June 18, 2024

ਕੋਵਿਡ ਦੋਰਾਨ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਨਾਲ ਮੋਢਾਂ ਜੋੜ ਕੇ ਭਲਾਈ ਕਾਰਜਾ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਈ: ਸਪੀਕਰ ਰਾਣਾ ਕੇ.ਪੀ ਸਿੰਘ

0

*ਯਾਦਗਾਰੀ ਹੋ ਨਿਬੜਿਆ ਰੋਟਰੀ ਕਲੱਬ ਨੰਗਲ ਸੈਂਟਰ ਦਾ ਤਾਜ਼ਪੋਸ਼ੀ ਸਮਾਰੋਹ **ਕਲੱਬ ਵਲੋਂ ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਨੂੰ ਐਂਮਬੂਲੈਸ ਭੇਂਟ

ਨੰਗਲ / 25 ਅਗਸਤ / ਨਿਊ ਸੁਪਰ ਭਾਰਤ ਨਿਊਜ

ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਰੋਟਰੀ ਕਲੱਬ ਨੰਗਲ ਵਲੋ ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਨੂੰ ਐਂਮਬੂਲੈਂਸ ਦੇਣ ਅਤੇ ਸਮਾਜ ਸੇਵਾ ਵਿਚ ਕੀਤੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੋਵਿਡ ਮਹਾਂਮਾਰੀ ਦੋਰਾਨ ਬਹੁਤ ਸਾਰੀਆਂ ਸੰਸਥਾਵਾਂ ਨੇ ਸਰਕਾਰ ਦੇ ਨਾਲ ਮੋਢਾ ਲਗਾ ਕੇ ਆਪਣੀ ਸਮਾਜ ਪ੍ਰਤੀ ਜਿੰਮੇਵਾਰੀ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਿਭਾਈਆਂ ਹੈ। ਅਜਿਹੀਆ ਸੰਸਥਾਵਾ ਦੀ ਬਿਹਤਰੀਨ ਕਾਰਗੁਜਾਰੀ ਨਾਲ ਹੀ ਅਸੀ ਕਰੋਨਾ ਨੁੂੰ ਹਰਾਉਣ ਲਈ ਪੰਜਾਬ ਸਰਕਾਰ ਵਲੋ ਕੀਤੇ ਜਾ ਰਹੇ ਉਪਰਾਲਿਆਂ ਨੂੰ ਸਫਲ ਬਣਾਉਣ ਵਿਚ ਕਾਮਯਾਬ ਹੋ ਰਹੇ ਹਾਂ।

