June 2, 2024

ਪੋਸ਼ਣ ਅਭਿਯਾਨ 2020 ਅਤੇ ਇਸ ਦੇ ਦੋ ਥੀਮ: “ਕੁਪੋਸ਼ਣ ਬੱਚਿਆਂ ਦਾ ਪਤਾ ਲਗਾਓ ਅਤੇ ਆਹਾਰ ਵਿਵਿਧਤਾ ਨੂੰ ਹੁਲਾਰਾ ਦੇਣ ਦੇ ਲਈ ਪੋਸ਼ਣ-ਵਾਟਿਕਾ ਵਿਕਸਿਤ ਕਰੋ”

0

ਚੰਡੀਗੜ੍ਹ / 22 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਭਾਰਤ ਵਿੱਚ ਕੁਪੋਸ਼ਣ ਦੀ ਸਮੱਸਿਆ ਨੂੰ ਦੁਰ ਕਰਨ ਦੇ ਲਈ ਮਾਰਚ 2018 ਵਿੱਚ ਸ਼ੁਰੂ ਕੀਤਾ ਗਿਆ ਪੋਸ਼ਣ ਅਭਿਯਾਨ, ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ। ਇਸ ਸਾਲ ਵੀ ਅਸੀਂ ਪੋਸ਼ਣ ਦੇ ਵੱਖ-ਵੱਖ ਪਹਿਲੂਆਂ ਬਾਰੇ ਸਮੁਦਾਇ ਨੂੰ ਸੰਵੇਦਨਸ਼ੀਲ ਬਣਾਉਣ ਦੇ ਲਈ ਕੋਵਿਡ-19 ਮਹਾਮਾਰੀ ਦੇ ਚਲਦੇ ਡਿਜੀਟਲ ਪਲੈਟਫਾਰਮਾਂ ਦੀ ਵਰਤੋਂ ਕਰਦੇ ਹੋਏ ਸਤੰਬਰ ਮਹੀਨੇ ਵਿੱਚ ਤੀਸਰਾ ਪੋਸ਼ਣ ਮਾਹ ਮਨਾ ਰਹੇ ਹਾਂ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫ਼ਐੱਚਐੱਸ) 4 ਦੇ ਅਨੁਸਾਰ, ਭਾਰਤ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਕੁਪੋਸ਼ਣ ਵਿਆਪਕ ਰੂਪ ਵਿੱਚ ਫੈਲਿਆ ਹੋਇਆ ਹੈ। ਇਸ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 36% ਬੱਚੇ ਘੱਟ ਵਜਨ ਵਾਲੇ, 38% ਬੱਚਿਆਂ ਵਿੱਚ ਛੋਟਾਪਣ ਅਤੇ 21% ਬੱਚੇ ਬਰਬਾਦੀ ਦੇ ਸ਼ਿਕਾਰ ਸਨ। ਘਟਦੇ ਹੋਏ ਸਮਾਜਿਕ ਅਤੇ ਆਰਥਿਕ ਅੰਕੜੇ ਇਸ ਦੇ ਸਪਸ਼ਟ ਰੂਪ ਨਾਲ ਸਬੂਤ ਹਨ। 

