June 16, 2024

ਪ੍ਰਧਾਨ ਮੰਤਰੀ ਆਦਰਸ਼ ਗ੍ਰਾਮੀਣ ਯੋਜਨਾ ਤਹਿਤ ਫਰੀਦਕੋਟ ਜਿਲੇ ਦੇ 20 ਪਿੰਡਾਂ ਦੀ ਚੋਣ ਹੋਈ- ਸੇਤੀਆ

0

*ਸਕੀਮ ਤਹਿਤ ਜਿਲੇ ਦੇ 8 ਪਿੰਡਾਂ ਲਈ 78.40 ਲੱਖ ਦੀ ਰਾਸ਼ੀ ਪ੍ਰਾਪਤ ਹੋਈ

ਫਰੀਦਕੋਟ / 30 ਅਗਸਤ / ਨਿਊ ਸੁਪਰ ਭਾਰਤ ਨਿਊਜ

ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਦਾ ਮਕਸਦ ਯੋਜਨਾ ਤਹਿਤ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣੀਆਂ ਅਤੇ ਸਮਾਜ ਵਿੱਚ ਪਏ ਹੋਏ ਪਾੜੇ ਨੂੰ ਦੂਰ ਕਰਨਾ ਹੈ।ਇਸ ਸਕੀਮ ਤਹਿਤ ਪਿੰਡਾਂ ਨੂੰ ਆਧਾਰ ਮੂਲ ਢਾਂਚਾ ਮੁਹੱਈਆ ਕਰਵਾਉਣਾ ਅਤੇ ਲੋੜਵੰਦ ਵਿਅਕਤੀਆਂ ਦਾ ਸਮਾਜਿਕ-ਆਰਥਿਕ ਵਿਕਾਸ ਕਰਨਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੱਸਿਆ ਕਿ  ਇਹ ਸਕੀਮ ਸਾਲ 2009-10 ‘ਚ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਸੀ ਤੇ 2014-15 ‘ਚ ਦੇਸ਼ ਦੇ 1500 ਪਿੰਡਾਂ ‘ਚ ਲਾਗੂ ਕੀਤੀ ਸੀ। ਇਸ ਸਕੀਮ ਤਹਿਤ 50% ਤੋਂ ਵੱਧ ਅਨੁਸੂਚਿਤ ਜਾਤੀ ਅਬਾਦੀ ਵਾਲੇ ਪਿੰਡਾਂ ਨੂੰ ਬੁਨਿਆਦੀ ਸਹੂਲਤਾਂ/ਢਾਂਚਾ ਮੁਹੱਈਆ ਕਰਵਾਉਣਾ ਹੈ ਤੇ ਲਾਭਪਾਤਰੀ ਸਕੀਮਾਂ ਰਾਹੀਂ ਵਿਕਾਸ ਕਰਨਾ ਹੈ। ਸਕੀਮ ਨੂੰ ਲਾਗੂ ਕਰਨ ਲਈ ਵਿਲੇਜ਼ ਡਿਵੈੱਲਪਮੈਂਟ ਪਲਾਨੌ ਤਿਆਰ ਕਰਨਾ ਹੈ। ਹਰੇਕ ਵਿਭਾਗ ਨੇ ਪਿੰਡ ਪੱਧਰ/ਘਰ ਪੱਧਰ ਤੱਕ ਦਾ ਸਰਵੈ ਕਰਕੇ ੜਣਸ਼ ਤਿਆਰ ਕਰਨਾ ਹੈ। ਇਸ ਸਕੀਮ ਤਹਿਤ 10 ਡੂਮੈਨ (ਖੇਤਰ) ਅਤੇ ਉਸਦੇ 50 ਇੰਡੀਕੇਟਰਾਂ ਤੇ ਕੰਮ ਕੀਤਾ ਜਾਣਾ ਹੈ (ਪੀਣਾ ਵਾਲਾ ਪਾਣੀ ਤੇ ਸੈਨੀਟੇਸ਼ਨ, ਸਿੱਖਿਆ, ਸਿਹਤ ਤੇ ਪੋਸ਼ਣ, ਸਮਾਜਿਕ ਸੁਰੱਖਿਆ, ਪੇਂਡੂ ਸੜਕਾਂ ਅਤੇ ਮਕਾਨ, ਬਿਜਲੀ ਸਪਲਾਈ ਤੇ ਗੈਸ, ਖੇਤੀਬਾੜੀ, ਵਿੱਤੀ, ਤਕਨੀਕੀ (ਣਜਪਜਵਜੰਵਜਰਅ), ਸਕਿੱਲ ਡਿਵੈੱਲਪਮੈਂਟ। ਸਕੀਮ ਤਹਿਤ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਰਾਹੀਂ ਵਿਕਾਸ ਕਰਨਾ ਹੈ। ਹਰ ਪਿੰਡ ਨੂੰ 20 ਲੱਖ ਰੁਪਏ ਗੈਪ ਫਿਲਿੰਗ ਗ੍ਰਾਂਟ ਦਿੱਤੀ ਜਾਂਦੀ ਹੈ। ਰਿਲੀਜ਼ ਹੋਏ ਫੰਡ 2 ਸਾਲਾਂ ਵਿੱਚ ਖਰਚ ਕੀਤੇ ਜਾਂਦੇ। ਪੰਜ ਸਾਲ ਲਈ ਮੋਨੀਟਰਿੰਗ ਕੀਤੀ ਜਾਣੀ ਹੈ। ਸਕੀਮ ਦੇ ਦੋ ਕੰਪੋਨੈਂਟ ਹਨ (ਢੁੱਕਵਾਂ ਬੁਨਿਆਦੀ ਢਾਂਚਾ ਮੁਹੱਈਆ ਕਰਾਉਣਾ ਅਤੇ ਲਾਭਪਾਤਰੀ ਸਕੀਮਾਂ ਰਾਹੀਂ ਸਮਾਜਿਕ-ਆਰਥਿਕ ਪੱਧਰ ‘ਚ ਸੁਧਾਰ ਕਰਨਾ)।

