June 2, 2024

ਮਾਰਕਫੈਡ ਕੈਟਲ ਫੀਡ ਉੱਤੇ ਇਨਾਮੀ ਸਕੀਮ ਸ਼ੁਰੂ

0

ਅੰਮ੍ਰਿਤਸਰ, 24 ਅਗਸਤ / ਨਿਊ ਸੁਪਰ ਭਾਰਤ ਨਿਊਜ਼:-

ਮਾਰਕ ਸਾਡੇ ਵੱਲੋਂ ਖਾਣ ਪੀਣ ਵਾਲੀਆਂ ਵਸਤਾਂ ਦੇ ਨਾਲ ਵਧੀਆ ਕਿਸਮ ਪਸ਼ੂ ਖੁਰਾਕ ਤਿਆਰ ਕਰਕੇ ਵੇਚੀ ਜਾਂਦੀ ਹੈ। ਮਾਰਕਫੈਡ ਕੈਟਲ ਫੀਡ ਨਾਲ ਪਸ਼ੂਆਂ ਦੀ ਸਿਹਤ ਨਰੋਈ ਰਹਿੰਦੀ ਹੈ ਅਤੇ ਦੁੱਧ  ਵਿੱਚ ਵੀ ਵਾਧਾ ਹੁੰਦਾ ਹੈ। ਇਸ ਦੇ ਨਾਲ ਹੀ ਮਾਰਕਫੈਡ ਵੱਲੋਂ ਕੂਪਨ ਸਕੀਮ ਸ਼ੁਰੂ ਕੀਤੀ ਗਈ ਹੈ ਜੋ ਉਨ੍ਹਾਂ ਵਾਸਤੇ ਖੁਸ਼ਖਬਰੀ ਲੈ ਕੇ ਆ ਸਕਦੀ ਹੈ।

 ਜ਼ਿਲ੍ਹਾ ਮੈਨੇਜਰ ਸੀ  ਗੁਰਪ੍ਰੀਤ ਸਿੰਘ ਨੇ ਦੱਸਿਆਂ ਕਿ ਮਾਰਕਫੈਡ ਕੈਟਲ ਫੀਡ ਦੀਆਂ ਬੋਰੀਆਂ ਵਿੱਚ  ਵਿੱਚ ਕੂਪਨ ਪਾਏ ਗਏ ਹਨ ਜਿਨ੍ਹਾਂ ਦਾ ਲੱਕੀ ਡਰਾਅ 6 ਨਵੰਬਰ 2020 ਨੂੰ ਮਾਰਕਫੈਡ ਕੈਟਲ ਪਲਾਂਟ ਕਪੂਰਥਲਾ ਵਿਖੇ ਕੱਢਿਆ ਜਾਵੇਗਾ। ਇਨ੍ਹਾਂ ਇਨਾਮਾਂ ਵਿੱਚ ਇਨਫੀਲਡ ਮੋਟਰਸਾਈਕਲ, ਹੀਰੋ ਹਾਂਡਾ ਮੋਟਰਸਾਈਕਲ, ਐਕਟਿਵਾ, ਫ਼ਰਿਜ, ਐਲ.ਈ.ਡੀ ਟੀ.ਵੀ., ਸਾਈਕਲ ਅਤੇ ਹੋਰ ਬਹੁਤ ਸਾਰੇ ਇਨਾਮ ਰੱਖੇ ਗਏ ਹਨ। ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਗਈ ਕਿ ਪਸ਼ੂਆਂ ਨੂੰ ਤੰਦਰੁਸਤ ਤੰਦਰੁਸਤ ਰੱਖਣ ਲਈ ਮਾਰਕਫੈਡ ਕੈਟਲਫੀਡ  ਵਰਤੋਂ ਅਤੇ ਨਾਮ ਪਾਉਣ ਦੇ ਹੱਕਦਾਰ ਵੀ ਬਣੋ। ਇਸ ਸਮੇਂ ਉਨ੍ਹਾਂ ਦੇ ਨਾਲ ਸ੍ਰੀ ਜਗਦੀਸ਼ ਸਿੰਘ ਐੱਫ ਐਸ. ਓ. ਅਤੇ ਸਮੂਹ ਬਰਾਂਚ ਮੈਨੇਜਰ ਮਾਰਕਫੈਡ ਅੰਮ੍ਰਿਤਸਰ ਹਾਜ਼ਰ ਸਨ

Leave a Reply

Your email address will not be published. Required fields are marked *