ਇਸ ਗੱਲ ਦਾ ਵੀ ਸਪਸ਼ਟ ਨਤੀਜਾ ਹੈ ਕਿ ਗ਼ੈਰ-ਪੋਸ਼ਟਿਕ, ਗ਼ੈਰ-ਸੰਤੁਲਿਤ ਭੋਜਨ ਦੇ ਖਾਣ ਕਾਰਨ ਭਾਰਤ ਨੂੰ ਇੱਕ ਪਾਸੇ ਘੱਟ ਪੋਸ਼ਣ ਅਤੇ ਦੂਜੇ ਪਾਸੇ ਮੋਟਾਪੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੇ ਬੱਚਿਆਂ ਵਿੱਚ ਉੱਚ ਕੁਪੋਸ਼ਣ ਦਰ ਦਾ ਇੱਕ ਮਹੱਤਵਪੂਰਨ ਕਾਰਨ ਗ਼ੈਰ-ਪੌਸ਼ਟਿਕ ਆਹਾਰ ਦੀਆਂ ਆਦਤਾਂ ਹਨ। ਆਹਾਰ ਦੀ ਵਿਵਿਧਤਾ ਦੁਆਰਾ ਪਰਿਭਾਸ਼ਿਤ ਖ਼ੁਰਾਕ ਦੀ ਗੁਣਵੱਤਾ ਭੋਜਨ ਦੀ ਖ਼ਪਤ ਦਾ ਇੱਕ ਮਾਪਦੰਡ ਹੈ ਜੋ ਕਈ ਤਰ੍ਹਾਂ ਦੇ ਖ਼ੁਰਾਕੀ ਪਦਾਰਥਾਂ ਤੱਕ ਉਨ੍ਹਾਂ ਦੀ ਪਹੁੰਚ ਨੂੰ ਦਰਸਾਉਂਦਾ ਹੈ ਅਤੇ ਕਿਸੇ ਵੀ ਬੱਚੇ ਜਾਂ ਬਾਲਗ ਦੀ ਆਹਾਰ ਦੇ ਪੋਸ਼ਕ ਤੱਤਾਂ ਦੀ ਪੂਰਤੀ ਦੇ ਲਈ ਵੀ ਇੱਕ ਪ੍ਰਤੀਨਿਧੀ ਹੈ। ਆਹਾਰ ਸਬੰਧੀ ਵਿਕਲਪ ਕਈ ਜੈਵਿਕ, ਵਾਤਾਵਰਣਕ ਅਤੇ ਸਮਾਜਿਕ ਕਾਰਨਾਂ ’ਤੇ ਨਿਰਭਰ ਕਰਦੇ ਹਨ।

ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਦਿਨ ਪਹਿਲਾਂ ਬੱਚਿਆਂ ਦੁਆਰਾ ਕੀਤਾ ਗਿਆ ਭੋਜਨ ਹੇਠ ਦਿੱਤੇ ਸੱਤ ਫੂਡ ਗਰੁੱਪਾਂ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ: (1) ਅਨਾਜ, ਜੜ੍ਹਾਂ ਅਤੇ ਕੰਦ; (2) ਫਲੀਆਂ ਅਤੇ ਸੁੱਕੇ ਮੇਵੇ; (3) ਦੁੱਧ ਅਤੇ ਇਸ ਦੇ ਉਤਪਾਦ; (4) ਮੀਟ ਦੇ ਉਤਪਾਦ (ਮੀਟ, ਪੋਲਟਰੀ, ਉਸ ਦਾ ਵਾਧੂ ਅੰਗ ਅਤੇ ਮੱਛੀ); (5) ਅੰਡੇ; (6) ਵਿਟਾਮਿਨ ਏ ਨਾਲ ਭਰਪੂਰ ਫਲ ਅਤੇ ਸਬਜ਼ੀਆਂ (ਪੱਤੇਦਾਰ ਹਰੀਆਂ ਸਬਜ਼ੀਆਂ, ਪੀਲੇ ਫਲ਼ ਅਤੇ ਸਬਜ਼ੀਆਂ); ਅਤੇ (7) ਹੋਰ ਫਲ਼ ਅਤੇ ਸਬਜ਼ੀਆਂ। ਆਹਾਰ ਵਿਵਿਧਤਾ ਸਕੋਰ (ਡੀਡੀਐੱਸ) ਨੂੰ ਬੱਚੇ ਦੁਆਰਾ ਪਿਛਲੇ ਦਿਨ ਖ਼ਪਤ ਕੀਤੇ ਗਏ ਖਾਣੇ ਦੇ ਸਮੂਹਾਂ ਦੀ ਸੰਖਿਆ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ। ਚਾਰ ਦਾ ਇੱਕ ਡੀਡੀਐੱਸ ਘੱਟੋ-ਘੱਟ ਸਕੋਰ ਮੰਨਿਆ ਜਾਂਦਾ ਹੈ। ਇਸਦੇ ਅਨੁਸਾਰ, 4 ਤੋਂ ਘੱਟ ਡੀਡੀਐੱਸ ਸਕੋਰ ਵਾਲੇ ਬੱਚੇ ਨੂੰ ਘੱਟ ਆਹਾਰ ਵਿਵਿਧਤਾ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਸੀ; ਨਹੀਂ ਤਾਂ, ਉਸ ਨੂੰ ਉਚਿਤ ਆਹਾਰ ਵਿਵਿਧਤਾ ਮੰਨਿਆ ਜਾਂਦਾ ਸੀ। 2015-16 ਦਾ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫ਼ਐੱਚਐੱਸ) ਸੰਕੇਤ ਦਿੰਦਾ ਹੈ ਕਿ ਦੁੱਧ ਚੁੰਘਣ ਵਾਲੇ ਸਿਰਫ਼ 20 ਫ਼ੀਸਦੀ ਬੱਚਿਆਂ ਨੂੰ 6 ਮਹੀਨਿਆਂ ਦੀ ਉਮਰ ਦੇ ਬਾਅਦ ਲੋੜੀਂਦੇ ਰੂਪ ਨਾਲ ਵਿਭਿੰਨ ਖ਼ੁਰਾਕ ਮਿਲਦੀ ਹੈ, ਜਦੋਂ ਕਿ ਸਿਰਫ਼ 31 ਫ਼ੀਸਦੀ ਨੂੰ ਉਨ੍ਹਾਂ ਦੀ ਉਮਰ ਦੇ ਲਈ ਉਚਿਤ ਤੋਂ ਬਹੁਤ ਘੱਟ ਵਾਰ ਆਹਾਰ ਕਰਵਾਇਆ ਗਿਆ ਸੀ। ਇਹ ਅੰਕੜੇ ਖ਼ਾਸ ਕਰਕੇ 1000 ਦਿਨਾਂ ਦੇ ਦੌਰਾਨ ਖਾਣ-ਪੀਣ ਦੇ ਤੌਰ-ਤਰੀਕਿਆਂ ਦੇ ਅਨੁਸਾਰ ਬਦਲਾਅ ਲਿਆਉਣ ਦੀ ਤਤਕਾਲ ਲੋੜ ਦਾ ਸੰਕੇਤ ਦਿੰਦੇ ਹਨ। ਆਲਮੀ ਪੋਸ਼ਣ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਨੀਤੀ, ਸਿਹਤ-ਪ੍ਰਣਾਲੀ ਅਤੇ ਸਮੁਦਾਇਕ ਪੱਧਰਾਂ ’ਤੇ ਅੰਤਰ-ਖੇਤਰੀ ਦ੍ਰਿਸ਼ਟੀਕੋਣ ਦੀ ਵਰਤੋਂ ਕਰਕੇ ਵਿਭਿੰਨ ਪੋਸ਼ਣ ਵਿਸ਼ੇਸ਼ ਅਤੇ ਪੋਸ਼ਣ ਸੰਵੇਦਨਸ਼ੀਲ ਦਖਲਾਂ ਨੂੰ ਵਧਾਉਣ ਦੇ ਲਈ ਠੋਸ ਯਤਨਾਂ ਦੀ ਲੋੜ ਹੈ।

ਆਂਗਨਵਾੜੀ ਕੇਂਦਰਾਂ ਵਿੱਚ ਸਥਿਤ ਨਿਊਟ੍ਰੀ ਬਗੀਚਾ ਜਿਸ ਨੂੰ ਪੋਸ਼ਣ ਵਾਟਿਕਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਨਾਲ ਆਹਾਰ ਵਿਵਿਧਤਾ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਸਿਹਤ ਸੰਤੁਲਿਤ ਖ਼ੁਰਾਕ ਨੂੰ ਹੁਲਾਰਾ ਮਿਲੇਗਾ। ਇਨ੍ਹਾਂ ਪੋਸ਼ਣ ਬਗੀਚਿਆਂ ਤੋਂ ਮਿਲਣ ਵਾਲੇ ਫਲ਼ ਅਤੇ ਸਬਜ਼ੀਆਂ ਸੂਖਮ ਪੌਸ਼ਟਿਕ ਤੱਤਾਂ ਦਾ ਚੰਗਾ ਸਰੋਤ ਹਨ। ਵੱਖ-ਵੱਖ ਅਧਿਐਨਾਂ ਤੋਂ ਪਤਾ ਲਗਿਆ ਹੈ ਕਿ ਬੱਚਿਆਂ ਵਿੱਚ ਪੋਸ਼ਣ ਅਤੇ ਭੋਜਨ ਦੀ ਪਸੰਦ ਵਿੱਚ ਸੁਧਾਰ ਕਰਨ ਵਿੱਚ ਸਕੂਲ ਬਗੀਚੇ ਵੀ ਸਹਾਇਕ ਹੁੰਦੇ ਹਨ। ਉਨ੍ਹਾਂ ਨੂੰ ਵਿਵਹਾਰ ਵਿੱਚ ਤਬਦੀਲੀ ਲਿਆਉਣ, ਗਤੀਹੀਣ ਸ਼ੈਲੀ ਨੂੰ ਘੱਟ ਕਰਨ, ਭੋਜਨ ਸੁਰੱਖਿਆ ਅਤੇ ਪਰਿਵਾਰਾਂ ਦੀ ਪੋਸ਼ਣ ਸਬੰਧੀ ਸਥਿਤੀ ਵਿੱਚ ਵਾਧਾ ਕਰਨ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ। ਪੌਸ਼ਟਿਕ, ਤੰਦਰੁਸਤ ਅਤੇ ਸੰਤੁਲਿਤ ਪੋਸ਼ਣ ਨੂੰ ਯਕੀਨੀ ਬਣਾਉਣ ਦੇ ਲਈ, ਪੋਸ਼ਣ ਬਗੀਚਿਆਂ ਨੂੰ ਸਸਤੇ, ਪ੍ਰਭਾਵਸ਼ਾਲੀ ਅਤੇ ਸਥਾਈ ਸੂਖਮ ਸਮਾਧਾਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਰਸੋਈ ਦੀ ਬਾਗਬਾਨੀ ਵੀ ਭੋਜਨ ਦੀ ਸੁਰੱਖਿਆ, ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਨੂੰ ਸੁਨਿਸ਼ਚਿਤ ਕਰਨ ਦੇ ਲਈ ਇੱਕ ਇਨੋਵੇਟਿਵ ਸਮਾਧਾਨ ਪੇਸ਼ ਕਰਦੀ ਹੈ, ਅਤੇ ਪੌਸ਼ਟਿਕ ਭੋਜਨ ਦੀ ਖ਼ਪਤ ਵਿੱਚ ਸੁਧਾਰ ਦੇ ਲਈ ਭਾਰਤ ਜਿਹੇ ਦੇਸ਼ ਵਿੱਚ ਅਤਿਰਿਕਤ ਆਮਦਨੀ ਪੈਦਾ ਕਰਨ ਦਾ ਵਿਕਲਪਿਕ ਤਰੀਕਾ ਹੋ ਸਕਦਾ ਹੈ।

ਭਾਰਤ ਵਿੱਚ, ਓਡੀਸ਼ਾ ਅਤੇ ਮਹਾਰਾਸ਼ਟਰ ਦੇ ਕਈ ਪਿੰਡਾਂ ਵਿੱਚ ਕੀਤੇ ਗਏ ਅਧਿਐਨਾਂ ਨੇ ਪੋਸ਼ਣ ਬਗੀਚਿਆਂ ਨੂੰ ਵਧਾਵਾ ਦੇ ਕੇ ਆਹਾਰ ਵਿਵਿਧਤਾ ਵਿੱਚ ਸੁਧਾਰ ਦੇ ਪ੍ਰਸੰਗ ਵਿੱਚ ਸਕਾਰਾਤਮਕ ਨਤੀਜੇ ਦਰਸ਼ਾਏ ਹਨ। ਇਸ ਦਾ ਲਾਭ ਪਰਿਵਾਰਾਂ ਦੇ ਪੋਸ਼ਣ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਨਾਲ-ਨਾਲ ਗੁਆਂਢੀ ਪਰਿਵਾਰਾਂ ਨੂੰ ਵੀ ਮਿਲਦਾ ਹੈ। ਇਸ ਤੋਂ ਇਲਾਵਾ, ਇਸ ਸਾਲ ਸਰਕਾਰ ਨੇ ਵਿਭਿੰਨ ਸਵਦੇਸ਼ੀ ਖੁਰਾਕੀ ਪਦਾਰਥਾਂ ਅਤੇ ਉੱਚ ਪੌਸ਼ਟਿਕ ਮੁੱਲ ਦੇ ਪਰੰਪਰਾਗਤ ਪਕਵਾਨਾਂ ਦੇ ਡੇਟਾਬੇਸ ਨੂੰ ਇਕੱਠਾ ਕਰਕੇ ਇੱਕ ਹੋਰ ਅਨੂਠੀ ਪਹਿਲ ਸ਼ੁਰੂ ਕੀਤੀ ਹੈ ਜਿਸ ਵਿੱਚ ਭਾਰਤ ਦੇ ਲੋਕਾਂ ਦੀ ਸਵੈ-ਇੱਛੁਕ ਭਾਗੀਦਾਰੀ ਲੋੜੀਂਦੀ ਹੈ।