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ ਭਾਰਤ ਸਰਕਾਰ ਵੱਲੋਂ ਜਿਲਾ ਫਰੀਦਕੋਟ ਦੇ 50% ਤੋਂ ਵੱਧ ਐਸ.ਸੀ. ਆਬਾਦੀ ਵਾਲੇ 20 ਪਿੰਡ ਚੁਣੇ ਗਏ ਹਨ। ਬਲਾਕ ਫਰੀਦਕੋਟ ਦੇ 11 ਪਿੰਡ: ਅਰਾਈਆਂਵਾਲਾ ਕਲਾਂ, ਮਚਾਕੀ ਮੱਲ ਸਿੰਘ, ਮਚਾਕੀ ਕਲਾਂ, ਕਿਲਾ ਨੌ, ਘੁਗਿਆਣਾ, ਬੇਗੂਵਾਲਾ, ਚੰਨੀਆ,ਢਾਬ ਸ਼ੇਰ ਸਿੰਘ ਵਾਲਾ, ਸਾਧਾਂ ਵਾਲਾ, ਨੱਥਲਵਾਲਾ, ਸਿੱਖਾਂਵਾਲਾ, ਬਲਾਕ ਕੋਟਕਪੂਰਾ ਦੇ 05 ਪਿੰਡ (ਕੋਹਾਰਵਾਲਾ, ਸਿਵੀਆਂ, ਸੰਧਵਾਂ, ਬੱਗੇਆਣਾ, ਦੇਵੀਵਾਲਾ) ਅਤੇ ਬਲਾਕ ਜੈਤੋ ਦੇ 04 ਪਿੰਡ (ਸੂਰਘੁਰੀ, ਚੰਦ ਭਾਨ, ਕਾਸਮ ਭੱਟੀ, ਫਤਿਹਗੜ)। ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਤਹਿਤ 12 ਪਿੰਡਾਂ ਦਾ ਹਾਊਸਹੋਲਡ ਅਤੇ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਸਰਵੈ ਕਰਕੇ ਡਾਟਾ ਪੋਰਟਲ ਤੇ ਆਨਲਾਈਨ ਫੀਡ ਕੀਤਾ ਰਿਹਾ ਹੈ। 08 ਪਿੰਡਾਂ ਵਿੱਚ ਪਿੰਡ ਪੱਧਰੀ ਕਨਵਰਜੈਂਸ ਕਮੇਟੀ ਵੱਲੋਂ ਹਾਊਸਹੋਲਡ ਸਰਵੈ ਕੀਤਾ ਜਾ ਰਿਹਾ ਹੈ। ਉਕਤ ਸਕੀਮ ਤਹਿਤ 08 ਪਿੰਡਾਂ ਲਈ 78.40 ਲੱਖ ਰੁਪਏ ਦੀ ਰਾਸ਼ੀ ਪ੍ਰਾਪਤ ਹੋ ਚੁੱਕੀ ਹੈ।

Leave a Reply

Your email address will not be published. Required fields are marked *