June 2, 2024

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲੇ ਭਾਸ਼ਨ ਦੇ ਬਲਾਕ ਪੱਧਰੀ ਨਤੀਜੇ ਐਲਾਨੇ

0

ਫ਼ਰੀਦਕੋਟ / 4 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਭਾਸ਼ਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਭਾਸ਼ਨ ਮੁਕਾਬਲਿਆਂ ‘ਚ ਜ਼ਿਲਾ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਪਰਮਿੰਦਰ ਸਿੰਘ ਬਰਾੜ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਟਰੀ ਕਮਲਜੀਤ ਤਾਹੀਮ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨਾਂ ਦੱਸਿਆ ਕਿ ਇਸ ਤੋਂ ਬਾਅਦ ਜ਼ਿਲਾ ਪੱਧਰ ‘ਤੇ ਭਾਸ਼ਨ ਮੁਕਾਬਲਿਆਂ ਦਾ ਸੰਚਾਲਨ ਕੀਤਾ ਜਾਵੇਗਾ।

ਇਸ ਮੌਕੇ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਨੇ ਦੱਸਿਆ ਕਿ ਬਲਾਕ ਪੱਧਰ ਤੇ ਜੇਤੂ ਰਹੇ ਵਿਦਿਆਰਥੀ ਅੱਗੇ ਜ਼ਿਲਾ ਪੱਧਰ ਤੇ ਭਾਗ ਲੈਣਗੇ ਅਤੇ ਜ਼ਿਲੇ ‘ਚੋਂ ਪਹਿਲੀਆਂ ਦੋ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚੇ ਰਾਜ ਪੱਧਰ ਤੇ ਭਾਗ ਲੈਣਗੇ। ਇਸ ਮੌਕੇ ਜ਼ਿਲਾ ਨੋਡਲ ਅਫਸਰ ਐਲੀਮੈਂਟਰੀ-ਕਮ-ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਿੰਦਰ ਕੌਰ, ਨੋਡਲ ਅਫਸਰ ਸੈਕੰਡਰੀ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਇੰਨਾਂ ਮੁਕਾਬਲਿਆਂ ਦੇ ਸੰਚਾਲਨ ‘ਚ ਪ੍ਰਿੰਸੀਪਲ, ਮੁੱਖ ਅਧਿਆਪਕ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸੈਂਟਰ ਹੈੱਡ ਟੀਚਰ, ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ। ਇਸ ਮੌਕੇ ਜਗਤਾਰ ਸਿੰਘ ਮਾਨ, ਸੁਸ਼ੀਲ ਕੁਮਾਰ, ਕੁਲਦੀਪ ਕੌਰ, ਸੁਰਜੀਤ ਸਿੰਘ, ਦਲਬੀਰ ਸਿੰਘ ਪੰਜੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਨੇ ਵੀ ਬਲਾਕ ਦੇ ਸਮੂਹ ਜੇਤੂਆਂ ਨੂੰ ਵਧਾਈ ਦਿੱਤੀ। ਜ਼ਿਲਾ ਨੋਡਲ ਅਫ਼ਸਰ ਐਲੀਮੈਂਟਰੀ ਅਤੇ ਸੈਕੰਡਰੀ ਨੇ ਦੱਸਿਆ ਕਿ ਬਲਾਕ ਪੱਧਰੀ ਮੁਕਾਬਲਿਆਂ ਦੇ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ: ਬਲਾਕ ਫ਼ਰੀਦਕੋਟ-1 ਦੇ ਪ੍ਰਾਇਮਰੀ ਵਰਗ ਦੇ ਮੁਕਾਬਲੇ ‘ਚ ਪ੍ਰਵੀਨ ਕੌਰ ਸ.ਪ੍ਰ.ਸ.ਸੰਗਰਾਹੂਰ ਨੇ ਪਹਿਲਾ, ਮਨਪ੍ਰੀਤ ਸਿੰਘ ਸ.ਪ੍ਰ.ਸ.ਢਾਬ ਸ਼ੇਰ ਸਿੰਘ ਵਾਲਾ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਪ੍ਰਵੀਨ ਕੌਰ ਮਚਾਕੀ ਮੱਲ ਸਿੰਘ ਨੇ ਪਹਿਲਾ, ਸ.ਪ੍ਰ.ਸ.ਬਾਜ਼ੀਗਰ ਬਸਤੀ ਫ਼ਰੀਦਕੋਟ ਦੀ ਰੁਬੀਨਾ ਨੇ ਦੂਜਾ, ਬਲਾਕ ਫ਼ਰੀਦਕੋਟ-3 ‘ਚੋਂ ਸ.ਪ੍ਰ.ਸ.ਨਵੀਂ ਪਿੱਪਲੀ ਦੀ ਸੁਪਰੀਤ ਕੌਰ ਨੇ ਪਹਿਲਾ, ਸ.ਪ੍ਰ.ਸ.ਅਰਾਈਆਂਵਾਲਾ ਦੇ ਜਸਕਰਨ ਸਿੰਘ ਨੇ ਦੂਜਾ, ਬਲਾਕ ਜੈਤੋ ‘ਚੋਂ ਜਸਮੀਨ ਕੌਰ ਸ.ਪ੍ਰ.ਸ.ਸੇਢਾ ਸਿੰਘ ਵਾਲਾ ਨੇ ਪਹਿਲਾ, ਸ.ਪ੍ਰ.ਸ.ਜੈਤੋ ਪਿੰਡ ਦੇ ਰਾਜਪਾਲ ਸਿੰਘ ਨੇ ਦੂਜਾ, ਬਲਾਕ ਕੋਟਕਪੂਰਾ ‘ਚੋਂ ਏਕਮਜੋਤ ਸਿੰਘ ਸ.ਪ੍ਰ.ਸ.ਸਿਵੀਆਂ ਬ੍ਰਾਂਚ ਨੇ ਪਹਿਲਾ, ਸੁਖਮੀਤ ਕੌਰ ਸ.ਪ੍ਰ.ਸ ਗੁਰੂ ਤੇਗ ਬਹਾਦਰ ਨਗਰ ਕੋਟਕਪੂਰਾ ਨੇ ਦੂਜਾ ਸਥਾਨ ਹਾਸਲ ਕੀਤਾ।

ਮਿਡਲ ਵਰਗ ‘ਚ ਬਲਾਕ ਫ਼ਰੀਦਕੋਟ-1 ‘ਚੋਂ ਜ਼ਸ਼ਨਪ੍ਰੀਤ ਕੌਰ ਸ.ਹ.ਸ.ਮੁਮਾਰਾ ਨੇ ਪਹਿਲਾ, ਵੀਰਪਾਲ ਕੌਰ ਸ.ਸ.ਸ.ਸ.ਕੰਨਿਆ ਸਾਦਿਕ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਮਨਦੀਪ ਕੌਰ ਸ.ਹ.ਸ.ਔਲਖ ਨੇ ਪਹਿਲਾ, ਸੁਖਮਨਦੀਪ ਕੌਰ ਸ.ਮਿ.ਸ.ਦੁਆਰੇਆਣਾ ਨੇ ਦੂਜਾ, ਬਲਾਕ ਫ਼ਰੀਦਕੋਟ-3 ‘ਚੋਂ ਅਮਿਤ ਸ਼ਰਮਾ ਸ.ਮਿ.ਸ.ਹਰਦਿਆਲੇਆਣਾ ਨੇ ਪਹਿਲਾ, ਸਰਬਜੀਤ ਕੌਰ ਸ.ਸ.ਸ.ਸ.ਘੁਗਿਆਣਾ ਨੇ ਦੂਜਾ, ਬਲਾਕ ਜੈਤੋ ‘ਚ ਗੁਰਪ੍ਰੀਤ ਕੌਰ ਸ.ਸ.ਸ.ਸ.ਦਬੜੀਖਾਨਾ ਨੇ ਪਹਿਲਾ, ਗੁਰਵੀਰ ਕੌਰ ਸ.ਹ.ਸ.ਕਰੀਰਵਾਲੀ ਨੇ ਦੂਜਾ, ਬਲਾਕ ਕੋਟਕਪੂਰਾ ‘ਚੋਂ ਮਹਿਕਦੀਪ ਕੌਰ ਡਾ.ਚੰਦਾ ਸਿੰਘ ਮਰਵਾਹ ਸ.ਸ.ਸ.ਸ.ਕੋਟਕਪੂਰਾ ਨੇ ਪਹਿਲਾ, ਕੁਸ਼ਿਕਾ ਕੌਰ ਸ.ਸ.ਸ.ਸ.ਪੰਜਗਰਾਈ ਕਲਾਂ ਲੜਕੀਆਂ ਨੇ ਦੂਜਾ ਸਥਾਨ ਹਾਸਲ ਕੀਤਾ।

