May 19, 2024

ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਵਾਉਣ ਲਈ ਉਪਰਾਲੇ ਸ਼ੁਰੂ **ਬੇਰੁਜ਼ਗਾਰ ਆਪਣੇ ਆਪ ਨੂੰ ਵਿਭਾਗ ਦੀ ਸਾਈਟ ਤੇ ਰਜਿ: ਕਰਨ

0

*ਹੋਰ ਮਦਦ ਲਈ ਹੈਲਪ ਲਾਈਨ ਨੰ: 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ

ਫਰੀਦਕੋਟ / 27 ਮਈ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਕੀਤੀ ਤਾਲਾਬੰਦੀ ‘ਚ ਦਿੱਤੀ ਜਾ ਰਹੀ ਢਿੱਲ ਤੋਂ ਬਾਅਦ ਜ਼ਿਲੇ ਅੰਦਰ ਫੈਕਟਰੀਆਂ/ਕਾਰਖਾਨੇ ਅਤੇ ਹੋਰ ਕੰਮਕਾਜ ਵਾਲੀਆਂ ਸੰਸਥਾਵਾਂ ਨੂੰ ਚਲਾਉਣ ਲਈ ਇਜ਼ਾਜ਼ਤ ਦਿੱਤੀ ਗਈ ਹੈ। ਸਕੱਤਰ ਰੋਜ਼ਗਾਰ ਜਨਰੇਸ਼ਨ ਟ੍ਰੇਨਿੰਗ ਵਿਭਾਗ ਸ਼੍ਰੀ ਰਾਹੁਲ ਤਿਵਾੜੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਘਰ-ਘਰ ਰੋਜ਼ਗਾਰ ਤਹਤਿ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵਲੋਂ ਪੜੇ-ਲਿਖੇ ਬੇਰੁਜ਼ਗਾਰ ਨੌਜਵਾਨਾਂ ਅਤੇ ਕਿਰਤੀਆਂ/ਮਜ਼ਦੂਰਾਂ ਨੂੰ ਰੋਜ਼ਗਾਰ ਦਿਵਾਉਂਣ ਲਈ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਗਏ ਹਨ।

ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ(ਵਿ)-ਕਮ-ਸੀ.ਈ.ਓ. ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਸ਼੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਅੱਜ ਮਿਤੀ ਹੋਈ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਨੂੰ ਦੱਸਿਆ ਕਿ ਰੋਜ਼ਗਾਰ ਵਿਭਾਗ ਵਲੋਂ ਫੈਕਟਰੀਆਂ/ਖੇਤੀਬਾੜੀ ਤੇ ਉਸਾਰੀ ਦੇ ਕੰਮਾਂ ਤੇ ਰੋਜ਼ਗਾਰ ਦੀ ਭਾਲ ‘ਚ ਲੱਗੇ ਕਿਰਤੀਆਂ/ਮਜ਼ਦੂਰਾਂ ਲਈ ਰੋਜ਼ਗਾਰ ਦਫ਼ਤਰ ਫਰੀਦਕੋਟ ਵਲੋਂ https://docs.google.com/forms/d/੧SojNxPOw5c੍ਰXOimVwoa7MOgy4੯Wd੧VxNOxpS5ossVy1/viewform?edit_requested= ਲਿੰਕ ਤਿਆਰ ਕੀਤਾ ਗਿਆ ਹੈ, ਜਿਸ ਤੇ ਉਹ ਆਪਣੇ ਆਪ ਨੂੰ ਦਰਜ਼  (ਰਜਿ:) ਕਰ ਸਕਦੇ ਹਨ ਤਾਂ ਜੋ ਉਨਾਂ ਨੂੰ ਉਨਾਂ ਦੀ ਜਰੂਰਤ ਅਨੁਸਾਰ ਕੰਮ ਮੁਹੱਈਆ ਕਰਵਾਇਆ ਜਾ ਸਕੇ। 

ਇਸੇ ਤਰਾਂ ਕਿਸਾਨਾਂ/ਫੈਕਟਰੀ ਦੇ ਮਾਲਕਾਂ, ਉਸਾਰੀ ਦੇ ਕੰਮ ਨਾਂਲ ਸਬੰਧਿਤ ਠੇਕੇਦਾਰਾਂ ਤੇ ਕਿਸੇ ਕੰਮ ਜਿਸ ਲਈ ਕਿਰਤੀਆਂ ਦੀ ਲੋੜ ਹੈ ਉਹ ਇਸ https://docs.google.com/forms/d/੧mc5jQVKoa4WyuY੧Pp3tg3raXh ੭7k”YbQ੭sKiR੯੬P9ds/viewform?edit_requested=true ਲਿੰਕ ‘ਤੇ ਦਰਜ ਕਰ ਸਕਦੇ ਹਨ, ਜਦ ਕਿ ਬੇਰੁਜ਼ਗਾਰ, ਸਕਿੱਲਡ ਤੇ ਸੈਮੀ ਸਕਿਲਡ ਨੌਜਵਾਨ ਵਿਭਾਗ ਦੀ ਵੈੱਬਸਾਈਟ ਮਮਮ।ਬਪਗਾਠ।ਫਰਠ ‘ਤੇ ਦਰਜ ਕਰਨ ਤਾਂ ਜੋ ਉਨਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਦਿਵਾਇਆ ਜਾ ਸਕੇ। ਇਸੇ ਤਰਾਂ ਜਿਹੜੇ ਨੌਜਵਾਨ ਆਪਣਾ ਸਵੈ ਰੋਜ਼ਗਾਰ ਕਰਨਾ ਚਾਹੁੰਦੇ ਹਨ ਤੇ ਸਰਕਾਰਵਲੋਂ ਵਿੱਤੀ ਮਦਦ/ਕਰਜ਼ਾ ਲੈਣ ਦੇ ਚਾਹਵਾਨ ਹਨ, ਉਹ https://docs.google.com/forms/d/e/੧619pQLSdLO੪hy_m82yNYj”lKk੨tL6mKnZ5Y੧“asw੯6nmX5VKo੍ਰmKS_g/viewform?vc=੦*c=੦*w=ਲਿੰਕ ਤੇ ਦਰਜ ਕਰਨ।

ਜਿਲਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਫਰੀਦਕੋਟ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਜਿਲਾ ਰੋਜ਼ਗਾਰ ਦਫ਼ਤਰ ਵਲੋਂ ਬੇਰੁਜ਼ਗਾਰ ਪ੍ਰਾਰਥੀਆਂ ਦੀ ਮਦਦ ਲਈ ਹੈਲਪ ਲਾਈਨ ਨੰਬਰ 9988350193 ਅਤੇ ਈਮੇਲ dbeefdkhelpline0gmail.com ਜਾਰੀ ਕੀਤਾ ਗਿਆ ਹੈ ਜੋ ਵੀ ਪ੍ਰਾਰਥੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਉਹ ਇਸ ਨੰਬਰ ਅਤੇ ਈਮੇਲ ਤੇ ਕੰਮ ਵਾਲੇ ਦਿਨ ਦਫ਼ਤਰੀ ਸਮੇਂ ਵਿੱਚ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *