May 19, 2024

ਕੰਮ ਦੀ ਭਾਲ ਕਰ ਰਹੇ ਬੇਰੁਜਗਾਰਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

0

ਅੰਮ੍ਰਿਤਸਰ / 27 ਮਈ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਜਾਰੀ ਲੌਕਡਾਊਨ ਨੂੰ ਹੋਲੀ ਹੋਲੀ ਖੋਲਿਆ ਜਾ ਰਿਹਾ ਹੈ। ਜਿਲੇ ਵਿੱਚ ਫੈਕਟਰੀਆਂ, ਏਜੰਸੀਆਂ ਅਤੇ ਹੋਰ ਜਰੂਰੀ ਕੰਮਕਾਜ ਵਾਲੀਆਂ ਸੰਸਥਾਵਾਂ ਨੂੰ ਚਲਾਉਣ ਦੀ ਇਜਾਜਤ ਦਿੱਤੀ ਗਈ ਹੈ। ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਰਾਹੁਲ ਤਿਵਾਰੀ ਦੇ ਨਿਰਦੇਸ਼ਾਂ ਤੇ ਮਿਸ਼ਨ ਘਰ-ਘਰ ਰੋਜ਼ਗਾਰ ਅਧੀਨ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ, ਅੰਮ੍ਰਿਤਸਰ ਵੱਲੋਂ ਬੇਰੁਜਗਾਰ ਨੌਜਵਾਨਾਂ ਨੂੰ ਰੋਜਗਾਰ ਦਿਵਾਉਣ ਦੇ ਉਪਰਾਲੇ ਸ਼ੁਰੂ ਕੀਤੇ ਗਏ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਪਲਵੀ ਚੌਧਰੀ ਨੇ ਦੱਸਿਆ ਕਿ ਰੋਜ਼ਗਾਰ ਵਿਭਾਗ ਵੱਲੋਂ ਰੋਜ਼ਗਾਰ ਦੀ ਤਲਾਸ਼ ਕਰ ਰਹੇ ਮਜਦੂਰਾਂ ਲਈ https://forms.gle/ix.PfUWYXuw9yUnUm6 ਆਨਲਾਈਨ ਲਿੰਕ ਤਿਆਰ ਕੀਤਾ ਗਿਆ ਹੈ। ਜਿਸ ਲਿੰਕ ਉੱਤੇ ਮਜਦੂਰ ਖੁੱਦ ਨੂੰ ਰਜਿਸਟਰ ਕਰ ਸਕਦੇ ਹਨ ਅਤੇ ਬਿਊਰੋ ਦੇ ਅਧਿਕਾਰੀਆਂ ਵੱਲੋਂ ਵੀ ਮਜਦੂਰਾਂ ਨਾਲ ਸੰਪਰਕ ਕਰਕੇ ਉਨਾਂ ਨੂੰ ਰਜਿਸਟਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਪ੍ਰਕਾਰ ਜਿਹੜੇ ਕਿਸਾਨਾਂ ਫੈਕਟਰੀ ਮਾਲਕਾਂ ਨਿਰਮਾਣ ਕੰਮਾਂ ਦੇ ਠੇਕੇਦਾਰਾਂ ਆਦਿ ਨੂੰ ਮਜਦੂਰਾਂ ਦੀ ਜਰੂਰਤ ਹੈ ਉਹ ਵੀ ਆਪਣੇ ਆਪ ਨੂੰ https://forms.gle/1oUei7VTdhrpDrMBA ਲਿੰਕ ਤੇ ਰਜਿਸਟਰ ਕਰਕੇ ਆਪਣੀ ਮੰਗ ਰੋਜ਼ਗਾਰ ਦਫਤਰ ਨੂੰ ਭੇਜ ਸਕਦੇ ਹਨ। ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਦੇ ਡਿਪਟੀ ਡਾਇਰੈਕਟਰ ਸ਼੍ਰੀ ਜਸਵੰਤ ਰਾਏ ਨੇ ਦੱਸਿਆ ਕਿ ਰੋਜ਼ਗਾਰ ਦਫਤਰ ਵਿੱਚ ਹਾਲ ਦੀ ਘੜੀ ਵਿੱਚ ਪਬਲਿਕ ਡੀਲਿੰਗ ਬੰਦ ਹੈ ਅਤੇ ਬੇਰੁਜਗਾਰਾਂ ਦੀ ਮੱਦਦ ਲਈ ਹੈਲਪਲਾਈਨ ਨੰ 99157-89068 ਜਾਰੀ ਕੀਤਾ ਗਿਆ ਹੈ। ਜੋ ਵੀ ਪ੍ਰਾਰਥੀ ਕਿਸੇ ਵੀ ਤਰਾਂ ਦੀ ਕੋਈ ਜਾਣਕਾਰੀ ਹਾਸਲ ਕਰਨਾ ਚਾਹੁੰਦਾ ਹੈ ਉਹ ਇਸ ਨੰਬਰ ਤੇ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ ਕਰ ਸਕਦਾ ਹੈ, ਨਾਲ ਹੀ ਵਟੱਸਐਪ ਮੈਸੇਜ ਭੇਜ ਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬਿਊਰੋ ਵੱਲੋਂ ਈ.ਮੇਲ ਆਈ [email protected] ਵੀ ਜਾਰੀ ਕੀਤੀ ਗਈ ਹੈ, ਰੋਜ਼ਗਾਰ ਅਤੇ ਸਵੈ ਰੋਜ਼ਗਾਰ ਨਾਲ ਸਬੰਧਤ ਕੋਈ ਵੀ ਜਾਣਕਾਰੀ ਲੈਣ ਹਿੱਤ ਉਪਰੋਕਤ ਈ.ਮੇਲ ਆਈ.ਡੀ ਤੇ ਈ.ਮੇਲ ਭੇਜੀ ਜਾ ਸਕਦੀ ਹੈ। ਇਸ ਤੋਂ ਇਲਾਵਾ ਸਵੈ ਰੋਜ਼ਗਾਰ/ਆਪਣਾ ਕੰਮ ਧੰਦਾ ਸ਼ੁਰੂ ਕਰਨ ਦੇ ਚਾਹਵਾਨ ਪ੍ਰਾਰਥੀ ਲੋਨ ਲੈਣ ਸਬੰਧੀ https://forms.gle/ekkKVLuwCKiMFgLTA ਲਿੰਕ ਉਤੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ, ਤਾਂ ਜੋ ਬਿਊਰੋ ਵੱਲੋਂ ਉਨਾਂ ਨੂੰ ਲੋਨ ਲੈਣ ਵਿੱਚ ਸਹਾਇਤਾ ਕੀਤੀ ਜਾ ਸਕੇ। ਪੜੇ ਲਿਖੇ ਬੇਰੁਜਗਾਰ ਆਪਣੇ ਆਪ ਨੂੰ www.pgrkam.com ਤੇ ਰਜਿਸਟਰ ਕਰਵਾਉਣ ਤਾਂ ਜੋ ਉਨਾਂ ਨੂੰ ਯੋਗਤਾ ਅਨੁਸਰ ਰੋਜ਼ਗਾਰ ਦਵਾਇਆ ਜਾ ਸਕੇ।

Leave a Reply

Your email address will not be published. Required fields are marked *