June 17, 2024

ਅੋਖੇ ਵੇਲੇ ਸਿਆਸੀ ਲੋਕਾਂ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਲੋਕਾਂ ਦੀ ਭਲਾਈ ਲਈ ਅੱਗੇ ਆਉਣਾ ਚਾਹੀਦਾ- ਰਾਣਾ ਕੇ ਪੀ ਸਿੰਘ

0

***ਸਪੀਕਰ ਰਾਣਾ ਕੇ ਪੀ ਸਿੰਘ ਨੇ ਨੰਗਲ ਤੋਂ ਮੁਫਤ ਮਾਸਕ ਵੰਡਣ ਦੀ ਕੀਤੀ ਸੁਰੂਆਤ।
***ਅਗਲੇ ਇਕ ਹਫਤੇ ਹਲਕੇ ਦੇ ਵੱਖ ਵੱਖ ਖੇਤਰਾਂ ਵਿੱਚ ਵੰਡੇ ਜਾਣਗੇ ਮਾਸਕ।

ਨੰਗਲ 14 ਸਤੰਬਰ / ਨਿਊ ਸੁਪਰ ਭਾਰਤ ਨਿਊਜ਼


ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਹੈ ਕਿ ਕਰੋਨਾ ਮਹਾਂਮਾਰੀ ਮੋਜੂਦਾ ਸਮੇਂ ਆਪਣੇ ਭਿਆਨਕ ਦੋਰ ਵਿੱਚ ਹੈ। ਅਜਿਹੇ ਅੋਖੇ ਵੇਲੇ ਸਿਆਸੀ ਲੋਕਾਂ ਅਤੇ ਸਮਾਜ ਸੇਵੀ ਸੰਗਠਨਾਂ ਨੂੰ ਲੋਕਾਂ ਦੀ ਭਲਾਈ ਲਈ ਘਰਾਂ ਤੋਂ ਬਾਹਰ ਨਿਕਲ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਆਮ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਜਾਗਰੂਕ ਵੀ ਕਰਨਾ ਚਾਹੀਦਾ ਹੈ।


ਸਪੀਕਰ ਰਾਣਾ ਕੇ ਪੀ ਸਿੰਘ ਅੱਜ ਸ਼ਾਮ ਬੱਸ ਅੱਡਾ ਨੰਗਲ ਵਿੱਖੇ ਆਮ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਪ੍ਰੇਰਿਤ ਕਰਦੇ ਹੋਏ ਮੁਫਤ ਮਾਸਕ ਵੰਡਣ ਦੀ ਸੂਰੁਆਤ ਕੀਤੀ । ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਮੋਜੂਦਾ ਸਮੇਂ ਆਪਣਾ ਭਿਆਨਕ ਰੂਪ ਵਿਖਾ ਰਹੀ ਹੈ।  ਜਿਲ•ਾ ਰੂਪਨਗਰ ਦੇ ਸ਼ਹਿਰ ਨੰਗਲ ਵਿੱਚ ਬਹੁਤ ਸਾਰੇ ਕੇਸ ਇਸ ਮਹਾਂਮਾਰੀ ਦੇ ਆ ਗਏ ਹਨ ਜਿਹਨਾਂ ਤੇ ਕਾਬੂ ਪਾਉਣ ਲਈ ਸਰਕਾਰ, ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲਗਾਤਾਰ ਉਪਰਾਲੇ ਕਰ ਰਿਹਾ ਹੈ ਪ੍ਰੰਤੂ ਇਹ ਕੇਵਲ ਸਰਕਾਰੀ ਤੰਤਰ ਦੇ ਯਤਨਾ ਨਾਲ ਨਹੀਂ ਹੋ ਸਕਦਾ ਆਮ ਲੋਕਾਂ ਦੀ ਸਾਂਝੇਦਾਰੀ ਅਤੇ ਲੋਕਾਂ ਦਾ ਸਹਿਯੋਗ ਹੀ ਇਸ ਕਰੋਨਾ ਤੇ ਕਾਬੂ ਪਾਉਣ ਦਾ ਸਕਾਰਆਤਮਕ ਹੱਲ ਹੈ।

ਉਹਨਾਂ ਕਿਹਾ ਕਿ ਸੰਸਾਰ ਭਰ ਵਿੱਚ ਜਿਹੜੇ ਮੁਲਕਾਂ ਨੇ ਇਸ ਕਰੋਨਾ ਮਹਾਂਮਾਰੀ ਉਤੇ ਕਾਬੂ ਪਾਇਆ ਹੈ। ਉਹਨਾਂ ਨੇ ਦੋ ਸਾਵਧਾਨੀਆਂ ਵੱਲ ਵਿਸੇਸ਼ ਧਿਆਨ ਦਿੱਤਾ ਹੈ ਜਿਹਨਾਂ ਵਿੱਚ ਮਾਸਕ ਪਾਉਣਾ ਅਤੇ ਸਮਾਜਿਕ ਵਿੱਥ ਰੱਖਣਾ ਸਭ ਤੋਂ ਪ੍ਰਮੁੱਖ ਹਨ, ਚੈਕੋਸਲਵਾਕਿਆ ਨੇ ਕਰੋਨਾ ਨੂੰ ਸਫਲਤਾ ਪੂਰਵਕ ਹਰਾ ਦਿੱਤਾ ਹੈ। ਸਾਡੇ ਦੇਸ਼, ਸੂਬੇ ਅਤੇ ਸ਼ਹਿਰ ਵਿੱਚ ਕਰੋਨਾ ਮਹਾਂਮਾਰੀ ਦੇ ਕਹਿਰ ਤੋਂ ਬਚਾਅ ਦਾ  ਇਕੋ ਇਕ ਹੱਲ ਹੈ ਕਿ ਮਾਸਕ ਪਾਇਆ ਜਾਵੇ ਅਤੇ ਸਮਾਜਿਕ ਵਿੱਥ ਬਣਾ ਕੇ ਰੱਖੀ ਜਾਵੇ । ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਅਗਲੇ ਇਕ ਹਫਤੇ ਸਾਡੀ ਇਹ ਪੂਰੀ ਕੋਸ਼ਿਸ ਰਹੇਗੀ ਕਿ ਆਪਣੇ ਹਲਕੇ ਦੇ ਹਰ ਖੇਤਰ ਵਿੱਚ ਮਾਸਕ ਵੰਡਣ ਦੀ ਮੁਹਿੰਮ ਨੂੰ ਸਫਲਤਾ ਪੂਰਵਕ ਚਲਾਇਆ ਜਾਵੇ ਤੇ ਹਰ ਵਿਅਕਤੀ ਨੂੰ ਮਾਸਕ ਪਾਉਣ ਦੇ ਮਹੱਤਵ ਤੋਂ ਜਾਣੂ ਕਰਵਾਇਆ ਜਾਵੇ।

ਉਹਨਾਂ ਕਿਹਾ ਕਿ ਜਾਨ ਹੈ ਤਾਂ ਜਹਾਨ ਹੈ। ਆਪਣੇ ਲੋਕਾਂ ਨੂੰ ਬਚਾਉਣਾ ਹੈ ਅੱਜ ਰਸਮੀ ਤੋਰ ਤੇ ਮਾਸਕ ਵੰਡਣ ਦੀ ਸੁਰੂਆਤ ਕਰ ਦਿੱਤੀ ਹੈ ਅਗਲੇ ਇਕ ਹਫਤੇ ਵਿੱਚ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਭਰਤਗੜ ਅਤੇ ਹੋਰ ਖੇਤਰਾਂ ਵਿੱਚ ਇਹ ਮਾਸਕ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਅਸੀਂ ਲੋਕਾਂ ਪ੍ਰਤੀ ਆਪਣਾ ਫਰਜ ਨਿਭਾਉਣਾ ਹੈ। ਉਹਨਾਂ ਕਿਹਾ ਕਿ ਹਲਕੇ ਵਿੱਚ ਇਸ ਵੰਡ ਨੂੰ ਮੁਕੰਮਲ ਕਰਨ ਤੋਂ ਬਾਅਦ ਹੋਰ ਖੇਤਰਾਂ ਵਿੱਚ ਵੀ ਇਹ ਮੁਹਿੰਮ ਚਲਾਈ ਜਾਵੇਗੀ। ਉਹਨਾਂ ਕਿਹਾ ਕਿ ਅੋਖੇ ਵੇਲੇ ਲੋਕਾਂ ਦੀ ਜਾਨ ਬਚਾਉਣਾ ਸਾਡਾ ਫਰਜ ਹੈ ਇਸਦੇ ਲਈ ਜੇਕਰ ਕੋਈ ਸਖਤੀ ਦੀ ਜਰੂਰਤ ਪਵੇਗੀ ਤਾਂ ਆਪਣੇ ਲੋਕਾਂ ਦੀ ਜਾਨ ਬਚਾਉਣ ਲਈ ਸਖਤੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ  ਸਰਕਾਰ ਦੀਆਂ ਗਾਈਡ ਲਾਈਨ ਅਨੁਸਾਰ ਹੀ ਇਸ ਕਰੋਨਾ ਨੂੰ ਹਰਾਉਣ ਲਈ ਅਸੀਂ ਸਾਫ ਨਿਯਤ ਨਾਲ ਦਿਨ ਰਾਤ ਲੱਗੇ ਹੋਏ ਹਨ।


ਇਸ ਮੋਕੇ ਐਸ ਡੀ ਐਮ ਕਨੂ ਗਰਗ, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਸੰਜੇ ਸਾਹਨੀ,ਰਕੇਸ਼ ਨਇਅਰ, ਉਮਾਕਾਂਤ ਸ਼ਰਮਾ, ਕਪੂਰ ਸਿੰਘ, ਵਿਦਿਆ ਸਾਗਰ, ਆਈ ਟੀ ਆਈ ਗਰਲਜ਼ ਦੇ ਪ੍ਰਿੰਸੀਪਲ ਰਾਮ ਸਿੰਘ ਅਤੇ ਹੋਰ ਪੱਤਵੱਤੇ ਹਾਜ਼ਰ ਸਨ।  

Leave a Reply

Your email address will not be published. Required fields are marked *