June 2, 2024

ਜ਼ਿਲੇ ਦੇ ਸਮੂਹ ਅਸਲਾ ਲਾਇਸੰਸੀ 31 ਦਸੰਬਰ 2020 ਤੱਕ 02 ਤੋਂ ਵੱਧ ਅਸਲਾ ਜਮਾ ਕਰਵਾਉਣ ਵਧੀਕ ਜ਼ਿਲਾ ਮੈਜਿਸਟ੍ਰੇਟ

0

*ਸਮੇਂ ਸਿਰ ਜਮਾਂਨਾ ਹੋਣ ਤੇ ਅਸਲਾ ਲਾਇਸੰਸ ਮੰਨਿਆ ਜਾਵੇਗਾ ਗੈਰ-ਕਾਨੂੰਨੀ

ਫਰੀਦਕੋਟ / 30 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਵਧੀਕ ਜ਼ਿਲਾ ਮੈਜਿਸਟ੍ਰੇਟ ਫਰੀਦਕੋਟ ਸ: ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ, ਗ੍ਰਹਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਸਲਾ ਆਰਮਜ਼ ਐਕਟ 1959 ਵਿੱਚ ਸੋਧ ਹੋ ਚੁੱਕੀ ਹੈ ਅਤੇ ਇਹ ਸੋਧ ਲਾਗੂ ਹੋ ਚੁੱਕੀ ਹੈ।ਇਸ ਲਈ ਜਿਨਾ ਅਸਲਾ ਲਾਇਸੰਸ ਤੇ 02 ਤੋਂ ਵੱਧ ਅਸਲੇ ਦਰਜ ਹਨ, ਉਹ ਆਪਣਾ ਵਾਧੂ ਅਸਲਾ 31 ਦਸੰਬਰ 2020 ਤੱਕ ਅਧਿਕਾਰਤ ਅਸਲਾ ਡੀਲਰ ਪਾਸ ਜਮਾ ਕਰਵਾਉਣ।

ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰੀਦਕੋਟ ਜਿਲੇ ਵਿੱਚ ਹੁਣ ਸਮੂਹ ਅਸਲਾ ਲਾਇਸੰਸੀ ਆਪਣੇ ਅਸਲਾ ਲਾਇਸੰਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕਦੇ ਹਨ । ਇਸ ਲਈ ਜਿਲਾ ਫਰੀਦਕੋਟ ਨਾਲ ਸਬੰਧ ਸਮੂਹ ਅਸਲਾ ਲਾਇਸੰਸ ਜਿੰਨਾ ਤੇ 02 ਤੋਂ ਵੱਧ ਅਸਲੇ ਦਰਜ ਹਨ, ਉਹ ਆਪਣਾ ਵਾਧੂ ਅਸਲਾ ਮਿਤੀ 31 ਦਸੰਬਰ ਤੋਂ ਪਹਿਲਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਜਮਾ ਕਰਵਾਉਣ ਅਤੇ ਇਨਾਂ ਅਸਲਿਆਂ ਦੇ ਨਿਪਟਾਰੇ/ਸੇਲ ਪ੍ਰਮੀਸ਼ਨ ਸਬੰਧੀ ਤੁਰੰਤ ਅਸਲਾ ਲਾਇੰਸਸ ਸ਼ਾਖਾ, ਦਫਤਰ ਡਿਪਟੀ ਕਮਿਸ਼ਨਰ ਫਰੀਦਕੋਟ ਨਾਲ ਸੰਪਰਕ ਕਰਨ। ਉਨਾਂ ਕਿਹਾ ਕਿ ਜੇਕਰ ਅਸਲਾ ਲਾਇਸੰਸੀ ਵੱਲੋਂ ਨਿਰਧਾਰਤ ਸਮੇਂ ਵਿੱਚ ਵਾਧੂ ਅਸਲਾ ਨਜਦੀਕੀ ਥਾਣੇ ਵਿੱਚ ਜਾਂ ਕਿਸੇ ਅਧਿਕਾਰਤ ਅਸਲਾ ਡੀਲਰ ਪਾਸ ਜਮਾ ਨਹੀਂ ਕਰਵਾਇਆ ਜਾਂਦਾ ਤਾਂ ਉਹ ਅਸਲਾ ਲਾਇਸੰਸੀ ਖੁੱਦ ਜਿੰਮੇਵਾਰ ਹੋਣਗੇ ਅਤੇ ਨਿਯਮਾਂ ਅਨੁਸਾਰ ਉਸਦਾ ਵਾਧੂ ਅਸਲਾ ਨਾਜਾਇਜ਼ ਘੋਸ਼ਿਤ ਕਰਨ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *