May 1, 2025

ਡੋਡਾਂ ਮੁਹੱਲਾ ਫਰੀਦਕੋਟ ਅਤੇ ਗੁਰਪ੍ਰੀਤ ਮਾਰਕਿਟ ਨਿਊ ਕੈਂਟ ਰੋਡ ਫਰੀਦਕੋਟ ਦੇ ਪ੍ਰਭਾਵਤ ਏਰੀਆ ਨੂੰ ਮਿਤੀ 16-08-2020 ਤੋਂ 25-08-2020 ਤੱਕ ਮਾਈਕਰੋ ਕੰਟੈਨਮੈਂਟ ਜੋਨ ਘੋਸ਼ਿਤ ਕੀਤਾ

0

*5 ਦਿਨਾ ਦੌਰਾਨ ਇਸ ਏਰੀਏ ਵਿੱਚ ਕੋਈ ਹੋਰ ਕੇਸ ਪੋਜੀਟਿਵ ਆਉਂਦਾ ਹੈ ਤਾਂ ਮਾਈਕਰੋ ਕੰਟੈਨਮੈਂਟ ਜੋਨ ਦਾ ਸਮਾਂ ਇੱਕ ਹਫਤਾ ਹੋਰ ਵਧਾਇਆ ਜਾਵੇਗਾ: ਉਪ ਮੰਡਲ ਮੈਜਿਸਟਰੇਟ 

ਫਰੀਦਕੋਟ / 18 ਅਗਸਤ / ਨਿਊ ਸੁਪਰ ਭਾਰਤ ਨਿਊਜ   

ਉਪ ਮੰਡਲ ਮੈਜਿਸਟਰੇਟ ਫਰੀਦਕੋਟ ਮਿਸ ਪੂਨਮ ਸਿੰਘ ਨੇ ਦੱਸਿਆ ਕਿ ਕੋਵਿਡ 19 ( ਕੋਰੋਨਾ ਵਾਇਰਸ ) ਦਾ ਪ੍ਰਕੋਪ ਇਸ ਸਮੇਂ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ । ਵਧੀਕ ਮੁੱਖ ਸਕੱਤਰ , ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਸਰਕਾਰ ਵਲੋਂ  ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਰੌਸ਼ਨੀ ਅਤੇ  ਡਿਪਟੀ ਕਮਿਸ਼ਨਰ, ਫਰੀਦਕੋਟ  ਦੇ ਆਦੇਸ਼ਾਂ ਮੁਤਾਬਿਕ ਡੋਡਾ ਮੁਹੱਲਾ ਫਰੀਦਕੋਟ ਅਤੇ ਗੁਰਪ੍ਰੀਤ ਮਾਰਕਿਟ ਨਿਊ ਕੈਂਟ ਰੋਡ ਫਰੀਦਕੋਟ ਵਿੱਚ 05 ਵਿਅਕਤੀਆਂ ਦੀ ਕੋਵਿਡ 19 ਟੈਸਟ ਰਿਪੋਰਟ ਪੋਜੀਟਿਵ ਆਉਂਣ ਕਾਰਨ ਇਸ ਸਮੇਂ ਡੋਡਾਂ ਮੁਹੱਲਾ ਫਰੀਦਕੋਟ ਅਤੇ ਗੁਰਪ੍ਰੀਤ ਮਾਰਕਿਟ ਨਿਊ ਕੈਂਟ ਰੋਡ ਫਰੀਦਕੋਟ ਦੇ ਪ੍ਰਭਾਵਤ ਏਰੀਆ ਨੂੰ ਮਿਤੀ 16-08-2020 ਤੋਂ 25-08-2020 ਤੱਕ ਮਾਈਕਰੋ ਕੰਟੈਨਮੈਂਟ ਜੋਨ ਘੋਸ਼ਿਤ ਕੀਤਾ ਜਾਦਾ ਹੈ। ਉਨਾਂ ਦੱਸਿਆ ਕਿ ਇੰਨਾਂ 10 ਦਿੰਨਾਂ ਦੇ ਸਮੇਂ ਵਿੱਚੋਂ ਪਿਛਲੇ 5 ਦਿੰਨਾ ਦੌਰਾਨ ਇਸ ਏਰੀਏ ਵਿੱਚ ਕੋਈ ਹੋਰ ਕੇਸ ਪੋਜੀਟਿਵ ਆਉਂਦਾ ਹੈ ਤਾਂ ਮਾਈਕਰੋ ਕੰਟੈਨਮੈਂਟ ਜੋਨ ਦਾ ਸਮਾਂ ਇੱਕ ਹਫ਼ਤਾ ਹੋਰ ਵਧਾਇਆ ਜਾਵੇਗਾ।

ਉਨਾਂ ਦੱਸਿਆ ਕਿ ਮਾਈਕਰੋ ਕੰਟੈਨਮੈਂਟ ਜੋਨ ਘੋਸ਼ਿਤ ਕੀਤੇ ਗਏ ਏਰੀਆਂ ਡੋਡਾਂ ਮੁਹੱਲਾ ਫਰੀਦਕੋਟ ਵਿੱਚ ਸ੍ਰੀ ਹਰਜੀਤ ਸਿੰਘ ਲੈਕਚਰਾਰ, ਸਰਕਾਰੀ ਸੀਨੀਅਰ ਸਕੈਡਰੀ ਸਕੂਲ ਡੋਹਕ, ਫਰੀਦਕੋਟ (95010-33691) ਅਤੇ ਸ੍ਰੀ ਕਰਮਜੀਤ ਸਿੰਘ ਲੈਕਚਰਾਰ ਸੀਨੀਅਰ ਸਕੈਡਰੀ ਸਕੂਲ (ਲੜਕੀਆਂ) ਸਾਦਿਕ ( 99155-07085 ) ਅਤੇ ਗੁਰਪ੍ਰੀਤ ਮਾਰਕਿਟ ਨਿਊ ਕੈਂਟ ਰੋਡ ਫਰੀਦਕੋਟ ਵਿੱਚ ਸ੍ਰੀ ਹਰਬੰਸ ਸਿੰਘ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੋਹਕ ਫਰੀਦਕੋਟ (95014-00822) ਸ਼੍ਰੀ ਗੁਰਮੀਤ ਸਿੰਘ ਲੈਕਚਰਾਰ ਸੀਨੀਅਰ ਸਕੈਡਰੀ ਸਕੂਲ ਅਰਾਂਈਆਂ ਵਾਲਾ ਕਲਾਂ (95010-15175)  ਨੂੰ ਬਤੌਰ ਸਪੈਸ਼ਲ ਡਿਊਟੀ ਮੈਜਿਸਟਰੇਟ ਲਗਾਇਆ ਜਾਂਦਾ ਹੈ। ਇਹ ਅਧਿਕਾਰੀ ਇਸ ਏਰੀਆ ਵਿੱਚ ਰਹਿ ਰਹੇ ਲੋਕਾਂ ਦੀਆਂ ਰੋਜ਼ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਨੂੰ ਨਿਰਵਿਘਨ ਚਲਾਉਂਣਗੇ। ਇਹ ਹੁਕਮ ਤੁਰੰਤ ਲਾਗੂ ਸਮਝੇ ਜਾਣ।

Leave a Reply

Your email address will not be published. Required fields are marked *