May 19, 2024

ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਨਿਵੇਕਲੀ ਪਹਿਲ

0

ਹੁਸ਼ਿਆਰਪੁਰ / 20 ਮਈ / ਨਿਊ ਸੁਪਰ ਭਾਰਤ ਨਿਊਜ਼

ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਹਰਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਕਰਕੇ ਲੌਕਡਾਊਨ ਹੋਣ ਕਾਰਨ ਸਵੈ-ਰੋਜ਼ਗਾਰ ਲਈ ਕੈਂਪ ਲਗਾਉਣੇ ਅਸੰਭਵ ਹਨ। ਉਨਾ ਦੱਸਿਆ ਕਿ ਜਿਹੜੇ ਪ੍ਰਾਰਥੀ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਕਰਜ਼ਾ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨਾ ਦੀ ਸਹੂਲਤ ਲਈ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਵੱਖ-ਵੱਖ ਵਿਭਾਗਾਂ ਪਾਸੋਂ ਉਨਾ ਦੀਆਂ ਸਵੈ-ਰੋਜਗਾਰ ਦੀਆਂ ਸਕੀਮਾਂ ਦੇ ਸਨਮੁੱਖ ਕਰਜ਼ੇ ਲਈ ਆਨ-ਲਾਈਨ ਲਿੰਕ ਤਿਆਰ ਕੀਤਾ ਗਿਆ ਹੈ। ਉਨਾ ਦੱਸਿਆ ਕਿ ਪ੍ਰਾਰਥੀ ਡੀ.ਬੀ.ਈ.ਈ. ਹੁਸ਼ਿਆਰਪੁਰ ਦੇ ਫੇਸਬੁੱਕ ਪੇਜ਼ ਤੋਂ ਇਸ ਲਿੰਕ ‘ਤੇ ਜਾ ਕੇ ਕਰਜ਼ੇ ਲਈ ਆਨ-ਲਾਈਨ ਅਪਲਾਈ ਕਰ ਸਕਦੇ ਹਨ। ਉਨਾ ਦੱਸਿਆ ਕਿ ਪ੍ਰਾਰਥੀਆਂ ਪਾਸੋਂ ਆਨ-ਲਾਈਨ ਪ੍ਰਾਪਤ ਹੋਏ ਬਿਨੈ ਪੱਤਰ ਸਬੰਧਤ ਵਿਭਾਗਾਂ ਨੂੰ ਕਾਰਵਾਈ ਲਈ ਭੇਜੇ ਜਾਣਗੇ ਅਤੇ ਸਬੰਧਤ ਵਿਭਾਗ ਪ੍ਰਾਰਥੀਆਂ ਲਈ ਪ੍ਰਤੀ ਬੇਨਤੀ ‘ਤੇ ਹੋਈ ਕਾਰਵਾਈ ਦੀ ਰਿਪੋਰਟ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਨੂੰ ਹਰ ਪੰਦਰਵਾੜੇ ਉਪਰੰਤ ਆਨ-ਲਾਈਨ ਦੇਣ ਲਈ ਪਾਬੰਦ ਹੋਣਗੇ।

ਜ਼ਿਲਾ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ੍ਰੀ ਕਰਮ ਚੰਦ ਨੇ ਦੱਸਿਆ ਕਿ ਇਸ ਈ-ਸੈਲਫ ਇੰਮਲਾਈਮੈਂਟ ਦੀ ਸੁਵਿਧਾ ਦਾ ਲਾਭ ਪ੍ਰਾਰਥੀ ਆਪਣੇ ਘਰ ਬੈਠੇ ਹੀ ਪ੍ਰਾਪਤ ਕਰ ਸਕਦੇ ਹਨ। ਉਨਾ ਦੱਸਿਆ ਕਿ ਇਸ ਦਾ ਲਿੰਕ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਦੇ ਫੇਸ ਬੁੱਕ ਪੇਜ  DBEEHoshiarpur  ‘ਤੇ ਉਪਲਬੱਧ ਹੈ।  

Leave a Reply

Your email address will not be published. Required fields are marked *