June 2, 2024

ਡਿਪਟੀ ਕਮਿਸ਼ਨਰ ਵੱਲੋਂ ਕਰੋਨਾ ਦੇ ਵੱਧ ਰਹੇ ਮਾਮਲਿਆਂ ਤੇ ਚਿੰਤਾ ਦਾ ਪ੍ਰਗਟਾਵਾ **ਲੋਕਾਂ ਨੂੰ ਜਨਤਕ ਥਾਵਾਂ, ਸ਼ਾਪਿੰਗ ਕੰਪਲੈਕਸਾਂ, ਮਾਲਜ਼ ਅਤੇ ਦੁਕਾਨਾਂ ਆਦਿ ਤੇ ਸਾਵਧਾਨੀਆਂ ਵਰਤਣ ਅਤੇ ਮਾਸਕ ਪਾਉਣ ਦੀ ਅਪੀਲ

0

ਫਰੀਦਕੋਟ / 19 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਜ਼ਿਲ੍ਹੇ ਵਿੱਚ ਵਧ ਰਹੇ ਕਰੋਨ ਦੇ ਕੇਸਾਂ ਅਤੇ ਹੋਈਆਂ ਮੌਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਮਿਸ਼ਨ ਫ਼ਤਹਿ ਤਹਿਤ ਦੱਸੀਆਂ ਗਈਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਦੇ ਫਲਾਅ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ।ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਰਾਹੀਂ  ਜ਼ਿਲ੍ਹਾ ਵਾਸੀਆਂ ਨੂੰ ਮੁਖ਼ਾਤਿਬ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਸਾਵਧਾਨੀਆਂ ਵਰਤਣ ਜਿਵੇਂ ਕਿ ਮਾਸਕ ਪਾਉਣ ,ਸਮੇਂ ਸਮੇਂ ਤੇ ਹੱਥ ਧੋਣ, ਸਮਾਜਿਕ ਦੂਰੀ ਬਣਾ ਕੇ ਰੱਖਣ, ਜ਼ਿਆਦਾ ਜਨਤਕ ਇਕੱਠ  ਨਾ ਕਰਨ ਅਤੇ ਲੋੜ ਤੋਂ ਬਿਨਾਂ ਘਰਾਂ ਤੋਂ ਬਾਹਰ ਨਾ ਨਿਕਲਣ ਤੋਂ ਇਲਾਵਾ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਖਿਆਲ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਨੂੰ ਅਣਗੌਲਿਆਂ ਕਰਨਾ ਸਾਡੇ ਆਪਣੇ ਅਤੇ ਦੂਜਿਆਂ ਲਈ ਘਾਤਕ ਸਿੱਧ ਹੋ ਰਿਹਾ ਹੈ ਅਤੇ ਦਿਨੋਂ ਦਿਨ ਕਰੋਨਾ ਪਾਜਟਿਵ ਮਰੀਜ਼ਾਂ ਦੀਗਿਣਤੀ ਵੱਧ ਰਹੀ ਹੈ ।         

ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਅੱਜ ਜ਼ਿਲ੍ਹੇ ਵਿੱਚ 49 ਕਰੋਨਾ ਪਾਜ਼ਟਿਵ ਮਰੀਜ਼ ਸਾਹਮਣੇ ਆਏ ਹਨ ।ਜਦੋਂ ਕਿ 24 ਮਰੀਜ਼ਾਂ ਨੂੰ ਸਿਹਤਯਾਬ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ।ਹੁਣ ਜਿਲ੍ਹੇ ਵਿੱਚ 262 ਐਕਟਿਵ ਕੇਸ ਹਨ।ਉਨ੍ਹਾਂ ਦੱਸਿਆ ਕਿ ਅੱਜ ਤੱਕ ਜਿਲ੍ਹੇ ਵਿੱਚ 19623 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿੰਨਾ ਵਿਚੋਂ 18191 ਨੈਗੇਟਿਵ ਰਿਪੋਰਟਾਂ ਆਈਆਂ ਹਨ ਅਤੇ 445 ਰਿਪੋਰਟਾਂ ਦੇ ਨਤੀਜੇ ਪੈਡਿੰਗ ਹਨ।         

ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਦੁਕਾਨਾਂ ਅਤੇ ਬਾਜ਼ਾਰਾਂ ਵਿੱਚ ਬਹੁਤ ਭੀੜ ਭੜੱਕਾ ਹੋ ਰਿਹਾ ਹੈ।ਉਨ੍ਹਾਂ ਸਮੂਹ ਦੁਕਾਨਦਾਰਾਂ, ਗਾਹਕਾਂ, ਜਿਲ੍ਹਾ ਨਿਵਾਸੀਆਂ, ਵਪਾਰ ਮੰਡਲ ਦੇ ਆਹੁਦੇਦਾਰ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤਾਂ ਜੋ ਇਸ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕੇ।ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਦੁਕਾਨ ਉੱਪਰ ਅਜਿਹੀਆਂ ਚੀਜਾਂ ਦੀ ਵਿਕਰੀ ਨਾ ਕਰਨ ਜਿਸ ਦੀ ਮਿਆਦ ਖਤਮ ਹੋ ਚੁੱਕੀ ਹੋਵੇ।ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਉੱਪਰ ਚੈੱਕ ਕਰਨ ਕਿ ਉਨ੍ਹਾਂ ਦੀਆਂ ਦੁਕਾਨਾਂ ਉੱਪਰ ਕੋਈ ਅਜਿਹੀ ਚੀਜ ਨਾ ਪਈ ਹੋਵੇ ਜਿਸ ਉੱਪਰ ਮਿਆਦ ਖਤਮ ਹੋਣ ਦੀ ਮਿਤੀ ਨਾ ਲਿਖੀ ਹੋਵੇ ਅਤੇ ਜਿਸ ਦੀ ਮਿਆਦ ਲੰਘ ਚੁੱਕੀ ਹੋਵੇਗੇ।ਉਨ੍ਹਾਂ ਕਿਹਾ ਕਿ ਮਿਆਦ ਲੰਘ ਚੁੱਕੀ ਵਸਤੂ ਦੀ ਵਿਕਰੀ ਕਰਨਾ ਇਕ ਕਾਨੂੰਨੀ ਜੁਰਮ ਹੈ। ਉਨ੍ਹਾਂ ਕਿਹਾ ਕਿ ਇਸ ਦਾ ਵਿਅਕਤੀਆਂ ਦੀ ਸਿਹਤ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਵੱਲੋਂ ਫੂਡ ਅਤੇ ਸੇਫਟੀ ਦੇ ਬਣਾਏ ਕਾਨੂੰਨਾਂ ਦੀ ਪਾਲਣਾ ਕੀਤੀ ਜਾਵੇ ਤੇ ਜੋ ਵੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਉਨ੍ਹਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਦੁਕਾਨ ਉਪਰ ਆਉਣ ਵਾਲੇ ਗਾਹਕ ਨਾਲ ਪਿਆਰ ਨਾ ਪੇਸ਼ ਆਇਆ ਜਾਵੇ ਅਤੇ ਦੁਕਾਨ ਤੇ ਕਿਸੇ ਕਿਸਮ ਦੀ ਭੀੜ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਦੁਕਾਨਦਾਰ ਆਪ ਵੀ ਮਾਸਕ ਪਾਉਣ ਅਤੇ ਗਾਹਕ ਨੂੰ ਵੀ ਮਾਸਕ ਪਾਉਣਾ ਲਾਜ਼ਮੀ ਬਣਾਉਣ। ਉਨ੍ਹਾਂ ਕਿਹਾ ਕਿ  ਦੁਕਾਨ ਦੇ ਬਾਹਰ ਗਾਹਕਾਂ ਵਿੱਚ 6-6 ਫੁੱਟ ਦੀ ਸਮਾਜਿਕ ਦੂਰੀ ਦੀ ਕਤਾਰ ਬਣਾਈ ਜਾਵੇ ਅਤੇ ਦੁਕਾਨ ਦੇ ਬਾਹਰ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾਵੇ।

Leave a Reply

Your email address will not be published. Required fields are marked *