June 16, 2024

ਪਰਾਲੀ ਨੂ ਅੱਗ ਲਾਉਣ ਵਾਲੇ 15 ਕਿਸਾਨਾਂ ਦੇ ਕੀਤੇ ਚਲਾਨ-ਡਿਪਟੀ ਕਮਿਸ਼ਨਰ AMRITSAR ** 55000 ਰੁਪਏ ਕੀਤਾ ਜੁਰਮਾਨਾ ** 29 ਕਿਸਾਨਾਂ ਦੀ ਕੀਤੀ ਰੈਡ ਐਂਟਰੀ

0

ਸ੍ਰ ਗੁਰਪ੍ਰੀਤ ਸਿੰਘਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨਾਲ ਪਰਾਲੀ ਨੂੰ ਅੱਗ ਨਾਲਗਾਉਣ ਸਬੰਧੀ ਮੀਟਿੰਗ ਕਰਦੇ ਹੋਏ।

ਅੰਮ੍ਰਿਤਸਰ, 28 ਸਤੰਬਰ / ਨਿਊ ਸੁਪਰ ਭਾਰਤ ਨਿਊਜ਼:

 ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਲਗਾਤਾਰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਫਿਰ ਵੀ ਕੁਝ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਪ੍ਰਦੂਸ਼ਣ ਵਿਭਾਗ ਵੱਲੋਂ ਲਗਾਤਾਰ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ।

 ਇਸ ਸਬੰਧੀ ਮੀਟਿੰਗ ਕਰਦੇ ਹੋਏ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿੱਚ ਸੈਟੇਲਾਈਟ ਰਾਹੀਂ 318 ਥਾਂਵਾਂ ਤੇ ਅੱਗ ਲਗਾਉੋਣ ਦੀਆਂ ਘਟਨਾਵਾਂ ਦਾ ਪਤਾ ਲੱਗਾ ਹੈ ਜਿਸ ਉਪਰੰਤ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਵੱਲੋਂ 150 ਪਿੰਡਾਂ ਦਾ ਦੌਰਾ ਕੀਤਾ ਅਤੇ 54 ਥਾਂਵਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਬਾਰੇ ਪਤਾ ਚੱਲਿਆ ਜਿਸ ਤੇ ਪ੍ਰਦੂਸ਼ਣ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ 15 ਕਿਸਾਨਾਂ ਦੇ ਚਲਾਨ ਕਰਕੇ 55000 ਰੁਪਏ ਜੁਰਮਾਨਾਂ ਲਗਾਇਆ ਗਿਆ ਅਤੇ 39 ਕਿਸਾਨਾਂ ਦੇ ਚਲਾਨ ਕੀਤੇ ਜਾਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਸ੍ਰ ਖਹਿਰਾ ਨੇ ਦੱਸਿਆ ਕਿ ਸਬੰਧਤ ਐਸ:ਡੀ:ਐਮ ਵੱਲੋਂ ਵੀ ਲਗਾਤਾਰ ਆਪਣੇ ਖੇਤਰਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਨਾਂ ਐਸ:ਐਮ:ਐਸ ਵਾਲੀਆਂ  ਕੰਬਾਇਨਾਂ ਤੁਰੰਤ ਬੰਦ ਕੀਤੀਆਂ ਜਾਣ। ਉਨਾਂ ਨੇ ਸਬੰਧਤ ਅਫਸਰਾਂ ਨੂੰ ਕਿਹਾ ਕਿ ਉਹ ਗੁੱਜਰਾਂ ਨਾਲ ਰਾਬਤਾ ਕਾਇਮ ਕਰਕੇ ਕਿਸਾਨਾਂ ਦੀ ਪਰਾਲੀ ਨੂੰ ਵੇਚਣ ਦੇ ਉਪਰਾਲੇ ਕੀਤੇ ਜਾਣ।

 ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰ ਹਰਪਾਲ ਸਿੰਘ ਐਕਸੀਅਨ ਪ੍ਰਦੂਸ਼ਣ ਬੋਰਡ ਨੇ ਦੱਸਿਆ ਕਿ ਜਿੰਨਾਂ ਵੱਲੋਂ ਪਰਾਲੀ ਨੂ ੰਅੱਗ ਲਗਾਈ ਗਈ ਸੀ ਦੇ 29 ਕਿਸਾਨਾਂ ਦੀ ਜਮੀਨ ਦੀ ਰੈਡ ਐਂਟਰੀ ਵੀ ਮਾਲ ਵਿਭਾਗ ਵੱਲੋਂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪ੍ਰਦੂਸ਼ਣ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ ਅਤੇ ਜਿਥੇ ਵੀ ਅੱਗ ਲੱਗਣ ਦੀ ਘਟਨਾ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਹੀ ਵਿਭਾਗੀ ਅਧਿਕਾਰੀ ਉਥੇ ਪਹੁੰਚ ਰਹੇ ਹਨ। ਸ੍ਰ ਹਰਪਾਲ ਸਿੰਘ ਨੇ ਦੱਸਿਆ ਕਿ ਹੁਣ ਤੱਕ ਪ੍ਰਦੂਸ਼ਣ ਵਿਭਾਗ ਦੀਆਂ ਟੀਮਾਂ ਵੱਲੋਂ 150 ਥਾਂਵਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਬਾਕੀ ਟੀਮਾਂ ਵੱਲੋਂ ਵੀ ਅੱਗ ਲੱਗਣ ਵਾਲੀਆਂ ਥਾਂਵਾਂ ਦਾ ਦੌਰਾ ਕੀਤਾ ਜਾ ਰਿਹਾ ਹੈ।

 ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿੰਮਾਂਸ਼ੂ ਅਗਰਵਾਲ, ਐਸ:ਡੀ:ਐਮਜ਼ ਸ੍ਰੀ ਵਿਕਾਸ ਹੀਰਾ, ਸ੍ਰੀ ਸ਼ਿਵਰਾਜ ਸਿੰਘ ਬੱਲ, ਮੈਡਮ ਅਲਕਾ ਕਾਲੀਆ ਅਤੇ ਸ੍ਰੀ ਦੀਪਕ ਭਾਟੀਆਂ,  ਜਿਲਾ ਖੇਤੀਬਾੜੀ ਅਫਸਰ ਸ੍ਰ ਗੁਰਦੇਵ ਸਿੰਘ ਬੱਲ, ਜਿਲਾ ਖੁਰਾਕ ਤੇ ਸਿਵਲ ਸਪਲਾਈ ਅਫਸਰ ਮੈਡਮ ਜਸਜੀਤ ਕੋਰ, ਸ੍ਰ ਸੁਖਦੇਵ ਸਿੰਘ ਐਸ:ਡੀ:ਓ ਪ੍ਰਦੂਸ਼ਣ ਵਿਭਾਗ ਵੀ ਹਾਜਰ ਸਨ। 

ਕੈਪਸ਼ਨ : ਸ੍ਰ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨਾਲ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਮੀਟਿੰਗ ਕਰਦੇ ਹੋਏ।

Leave a Reply

Your email address will not be published. Required fields are marked *