20 ਤੋਂ 22 ਸਤੰਬਰ ਤੱਕ ਚੱਲਣ ਵਾਲੇ ਮਾਈਗਰੇਟਰੀ ਪੱਲਸ ਪੋਲੀਓ ਰਾਉਂਡ ਦੀ ਕੀਤੀ ਸੁਰੂਆਤ- ਰਾਮ ਪ੍ਰਕਾਸ਼ ਸਰੋਆ

ਸਿਹਤ ਵਿਭਾਗ ਵਲੋਂ ਸਲੱਮ ਏਰੀਏ ਵਿੱਚ ਮਾਈਗਰੇਟਰੀ ਪੱਲਸ ਪੋਲੀਓ ਰਾਉਂਡ ਤਹਿਤ ਪਲਾਈਆਂ ਜਾ ਰਹੀਆਂ ਪੋਲੀਓ ਰੋਕੂ ਬੂੰਦਾ
*ਸਲੱਮ ਏਰੀਏ ਦੇ 0 ਤੋਂ 5 ਸਾਲ ਤੱਕ ਦੇ ਬੱਚਿਆ ਨੂੰ 100 ਪ੍ਰਤੀਸ਼ਤ ਕਵਰ ਕਰਨ ਦਾ ਟੀਚਾ ਕਰਾਗੇ ਮੁਕੰਮਲ- ਸੀਨੀਅਰ ਮੈਡੀਕਲ ਅਫਸਰ **ਕੋਵਿਡ ਦੀਆਂ ਸਾਵਧੀਆਂ ਬਾਰੇ ਕੀਤਾ ਜਾ ਰਿਹਾ ਹੈ ਜਾਗਰੂਕ।
ਕੀਰਤਪੁਰ ਸਾਹਿਬ / 20 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਾ ਰਾਮ ਪ੍ਰਕਾਸ਼ ਸਰੋਆ ਸੀਨੀਅਰ ਮੈਡੀਕਲ ਅਫਸਰ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਨੇ ਦੱਸਿਆ ਕਿ 20 ਤੋਂ 22 ਸਤੰਬਰ ਤੱਕ ਸਿਹਤ ਵਿਭਾਗ ਵਲੋਂ ਮਾਈਗਰੇਟਰੀ ਪੱਲਸ ਪੋਲੀਓ ਰਾਉਂਡ ਦਾ ਸੁਰੂਆਤ ਅੱਜ ਹੋ ਗਈ ਹੈ। ਕੋਵਿਡ ਦੀਆਂ ਸਾਵਧਾਨੀਆਂ ਅਪਣਾਉਣ ਦੇ ਨਾਲ ਨਾਲ ਆਸ਼ਾ ਵਰਕਰ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਸਲੱਮ ਏਰੀਏ ਵਿੱਚ ਰਹਿ ਰਹੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਮਾਸਕ ਪਾਉਣ, ਸਮਾਜਿਕ ਵਿੱਥ ਰੱਖਣਾ ਅਤੇ ਵਾਰ ਵਾਰ ਹੱਥ ਧੋਣ ਲਈ ਵੀ ਪ੍ਰੇਰਿਤ ਕਰ ਰਹੇ ਹਨ।

ਡਾ ਸਰੋਆ ਨੇ ਦੱਸਿਆ ਕਿ ਮਾਈਗਰੇਟਰੀ ਪੱਲਸ ਪੋਲੀਓ ਰਾਉਂਡ ਦੇ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆ ਨੂੰ ਇਹ ਪੋਲੀਓ ਰੋਕੂ ਬੰਦੂ ਪਲਾਈਆਂ ਜਾ ਰਹੀਆਂ ਹਨ। ਉਹਨਾ ਦੱਸਿਆ ਕਿ ਇਸਦੇ ਲਈ ਖਾਸਤੋਰ ਤੇ ਸਲੱਮ ਏਰੀਏ, ਝੂੰਗੀਆਂ, ਝੋਪੜੀਆ, ਬੰਗਾਲਾ ਬੱਸਤੀਆਂ, ਭੱਠੇ ਅਤੇ ਹੋਰ ਵੱਖ ਵੱਖ ਸਲੱਮ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੇ 0 ਤੋਂ 5 ਸਾਲ ਤੱਕ ਦੇ ਬੱਚਿਆ ਨੂੰ ਪੋਲੀਓ ਰੋਕੂ ਬੂੰਦਾ ਪਲਾ ਕੇ 100 ਪ੍ਰਤੀਸ਼ਤ ਕਵਰ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਜਿਸ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਦੇ ਕਰਮਚਾਰੀ ਪੂਰੀ ਮਿਹਨਤ, ਲਗਨ ਅਤੇ ਤਨਦੇਹੀ ਨਾਲ ਲੱਗੇ ਹੋਏ ਹਨ।


