ਜਿਲਾ ਪਠਾਨਕੋਟ ਵਿੱਚ ਇੱਕ ਹੋਰ ਵਿਅਕਤੀ ਕਰੋਨਾ ਪਾਜੀਟਿਵ ਮਿਲਿਆ***ਇਸ ਸਮੇਂ ਜਿਲਾ ਪਠਾਨਕੋਟ ਵਿੱਚ ਕੂਲ ਤਿੰਨ ਕਰੋਲਾ ਪਾਜੀਟਿਵ ਲੋਕਾਂ ਦਾ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਕੀਤਾ ਜਾ ਰਿਹਾ ਇਲਾਜ

ਪਠਾਨਕੋਟ, 23 ਮਈ / ਨਿਊ ਸੁਪਰ ਭਾਰਤ ਨਿਊਜ਼
-ਜਿਲਾ ਪਠਾਨਕੋਟ ਵਿੱਚ ਸਨੀਵਾਰ ਨੂੰ ਇੱਕ ਹੋਰ ਕਰੋਨਾ ਪਾਜੀਟਿਵ ਮਰੀਜ ਦੀ ਪੁਸਟੀ ਹੋਈ ਹੈ ਹੁਣ ਇਸ ਸਮੇਂ ਜਿਲਾ ਪਠਾਨਕੋਟ ਵਿੱਚ ਕੂਲ ਤਿੰਨ ਕਰੋਲਾ ਪਾਜੀਟਿਵ ਲੋਕਾਂ ਦਾ ਆਈਸੋਲੇਸ਼ਨ ਹਸਪਤਾਲ ਚਿੰਤਪੂਰਨੀ ਮੈਡੀਕਲ ਕਾਲਜ ਵਿੱਚ ਇਲਾਜ ਕੀਤਾ ਜਾ ਰਿਹਾ । ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਅੱਜ ਜੋ ਵਿਅਕਤੀ ਕਰੋਨਾ ਪਾਜੀਟਿਵ ਆਇਆ ਹੈ ਉਹ ਮੂੰਬਈ ਵਿਖੇ ਕੰਮ ਕਰਦਾ ਸੀ ਅਤੇ ਪਿਛਲੇ ਦਿਨਾਂ ਦੋਰਾਨ ਉਹ ਜਿਲਾ ਪਠਾਨਕੋਟ ਲਈ ਨਿਕਲਿਆ ਸੀ। 21 ਮਈ ਨੂੰ ਜਦੋਂ ਇਹ ਵਿਅਕਤੀ ਪਹੁੰਚਿਆ ਤਾਂ ਇਸ ਨੂੰ ਕਰੋਨਾ ਦੇ ਕੂਝ ਲੱਛਣ ਹੋਣ ਦੀ ਸੰਕਾ ਹੋਈ ਅਤੇ ਇਹ ਵਿਅਕਤੀ ਆਪਣੇ ਘਰ ਨਾ ਜਾ ਕੇ ਸਿਵਲ ਹਸਪਤਾਲ ਪਠਾਨਕੋਟ ਵਿਖੇ ਪਹੁੰਚਿਆ ਜਿੱਥੇ ਇਸ ਦਾ ਕਰੋਨਾ ਟੈਸਟ ਲਈ ਸੈਂਪਿਗ ਕੀਤੀ ਗਈ ਅਤੇ ਅੱਜ ਇਸ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ। ਉਨਾਂ ਕਿਹਾ ਕਿ ਇਸੇ ਹੀ ਤਰਾਂ ਪਿਛਲੇ ਦਿਨਾ ਦੋਰਾਨ ਵੀਰਵਾਰ ਨੂੰ 2 ਮਾਮਲੇ ਕਰੋਨਾ ਪਾਜੀਟਿਵ ਦੇ ਸਾਹਮਣੇ ਆਏ ਹਨ ਜਿਨਾਂ ਵਿੱਚੋਂ ਇੱਕ ਵਿਅਕਤੀ ਵਿਦੇਸ ਤੋਂ ਆਇਆ ਹੈ ਅਤੇ ਦੂਸਰਾ ਪਠਾਨਕੋਟ ਸਿਟੀ ਦਾ ਹੀ ਰਹਿਣ ਵਾਲਾ ਹੈ ਅਤੇ ਫਾਸਟ ਫੂਡ ਦਾ ਕੰਮ ਕਰਦਾ ਸੀ ਲਾੱਕ ਡਾਊਣ ਦੇ ਚਲਦਿਆ ਪਿਛਲੇ ਲੰਮੇ ਸਮੇਂ ਤੋਂ ਫਾਸਟ ਫੂਡ ਦਾ ਕੰਮ ਬੰਦ ਰੱਖਿਆ ਹੋਇਆ ਹੈ। ਉਨਾਂ ਕਿਹਾ ਕਿ ਇਨਾਂ ਤਿੰਨ ਕਰੋਨਾ ਪਾਜੀਟਿਵ ਲੋਕਾਂ ਨੂੰ ਚਿੰਤਪੂਰਨੀ ਮੈਡੀਕਲ ਕਾਲਜ ਬੰਧਾਨੀ ਵਿਖੇ ਬਣਾਏ ਆਈਸੋਲੇਸ਼ਨ ਸੈਂਟਰ ਵਿੱਚ ਆਈਸੋਲੇਟ ਕੀਤਾ ਜਾ ਰਿਹਾ ਹੈ।ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਵਧਾਨ ਰਹੋਂ ਘਰਾਂ ਅੰਦਰ ਰਹੋ, ਮਾਸਕ ਪਾਓ ਅਤੇ ਸੋਸਲ ਡਿਸਟੈਂਸ ਦੀ ਪੂਰੀ ਤਰਾਂ ਨਾਲ ਪਾਲਣਾ ਕਰੋਂ ਤਾਂ ਹੀ ਅਸੀਂ ਪੂਰੀ ਤਰਾਂ ਨਾਲ ਕਰੋਨਾ ਵਾਈਰਸ ਤੋਂ ਬਚ ਸਕਾਂਗੇ।