June 2, 2024

ਅੰਡਰ ਟਰਾਈਲ ਰੀਵਿਊ ਕਮੇਟੀ ਦੀ ਮੀਟਿੰਗ ਹੋਈ

0

ਫਰੀਦਕੋਟ / 07 ਅਗਸਤ / ਨਿਊ ਸੁਪਰ ਭਾਰਤ ਨਿਊਜ

ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਅੱਜ ਸਿਓ ਮੋਟੂ ਰਿੱਟ ਪਟੀਸ਼ਨ (ਸਿਵਲ) ਨੰ:1/2020- ਇਨ ਰੀ ਕੋਵਿਡ-19 ਸਬੰਧੀ ਸ੍ਰੀ ਅਰੁਣ ਗੁਪਤਾ, ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰੀ ਸੁਮੀਤ ਮਲਹੋਤਰਾ, ਜ਼ਿਲਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੀ ਪ੍ਰਧਾਨਗੀ ਹੇਠ ਅੰਡਰਟ੍ਰਾਇਲ ਰਿਵਿਊ ਕਮੇਟੀ ਦੀ ਮੀਟਿੰਗ ਕੀਤੀ ਗਈ।

ਇਸ ਮੀਟਿੰਗ ਵਿੱਚ ਸ੍ਰੀਮਤੀ ਰਾਜਵੰਤ ਕੌਰ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀਮਤੀ ਪੂਨਮ ਸਿੰਘ, ਅਸਿਸਟੈਂਟ ਕਮਿਸ਼ਨਰ (ਜ)-ਕਮ-ਸਬ ਡਵੀਜਨਲ ਮੈਜਿਸਟ੍ਰੇਟ,  ਸ੍ਰੀ ਸੇਵਾ ਸਿੰਘ ਮੱਲੀ, ਸੁਪਰਡੈਂਟ ਆਫ ਪੁਲਿਸ (ਡੀ) ਅਤੇ ਸ੍ਰੀ ਮਨਜੀਤ ਸਿੰਘ ਟਿਵਾਣਾ, ਸੁਪਰਡੈਂਟ, ਮਾਡਰਨ ਸੁਧਾਰ ਘਰ, ਮੌਜ਼ੂਦ ਸਨ। ਮੀਟਿੰਗ  ਦੌਰਾਨ ਅੰਡਰਟ੍ਰਾਇਲ ਨੂੰ ਜਮਾਨਤ ਤੇ ਛੱਡਣ ਜਾਂ ਪਰੋਲ ਤੇ ਛੱਡਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਰੋਨਾ ਵਾਇਰਸ ਨੂੰ ਸੈਂਟਰਲ ਜ਼ੇਲ ਵਿੱਚ ਫੈਲਣ ਤੋਂ ਰੋਕਥਾਮ ਲਈ ਉਚਿੱਤ ਕਦਮ ਚੁੱਕਣ ਲਈ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਐਚ.ਆਈ.ਵੀ. ਅਤੇ ਹੋਰ ਭਿਆਨਕ ਬਿਮਾਰੀਆਂ ਵਾਲੇ ਕੈਦੀਆਂ ਨੂੰ ਲੌੜੀਂਦੀ ਮੈਡੀਕਲ ਸਹੂਲਤ ਦੇਣ ਲਈ ਵੀ ਫੈਸਲਾ ਕੀਤਾ ਗਿਆ। ਇਸ ਤੋ ਇਲਾਵਾ ਮੀਟਿੰਗ ਵਿੱਚ ਦੱਸਿਆ ਗਿਆ ਕਿ ਜ਼ਿਲ•ਾ ਫਰੀਦਕੋਟ ਨਾਲ ਸਬੰਧਤ ਹੁਣ ਤੱਕ 42 ਬੰਦੀਆਂ ਨੂੰ ਅੰਤਰਿਮ ਜਮਾਨਤ ਤੇ ਰਿਹਾਅ ਕੀਤਾ ਗਿਆ ਅਤੇ 102 ਕੈਦੀਆਂ ਨੂੰ ਪੈਰੋਲ ਤੇ ਰਿਹਾਅ ਕੀਤਾ ਗਿਆ।

ਇਸ ਤੋਂ ਇਲਾਵਾ ਸ੍ਰ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲਾ ਅਤੇ ਸੈਸ਼ਨ ਜੱਜ, ਫਰੀਦਕੋਟ ਅਤੇ ਸ੍ਰੀਮਤੀ ਰਾਜਵੰਤ ਕੌਰ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਵੀਡਿਓ ਕਾਲ ਰਾਹੀਂ ਬਾਲ ਸੁਧਾਰ ਘਰ, ਫਰੀਦਕੋਟ, ਰਾਧਾ ਕ੍ਰਿਸ਼ਨ ਧਾਮ, ਫਰੀਦਕੋਟ ਅਤੇ ਨਿਰੋਗ ਬਾਲ ਆਸ਼ਰਮ, ਕੋਟਕਪੁਰਾ ਦੇ ਕੰਮ ਦਾ ਜਾਇਜਾ ਲਿਆ ਗਿਆ ਅਤੇ ਉੱਥੇ ਰਹਿ ਰਹੇ ਬੱਚਿਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਹਾਲ ਜਾਣਿਆ ਗਿਆ। ਸਬੰਧਤ ਅਥਾਰਟੀ ਨੂੰ ਕੋਵਿਡ-19 ਤੋਂ ਬਚਾਅ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਬਾਰੇ ਵਿਚਾਰਨ ਲਈ ਕਿਹਾ ਗਿਆ।

Leave a Reply

Your email address will not be published. Required fields are marked *