June 2, 2024

ਕੋਵਿਡ ਦੀਆਂ ਸਾਵਧਾਨੀਆਂ ਅਪਣਾ ਕੇ ਕਰੋਨਾ ਨੂੰ ਹਰਾਉਣ ਵਿੱਚ ਸਹਿਯੋਗ ਦੇਣ ਨਗਰ ਨਿਵਾਸੀ- ਐਸ ਡੀ ਐਮ

0

*ਪੰਜਾਬ ਸਰਕਾਰ, ਸਿਹਤ ਵਿਭਾਗ ਅਤੇ ਜਿਲਾ ਪ੍ਰਸਾਸ਼ਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ- ਕਨੂ ਗਰਗ

ਨੰਗਲ / 19 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵਲੋਂ ਮਿਸ਼ਨ ਫਤਿਹ ਤਹਿਤ ਕਰੋਨਾ ਨੂੰ ਹਰਾਉਣ ਲਈ ਲਗਾਤਾਰ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੇ ਕੋਵਿਡ ਦੀਆਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸੇਸ਼ ਮੁਹਿੰਮ ਅਰੰਭ ਕੀਤੀ ਹੋਈ ਹੈ ਜਿਲਾ ਪ੍ਰਸਾਸ਼ਨ ਵਲੋਂ ਡਿਪਟੀ ਕਮਿਸ਼ਨਰ ਹਰ ਬੁੱਧਵਾਰ ਸ਼ਾਮ 7.00 ਵਜੇ ਫੇਸ ਬੁੱਕ ਤੇ ਲਾਈਵ ਹੋ ਕੇ ਕਰੋਨਾ ਅਪਡੇਟਸ ਅਤੇ ਕੋਵਿਡ ਦੀਆਂ ਸਾਵਧਾਨੀਆਂ ਜਾਂ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ ਅਤੇ ਹਦਾਇਤਾਂ ਬਾਰੇ ਜਾਣੂ ਕਰਵਾਉਦੇ ਹਨ ਤਾਂ ਜੋ ਲੋਕ ਕੋਵਿਡ ਤੋਂ ਬਚਾਅ ਲਈ ਹੋਰ ਸੁਚੇਤ ਹੋ ਜਾਣ।