ਭਾਰਤ ਸਰਕਾਰ ਨੇ ਪੋਸ਼ਣ ਅਭਿਯਾਨ ਦੀ ਬੇਮਿਸਾਲ ਸਫ਼ਲਤਾ ਦੇ ਲਈ ਜਨ ਭਾਗੀਦਾਰੀ ਨੂੰ ਹੁਲਾਰਾ ਦੇਣ ਦੀ ਅਪੀਲ ਕੀਤੀ ਹੈ। (ਆਪਣੇ ਖੇਤਰ/ ਪਰਿਵਾਰ ਦੇ ਪਰੰਪਰਾਗਤ ਪਕਵਾਨ/ ਪਕਵਾਨਾਂ  ਨੂੰ https://innovate.mygov.in/poshanrecipe POSHAHMaah2020#Local4Poshan ’ਤੇ ਸਾਂਝਾ ਕਰਕੇ ਭਾਰਤੀਯ ਪੋਸ਼ਣ ਕ੍ਰਿਸ਼ੀ ਕੋਸ਼ ਵਿੱਚ ਸਹਿਯੋਗ ਪਾਓ)। ਮੌਜੂਦਾ ਸਮੇਂ ਵਿੱਚ ਘੱਟ ਸਮੇਂ ਵਿੱਚ, ਬਹੁਤ ਜ਼ਿਆਦਾ ਪੋਸ਼ਟਿਕ, ਘੱਟ ਲਾਗਤ ਵਾਲੇ ਅਤੇ ਰਵਾਇਤੀ ਘਰ ’ਤੇ ਬਣੇ ਪਕਵਾਨਾਂ ਨੂੰ ਹੁਲਾਰਾ ਦੇਣ ’ਤੇ ਜ਼ੋਰ ਦੇਣਾ ਅਸਲ ਵਿੱਚ ਇੱਕ ਪ੍ਰਸ਼ੰਸਾਯੋਗ ਕਦਮ ਹੈ। ਸਟੰਟਿੰਗ, ਘੱਟ ਪੋਸ਼ਣ, ਜਨਮ ਸਮੇਂ ਘੱਟ ਭਾਰ ਵਿੱਚ 2% ਪ੍ਰਤੀ ਸਾਲ ਦੀ ਕਮੀ ਲਿਆਉਣਾ ਅਤੇ ਅਨੀਮੀਆ (ਛੋਟੇ ਬੱਚਿਆਂ, ਮਹਿਲਾਵਾਂ ਅਤੇ ਕਿਸ਼ੋਰ ਲੜਕੀਆਂ ਵਿੱਚ) ਨੂੰ 3% ਪ੍ਰਤੀ ਸਾਲ ਘਟਾਉਣ ਦੇ ਟੀਚੇ ਨੂੰ ਪੂਰਾ ਕਰਨ ਦਾ ਹੁਣ ਸਮਾਂ ਆ ਗਿਆ ਹੈ।

Leave a Reply

Your email address will not be published. Required fields are marked *