ਸੀਨੀਅਰ ਸੈਕੰਡਰੀ ਵਰਗ ‘ਚ ਬਲਾਕ ਫ਼ਰੀਦਕੋਟ-1 ‘ਚੋਂ ਪ੍ਰਮਾਣ ਕੌਰ ਸ.ਸ.ਸ.ਸ.ਰੱਤੀਰੋੜੀ-ਡੱਗੋਰੁਮਾਣਾ ਨੇ ਪਹਿਲਾ, ਪਵਨਦੀਪ ਕੌਰ ਸ.ਸ.ਸ.ਸ.ਡੋਹਕ ਨੇ ਦੂਜਾ, ਬਲਾਕ ਫ਼ਰੀਦਕੋਟ-2 ‘ਚੋਂ ਖੁਸ਼ਪ੍ਰੀਤ ਕੌਰ ਸ.ਹ.ਸ.ਔਲਖ ਨੇ ਪਹਿਲਾ, ਹਰਮਨਪ੍ਰੀਤ ਕੌਰ ਸ.ਸ.ਸ.ਸ.ਕੰਨਿਆ ਫ਼ਰੀਦਕੋਟ ਨੇ ਦੂਜਾ, ਬਲਾਕ ਫ਼ਰੀਦਕੋਟ-3 ‘ਚੋਂ ਰਮਨਦੀਪ ਕੌਰ ਸ.ਸ.ਸ.ਸ.ਗੋਲੇਵਾਲਾ ਨੇ ਪਹਿਲਾ, ਲੱਖਾ ਸਿੰਘ ਸ.ਸ.ਸ.ਸ.ਕੋਟ ਸੁਖੀਆ ਨੇ ਦੂਜਾ, ਬਲਾਕ ਜੈਤੋ ‘ਚੋਂ ਸੁਖਦੀਪ ਕੌਰ ਸ.ਸ.ਸ.ਸ.ਦਬੜੀਖਾਨਾ ਨੇ ਪਹਿਲਾ, ਤਨੀਸ਼ਾ ਸ਼ਰਮਾ ਸ.ਸ.ਸ.ਸ.ਰੋੜੀਕਪੂਰਾ ਨੇ ਦੂਜਾ, ਬਲਾਕ ਕੋਟਕਪੂਰਾ ‘ਚੋਂ ਖੁਸ਼ਬੀਰ ਕੌਰ ਡਾ.ਚੰਦਾ ਸਿੰਘ ਮਰਵਾਹ ਸ.ਕ.ਸ.ਸ.ਸ.ਸਕੂਲ ਕੋਟਕਪੂਰਾ ਨੇ ਪਹਿਲਾ ਅਤੇ ਏਕਮਜੋਤ ਕੌਰ ਸ.ਸ.ਸ.ਸ.ਪੰਜਗਰਾਈ ਕਲਾਂ ਕੰਨਿਆ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

Leave a Reply

Your email address will not be published. Required fields are marked *