ਰੋਟਰੀ ਕਲੱਬ ਨੰਗਲ ਸੈਂਟਰ ਦੇ ਨਵੇਂ ਬਣੇ ਪ੍ਰਧਾਨ ਨਿਤਿਨ ਸਿੰਧਵਾਨੀ ਅਤੇ ਸਕੱਤਰ ਦੀਪਕ ਅਹੁਜਾ ਦਾ ਤਾਜਪੋਸ਼ੀ ਸਮਾਰੋਹ ਹੋਟਲ ਹੈਡਕੁਆਟਰ ਭਨੁਪਲੀ ਵਿਖੇ ਸਪੰਨ ਹੋਇਆ। ਇਸ ਸਮਾਗਮ ਵਿਚ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਬਤੋਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਇਸ ਮੌਕੇ ਤੇ ਸੱਭ ਤੋਂ ਪਹਿਲਾਂ ਮੁੱਖ ਮਹਿਮਾਨ ਰਾਣਾ ਕੇ.ਪੀ ਸਿੰਘ ਅਤੇ ਹੋਰ ਮਹਿਮਾਨਾ ਨੇ ਜੋਤੀ ਜਲਾ ਕੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਕਲੱਬ ਦੀ ਸੀਨੀਅਰ ਮੈਂਬਰ ਜੇਪੀ ਸਿੰਘ ਨੇ ਕਲੱਬ  ਵੱਲੋਂ ਕਰਵਾਏ ਗਏ ਵੱਖ ਵੱਖ ਸਮਾਜ ਸੇਵੀ ਕੰਮਾ ਦੇ ਚਾਨਣਾ ਪਾਇਆ। ਇਸ ਤੋਂ ਬਾਅਦ ਰੋਟੇਰੀਅਨ ਰਾਜੇਸ਼ ਵੱਲੋਂ  ਸਾਲ 2020-21 ਲਈ ਬਣਾਏ ਗਏ ਪ੍ਰਧਾਨ ਨਿਤਿਨ ਸਿੰਧਵਾਨੀ ਨੂੰ ਰੋਟਰੀ  ਕਾਲਰ ਤਾਜ਼ ਪਹਿਣਾਇਆ। ਇਸ ਮੌਕੇ ਤੇ ਪ੍ਰਧਾਨ ਨਿਤਿਨ ਸਿੰਧਵਾਨੀ  ਕਿਹਾ ਕਿ ਉਹ ਰੋਟਰੀ ਕਲੱਬ ਦੇ ਸਮੁਹ ਮੈਂਬਰਾਂ ਦੇ  ਸਹਿਯੋਗ  ਨਾਲ ਸਮਾਜ ਸੇਵਾ ਦੇ ਵੱਖ-ਵੱਖ ਕੰਮਾ ਜਿਵੇਂ ਕਿ ਵਾਟਰ ਮੈਂਨੇਜਮੈਂਟ, ਸਵੱਛ ਭਾਰਤ ਅਭਿਆਨ ਮੁਹਿਮ, ਖੁਨਦਾਨ ਕੈਂਪ ਲਗਾਉਣਾ, ਮੈਡੀਕਲ ਚੈਕਅਪ ਕੈਂਪ ਲਗਾਉਣਾ ਅਤੇ  ਲੋਕਾਂ ਨੂੰ ਕੋਵਿਡ-19 ਪ੍ਰਤੀ  ਜਾਗਰੂਕ ਕਰਨ ਲਈ ਅਹਿਮ ਪ੍ਰੋਜੈਕਟ ਕਰਨਗੇ। ਇਸ ਸਮਾਗਮ ਵਿੱਚ ਰੋਟਰੀ ਕਲੱਬ ਵਲੋ  ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਨੰਗਲ ਨੂੰ ਇਕ ਐਬੂਲੈਂਸ ਵੀ ਭੇਂਟ ਕੀਤੀ ਗਈ। ਇਸ ਮੌਕੇ ਤੇ  ਸਪੀਕਰ ਰਾਣਾ ਕੇ ਪੀ ਸਿੰਘ ਨੇ  ਰੋਟਰੀ ਕਲੱਬ  ਵੱਲੋਂ ਕੀਤੇ ਗਏ ਵੱਖ ਵੱਖ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕਲੱਬ ਵੱਲੋ ਕੀਤੇ ਜਾ ਰਹੇ  ਸਮਾਜ ਸੇਵੀ ਕੰਮਾਂ ਕਾਰਨ ਇਲਾਕੇ ਦੇ ਅਨੇਕਾਂ ਹੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਨੇ ਵਿਸ਼ਵ ਪੱਧਰ ਤੇ ਨਮਾਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਰ ਵੇਲੇ  ਨੁਕਤਾਚੀਨੀ ਨਹੀ ਕਰਨੀ ਚਾਹੀਦੀ  ਬਲਕਿ ਇਹ ਦੇਖਣਾ ਚਾਹੀਦਾ ਹੈ ਕਿ ਤੁਸੀ ਸਮਾਜ ਲਈ ਕੀ ਕਰ ਰਹੇ ਹੋ।

ਉਨ੍ਹਾਂ ਕਿਹਾ ਕਿ ਸਮਾਜ ਦੀ ਬੇਹਤਰੀ ਲਈ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ  ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੋਕੇ ਤੇ ਵਰੁਣ ਦਿਵਾਨ, ਤੇਜਿੰਦਰ ਸਿੰਘ ਕੋਹਲੀ, ਜੇਪੀ ਸਿੰਘ, ਡਾ ਹੈਯੰਕੀ, ਮਨੀਸ਼ ਖੰਨਾ, ਰਾਜੇਸ਼ ਖੰਨਾ, ਨਰੇਸ਼ ਅਰੋੜਾ, ਸਿਵਲ ਹਸਤਪਾਤ ਨੰਗਲ ਤੋਂ ਐਸ ਐਮ ੳ ਡਾ ਨਰੇਸ਼, ਡਾ ਰਵਿੰਦਰ ਦਿਵਾਨ, ਪਿਆਰਾ ਲਾਲ ਜਸਵਾਲ, ਰਾਕੇਸ਼ ਨਈਅਰ, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਐਡਵੋਕੇਟ ਅਸ਼ੋਕ ਮਨੋਚਾ, ਸਤਨਾਮ ਸਿੰਘ ਏਪੀਆਰੳ, ਅਨੰਦ ਪੁਰੀ, ਅਮਰਪਾਲ ਬੈਂਸ ਮੀਡੀਆ ਸਲਾਹਕਾਰ, ਡਾ ਆਰ ਐਲ ਸ਼ਰਮਾ, ੳਮਾਂ ਕਾਂਤ, ਵਿਕੇਸ਼ ਚੇਤਲ, ਪ੍ਰਿਸੀਪਲ ਜਸਵੀਰ ਸਿੰਘ, ਐਸ ਐਚ ੳ ਪਵਨ ਚੌਧਰੀ, ਆਦਿ ਮੌਜੂਦ ਸਨ।   

Leave a Reply

Your email address will not be published. Required fields are marked *