ਇਹ ਜਾਣਕਾਰੀ ਉਪ ਮੰਡਲ ਮੈਜਿਸਟਰੇਟ ਮੈਡਮ ਕਨੂ ਗਰਗ ਪੀ ਸੀ ਐਸ ਨੇ ਅੱਜ ਮਿਸ਼ਨ ਫਤਿਹ ਤਹਿਤ ਕਰੋਨਾ ਨੂੰ ਹਰਾਉਣ ਲਈ ਨਗਰ ਨਿਵਾਸੀਆਂ ਤੋਂ ਸ਼ਹਿਯੋਗ ਦੀ ਮੰਗ ਕਰਦਿਆਂ ਦਿੱਤੀ। ਉਹਨਾਂ ਕਿਹਾ ਕਿ ਅਜੇ ਮਿਸ਼ਨ ਲੋਕਾਂ ਦੀ ਸਾਂਝੇਦਾਰੀ ਅਤੇ ਭਾਗੇਦਾਰੀ ਨਾਲ ਹੀ ਸਫਲ ਹੋ ਸਕਦੇ ਹਨ।ਸ਼ਹਿਰਾਂ ਅਤੇ ਪਿੰਡਾਂ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਸਮਾਜ ਸੇਵੀ ਸੰਗਠਨ, ਸਪੋਰਟਸ ਕਲੱਬ, ਧਾਰਮਿਕ ਜੱਥੇਬੰਦੀਆਂ ਜੇਕਰ ਆਮ ਲੋਕਾਂ ਨੂੰ ਇਸ ਬਾਰੇ ਸੁਚੇਤ ਕਰਨ ਤਾਂ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸੈਨੇਟਾਈਜ਼ ਕਰਨਾ, ਵਾਰ ਵਾਰ ਸਾਬਣ ਨਾਲ ਹੱਥ ਧੋਣੇ, ਆਪਸੀ ਦੂਰੀ ਬਣਾ ਕੇ ਰੱਖਣਾ ਅਤੇ ਮਾਸਕ ਪਾਉਣ ਨਾਲ ਇਸ ਸੰਕਰਮਣ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਹਨਾ ਕਿਹਾ  ਕਿ ਸ਼ਹਿਰ ਵਿੱਚ ਆਪਣੇ ਚੋਗਿਰਦੇ ਦੀ ਸਫਾਈ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਵੀ ਬਰਸਾਤ ਦੇ ਦਿਨਾਂ ਵਿੱਚ ਹੋਣ ਵਾਲੀਆਂ ਹੋਰ ਗੰਭੀਰ ਬੀਮਾਰੀਆਂ ਦੀ ਰੋਕਥਾਮ ਕਰਦੇ ਹਨ। ਉਹਨਾਂ ਕਿਹਾ ਕਿ ਸਾਡੇ ਸਿਹਤ ਕਰਮਚਾਰੀ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਸਫਾਈ ਕਰਮਚਾਰੀ ਅਤੇ ਪੁਲਿਸ ਕਰਮਚਾਰੀ ਹਮੇਸ਼ਾ ਕਰੋਨਾ ਨੂੰ ਹਰਾਉਣ ਲਈ ਫਰੰਟ ਲਾਈਨ ਵੋਰਿਅਰਜ ਦੇ ਤੋਰ ਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾਕਿ ਇਹਨਾਂ ਕਰੋਨਾ ਯੋਧਿਆਂ ਦਾ ਮੱਨੋਬਲ ਮਜਬੂਤ ਕਰਨ ਲਈ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।

ਐਸ ਡੀ ਐਮ ਨੇ ਕਿਹਾ ਕਿ ਕੋਵਿਡ ਦੋਰਾਨ ਸਿਹਤ ਵਿਭਾਗ ਨੇ ਟੈਸਟਿੰਗ ਦੇ ਲਈ ਫਲੂਅ ਕਾਰਨ ਸਰਕਾਰੀ ਹਸਪਤਾਲਾਂ ਵਿੱਚ ਸਥਾਪਿਤ ਕੀਤੇ ਹੋਏ ਹਨ ਜਿਥੇ ਲੋਕਾਂ ਦਾ ਟੈਸਟ ਕਰਕੇ ਉਹਨਾਂ ਨੂੰ ਕੋਵਿਡ  ਬਾਰੇ ਸਹੀ ਦੇ ਸਟੀਕ ਜਾਣਕਾਰੀ ਮਿਲ ਰਹੀ ਹੈ ਇਸਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਹਰ ਵਲੋਂ ਹਰ ਹਫਤੇ ਪੰਜਾਬ ਵਾਸੀਆਂ ਨੂੰੰ ਕੀਤੀ ਜਾ ਰਹੀ ਅਪੀਲ ਤਹਿਤ ਜਦੋਂ ਵੀ ਕਿਸੇ ਤਰਾਂ ਦੇ ਅਜਿਹੇ ਲੱਛਣ ਨਜ਼ਰ ਆਉਣ ਜਿਸ ਨਾਲ ਕੋਵਿਡ ਪੋਸਟਿਵ ਹੋਣ ਦੇ ਸੰਕੇ ਹੋਣ ਤਾਂ ਅਜਿਹੇ ਮੋਕੇ ਤੁਰੰਤ ਬਿਨਾਂ ਲਾਹਪਰਵਾਹੀ ਵਰਤੇ ਆਪਣਾ ਟੈਸਟ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਹਾਲੇ ਸਾਵਧਾਨੀ ਹੀ ਇਸ ਮਹਾਂਮਾਰੀ ਤੋਂ ਬਚਾਅ ਦਾ ਹੱਲ ਹੈ।  

Leave a Reply

Your email address will not be published. Required fields are marked *