ਉਹਨਾਂ ਹੋਰ ਦੱਸਿਆ ਕਿ ਮਈਗਰੇਟਰੀ ਲੇਬਰ ਅਕਸਰ ਹੀ ਇਕ ਸਥਾਨ ਤੋਂ ਦੂਜੀ ਸਥਾਨ ਤੇ ਆਉਦੀ ਜਾਉਦੀ ਰਹਿੰਦੀ ਹੈ ਇਹਨਾਂ ਲੋਕਾਂ ਦੇ ਬੱਚਿਆ ਨੂੰ ਸਮੇਂ ਸਿਰ ਪੋਲੀਓ ਰੋਕੂ ਬੂੰਦਾ ਪਲਾਉਣ ਲਈ ਇਹ ਤਿੰਨ ਰੋਜਾ ਵਿਸੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਉਹਨਾਂ ਦੱਸਿਆ ਕਿ ਸਾਡੇ ਸਿਹਤ ਵਰਕਰ ਜਦੋਂ ਇਹਨਾਂ ਖੇਤਰਾਂ ਵਿੱਚ ਜਾਂਦੇ ਹਨ ਤਾਂ ਉਹ ਕੋਵਿਡ ਦੀਆਂ ਸਾਵਧਾਨੀਆਂ ਅਪਣਾਉਦੇ ਹਨ। ਮਾਸਕ ਪਾਉਦੇ ਹਨ, ਸਮਾਜਿਕ ਵਿੱਥ ਰੱਖਦੇ ਹਨ ਤੇ ਸਾਫ ਸਫਾਈ ਦਾ ਵਿਸੇਸ਼ ਧਿਆਨ ਵੀ ਰੱਖਦੇ ਹਨ। ਇਹੋ ਪ੍ਰਰੇਣਾ ਸਾਡੇ ਹੈਲਥ ਵਰਕਰ ਸਲੱਮ ਏਰੀਏ ਵਿੱਚ ਰਹਿ ਰਹੇ ਲੋਕਾਂ ਨੂੰ ਦੇ ਰਹੇ ਹਨ। ਉਹਨਾਂ ਕਿਹਾ ਕਿ ਇਸਦੇ ਲਈ ਅਗਲੇ ਤਿੰਨ ਦਿਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸਨੂੰ ਪੂਰੀ ਤਰਾਂ ਸਫਲ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਮਿਸ਼ਨ ਫਤਿਹ ਤਹਿਤ ਕਰੋਨਾ ਨੂੰ ਹਰਾਉੇਣ ਲਈ ਆਮ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ। ਇਸਦੇ ਨਾਲ ਹੀ ਇਸ ਮਹਾਂਮਾਰੀ ਉਤੇ ਕਾਬੂ ਪਾਇਆ ਜਾ ਸਕਦਾ ਹੈ। ਉਹਨਾਂ ਹੋਰ ਦੱਸਿਆ ਕਿ ਸਾਡੇ ਹੈਲਥ ਵਰਕਰ ਲਗਾਤਾਰ ਇਹ ਵੀ ਧਿਆਨ ਰੱਖਦੇ ਹਨ ਕਿ ਜੇਕਰ ਕਿਸੇ ਨੂੰ ਕਰੋਨਾ ਦੇ ਲੱਛਣ ਪਾਏ ਜਾਣ ਤਾਂ ਉਸਨੂੰ ਤੁਰੰਤ ਟੈਸਟਿੰਗ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਸੰਕਰਮਣ ਫੈਲਣ ਤੋਂ ਰੋਕਿਆ ਜਾਵੇ।
