਾਰ ਅਤੇ ਸਮਾਜ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਦੇ ਹਾਂ। ਜੇਕਰ ਕਰੋਨਾਂ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਆਪਣਾ ਕੋਵਿਡ ਟੈਸਟ ਕਰਵਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸਨ ਫਤਿਹ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਵਿਡ ਦੀਆਂ ਸਾਵਧਾਨੀਆਂ  ਨੂੰ ਅਪਣਾ ਕੇ ਕਰੋਨਾ ਨੂੰ ਹਰਾਉੋਣ ਦੀ ਮੁਹਿੰਮ ਵਿੱਚ ਡੱਟ ਕੇ ਸਾਥ ਦੇਣਾ ਚਾਹੀਦਾ ਹੈ।

ਕੋਵਿਡ ਕੇਅਰ ਸੈਂਟਰ ਵਿੱਚ ਤੈਨਾਤ ਹਰਮਿੰਦਰ ਕੋਰ, ਰੀਨਸੀ, ਸੰਦੀਪ ਕੋਰ, ਨਿੱਧੀ ਵਾਰਡ ਅਟੈਡਟੈਂਡ, ਜਸਬੀਰ ਸਿੰਘ ਅਤੇ ਡਾ. ਅੰਕਿਤਾ ਸ਼ਰਮਾ ਨੇ ਦੱਸਿਆ ਕਿ ਇਸ ਕੋਵਿਡ ਕੇਅਰ ਸੈਂਟਰ ਵਿੱਚ ਆਏ ਕਰੋਨਾ ਪੋਜਟੀਵ ਵਿਅਕਤੀਆਂ ਨੂੰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰ ਤਰਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *