May 19, 2024

ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਹੈਲਪਲਾਈਨ ਨੰਬਰ ਅਤੇ ਲਿੰਕ ਜਾਰੀ

0

*ਰੋਜ਼ਗਾਰ ਪ੍ਰਾਪਤੀ ਲਈ ਮਜ਼ਦੂਰ ਹੈਲਪਲਾਈਨ ਨੰਬਰ 62801-97708 ਅਤੇ ਜ਼ਿਲਾ ਪ੍ਰਸ਼ਾਸ਼ਨ ਦੀ ਵੈਬਸਾਈਟ ‘ਤੇ ਜਾ ਕੇ ਕਰਵਾ ਸਕਦੇ ਹਨ ਰਜਿਸਟਰੇਸ਼ਨ **ਪੜੇ ਲਿਖੇ ਨੌਜਵਾਨ ਈਮੇਲ ਆਈ.ਡੀ.  [email protected]   ‘ਤੇ ਭੇਜ ਸਕਦੇ ਹਨ ਆਪਣਾ ਬਾਇਓਡਾਟਾ

ਹੁਸ਼ਿਆਰਪੁਰ / 1 ਜੂਨ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਮਜ਼ਦੂਰਾਂ ਅਤੇ ਪੜੇ ਲਿਖੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਣ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਲਿੰਕ ਅਤੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਦੇ ਮਜ਼ਦੂਰਾਂ ਲਈ ਹੁਸ਼ਿਆਰਪੁਰ ਜ਼ਿਲੇ ਦੀ ਆਫਿਸ਼ੀਅਲ ਵੈਬਸਾਈਟ hoshiarpur.nic.in ‘ਤੇ ਲਿੰਕ ਦਿੱਤਾ ਗਿਆ ਹੈ, ਜਿਸ ਵਿੱਚ ਉਹ ਆਪਣੀ ਜਾਣਕਾਰੀ ਦੇ ਕੇ ਰਜਿਸਟਰੇਸ਼ਨ ਕਰਵਾ ਸਕਦਾ ਹੈ, ਤਾਂ ਜੋ ਉਸ ਨੂੰ ਰੋਜ਼ਗਾਰ ਮੁਹੱਈਆ ਜਾ ਸਕੇ। ਉਨਾਂਕਿ ਜੇਕਰ ਕਿਸੇ ਮਜ਼ਦੂਰ ਨੂੰ ਦਿੱਤੇ ਗਏ ਲਿੰਕ ‘ਤੇ ਜਾਣਕਾਰੀ ਦੇਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ ਉਹ ਹੈਲਪਲਾਈਨ ਨੰਬਰ 62801-97708 ‘ਤੇ ਸੰਪਰਕ ਕਰਕੇ ਆਪਣੀ ਰਜਿਸਟਰੇਸ਼ਨ ਕਰਵਾ ਸਕਦਾ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੜੇ ਲਿਖੇ ਨੌਜਵਾਨ ਕੰਮ ਸਬੰਧੀ ਜਾਣਕਾਰੀ ਲਈ ਈਮੇਲ ਆਈ.ਡੀ.  [email protected]    ‘ਤੇ ਸੰਪਰਕ ਕਰ ਸਕਦੇ ਹਨ। ਉਨਾਂ ਕਿਹਾ ਕਿ ਜ਼ਿਲੇ ਦੇ ਨੌਜਵਾਨ ਜੋ ਰੋਜ਼ਗਾਰ ਦੀ ਭਾਲ ਵਿੱਚ ਹਨ, ਆਪਣਾ ਬਾਇਓਡਾਟਾ ਈਮੇਲ ਰਾਹੀਂ ਭੇਜ ਕੇ ਰੋਜ਼ਗਾਰ ਪ੍ਰਾਪਤੀ ਲਈ ਰਜਿਸਟਰੇਸ਼ਨ ਕਰ ਸਕਦੇ ਹਨ। ਉਨਾਂ ਕਿਹਾ ਕਿ ਉਦਯੋਗ, ਵਪਾਰਕ ਸੰਸਥਾਵਾਂ ਅਤੇ ਦੁਕਾਨ ਆਦਿ ਲਈ ਵੀ hoshiarpur.nic.in ‘ਤੇ ਇਕ ਵੱਖਰਾ ਲਿੰਕ ਦਿੱਤਾ ਗਿਆ ਹੈ, ਜਿਥੇ ਉਹ ਆਪਣੀ ਡਿਮਾਂਡ ਦੇ ਸਕਦੇ ਹਨ। ਉਨਾਂ ਕਿਹਾ ਕਿ ਇਸ ਤਰਾਂ ਵੱਖ-ਵੱਖ ਸੰਸਥਾਵਾਂ ਦੀ ਮੰਗ ਅਨੁਸਾਰ ਵਿਅਕਤੀਆਂ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣਗੇ।

ਜ਼ਿਲਾ ਰੋਜ਼ਗਾਰ ਸਿਰਜਣ ਅਤੇ ਟਰੇਨਿੰਗ ਅਧਿਕਾਰੀ ਸ੍ਰੀ ਕਰਮ ਚੰਦ, ਪਲੇਸਮੈਂਟ ਅਫ਼ਸਰ ਸ੍ਰੀ ਮੰਗੇਸ਼ ਸੂਦ ਅਤੇ ਕੈਰੀਅਰ ਕੌਂਸਲਰ ਸ੍ਰੀ ਅਦਿਤਿਆ ਰਾਣਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਦੀ ਯੋਗ ਅਗਵਾਈ ਵਿੱਚ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ। ਉਨਾਂ ਕਿਹਾ ਕਿ ਇਸ ਲਈ ਬਿਊਰੋ ਦੀ ਟੀਮ ਸਦਾ ਯਤਨਸ਼ੀਲ ਹੈ।  

Leave a Reply

Your email address will not be published. Required fields are marked *