29 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਣਗੇ ਕਈ ਵਿਕਾਸ ਕਾਰਜ ਮੁਕੰਮਲ
*ਪਹਿਲੇ ਪੜਾਅ ਵਿਚ 10.50 ਕਰੋੜ ਦੇ ਦੋ ਪ੍ਰੋਜੈਕਟਾ ਦੀ ਸੁਰੂਆਤ **ਸਪੀਕਰ ਰਾਣਾ ਕੇ.ਪੀ ਸਿੰਘ, ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਹੋਵੇਗੀ ਸੁਰੂਆਤ ***ਪੰਜਾਬ ਦੇ ਸੱਤ ਸ਼ਹਿਰਾਂ ਵਿਚ ਸੈਰ ਸਪਾਟਾ ਨੂੰ ਪ੍ਰਫੁੱਲਤ ਕਰਨ ਲਈ ਖਰਚੇ ਜਾਣਗੇ 91 ਕਰੋੜ
ਸ੍ਰੀ ਅਨੰਦਪੁਰ ਸਾਹਿਬ / 3 ਜੂਨ / ਨਿਊ ਸੁਪਰ ਭਾਰਤ ਨਿਊਜ
ਸਵਦੇਸ਼ ਦਰਸ਼ਨ ਸਕੀਮ ਤਹਿਤ ਪੰਜਾਬ ਦੇ ਸੱਤ ਸ਼ਹਿਰਾਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ,ਸ੍ਰੀ ਚਮਕੋਰ ਸਾਹਿਬ, ਫਿਰੋਜਪੁਰ, ਖਟਕੜ ਕਲਾਂ, ਕਲਾਨੌਰ ਅਤੇ ਪਟਿਆਲਾ ਵਿਚ ਸੈਰ ਸਪਾਟੇ ਨੁੂੰ ਪ੍ਰਫੁੱਲਤ ਕਰਨ ਲਈ 91.5 ਕਰੋੜ ਰੁਪਏ ਦੀ ਲਾਗਤ ਨਾਲ ਲੋਕਾ ਨੁੰ ਸਹੂਲਤਾ ਦੇਣ ਲਈ ਵਿਕਾਸ ਪ੍ਰੋਜੈਕਟ ਦੀ ਅਪਗ੍ਰੇਡੇਸ਼ਨ ਕੀਤੀ ਜਾ ਰਹੀ ਹੈ। ਇਹ ਪ੍ਰੋਜੈਕਟ ਪੰਜਾਬ ਹੈਰੀਟੇਜ਼ ਅਤੇ ਟੂਰੀਜਿਮ ਪ੍ਰੋਮੋਸ਼ਨ ਬੋਰਡ ਵਲੋ ਮੁਕੰਮਲ ਕਰਵਾਏ ਜਾਣਗੇ।ਇਨ੍ਹਾਂ ਵਿਚੋ ਸ੍ਰੀ ਅਨੰਦਪੁਰ ਸਾਹਿਬ ਵਿਚ 29 ਕਰੋੜ ਰੁਪਏ ਦੇ ਪ੍ਰੋਜੈਕਟ ਮੰਨਜੂਰ ਹੋਏ ਹਨ।
ਇਹ ਜਾਣਕਾਰੀ ਇੱਕ ਬੁਲਾਰੇ ਨੇ ਦਿੰਦੇ ਹੋਏ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ ਪਹਿਲੇ ਪੜਾਅ ਵਿਚ ਗੁਰਦੁਆਰਾ ਤਖਤ ਸ੍ਰੀ ਕੇਸਗੜ੍ਹ ਸਾਹਿਬ, ਭੋਰਾ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਨੂੰ ਜ਼ੋੜਨ ਵਾਲੀਆ ਸੜਕਾ ਦੀ ਸੁੰਦਰਤਾ ਤੇ 6 ਕਰੋੜ ਰੁਪਏ ਖਰਚ ਕੀਤੇ ਜਾਣਗੇ।ਇਸੇ ਪੜਾਅ ਅਧੀਨ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਤੋ ਤਖਤ ਸ੍ਰੀ ਕੇਸਗੜ ਸਾਹਿਬ ਤੱਕ ਦੀ ਸੜਕ ਦੀ ਸੁੰਦਰਤਾ ਲਈ 4.50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਨ੍ਹਾਂ ਦੋਵੇ ਪ੍ਰੋਜੈਕਟਾ ਦੀ ਸੁਰੂਆਤ 4 ਜੂਨ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਦੀ ਯੋਗ ਅਗਵਾਈ ਅਤੇ ਹਾਜਰੀ ਵਿਚ ਪੰਜਾਬ ਸਰਕਾਰ ਦੇ ਸੈਰ ਸਪਾਟਾ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਕਰਨਗੇ।
ਇਸ ਤੋ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਚ ਜਿਹੜੇ ਹੋਰ ਪ੍ਰੋਜੈਕਟ ਸਵਦੇਸ਼ ਦਰਸ਼ਨ ਅਧੀਨ ਜਲਦੀ ਹੀ ਸੁਰੂ ਹੋਣ ਜਾ ਰਹੇ ਹਨ। ਉਨ੍ਹਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਦਾ ਪਾਸਵੇਅ ਵਿਕਸਿਤ ਕਰਨਾ, ਚੀਮਾ ਪਾਰਕ ਦੀ ਸੁੰਦਰਤਾ ਲਈ 5 ਕਰੋੜ ਰੁਪਏ, ਨੈਣਾ ਦੇਵੀ ਰੋਡ ਨੇੜੇ ਐਸ.ਡੀ.ਐਮ ਦਫਤਰ ਅਤੇ ਸਿਵਲ ਹਸਪਤਾਲ ਦੇ ਆਲੇ ਦੁਆਲੇ ਦੀ ਸੁੰਦਰਤਾ ਲਈ 4 ਕਰੋੜ ਰੁਪਏ ਖਰਚ ਹੋਣਗੇ। ਇਸੇ ਤਰਾਂ ਸੈਰ ਸਪਾਟੇ ਲਈ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸੈਲਾਨੀਆਂ ਅਤੇ ਬਹੁ ਗਿਣਤੀ ਵਿਚ ਇਥੇ ਆਉਣ ਵਾਲੇ ਸ਼ਰਧਾਲੂਆ ਲਈ ਟੂਰਿਸਟ ਫੈਸੀਲੇਸ਼ਨ ਸੈਟਰ, ਕੈਫਿਟ ਏਰੀਆ ਅਤੇ ਪਾਰਕਿੰਗ ਲਈ 6 ਕਰੋੜ ਰੁਪਏ ਦੀ ਯੋਜਨਾ ਉਲੀਕੀ ਗਈ ਹੈ। ਇਸੇ ਤਰਾਂ ਵਿਰਾਸਤ-ਏ-ਖਾਲਸਾ ਵਿਚ ਪਾਰਕਿੰਗ ਦਾ ਵਿਸਥਾਰ ਕਰਨ ਲਈ 3.50 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸ੍ਰੀ ਅਨੰਦਪੁਰ ਸਾਹਿਬ ਵਿਚ ਸਵਦੇਸ਼ ਦਰਸ਼ਨ ਪ੍ਰੋਗਰਾਮ ਤਹਿਤ ਜਿੱਥੇ ਪਹਿਲੇ ਪੜਾਅ ਦੇ ਕੰਮਾ ਦੀ ਸੁਰੂਆਤ ਮਾਣਯੋਗ ਸਪੀਕਰ ਰਾਣਾ ਕੇ.ਪੀ ਸਿੰਘ ਅਤੇ ਕੈਬਨਿਟ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀ ਹਾਜਰੀ ਵਿਚ 4 ਜੂਨ ਨੂੰ ਸਵੇਰੇ 11 ਵਜੇ ਹੋ ਰਹੀ ਹੈ। ਉਥੇ ਬਕਾਇਆ ਵਿਕਾਸ ਕਾਰਜਾ ਅਤੇ ਮਹੱਤਵਪੂਰਨ ਪ੍ਰੋਜੈਕਟਾ ਦੇ ਲਈ ਤੇਜੀ ਨਾਲ ਕੰਮ ਸੁਰੂ ਕਰ ਦਿੱਤਾ ਗਿਆ ਹੈ ਤਾ ਜ਼ੋ ਉਹ ਸਾਰੇ ਪ੍ਰੋਜੈਕਟ ਵੀ ਜਲਦੀ ਮੁਕੰਮਲ ਕਰਕੇ ਲੋਕ ਅਰਪਣ ਕੀਤੇ ਜਾਣ।