ਯੋਗ ਵਿਅਕਤੀ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ-ਰਾਣਾ ਕੇ.ਪੀ ਸਿੰਘ

***ਬਿਜਲੀ ਖਪਤਕਾਰਾਂ ਨੂੰ ਸਰਕਾਰ ਦੀ ਬਕਾਇਆ ਮਾਫੀ ਯੋਜਨਾ ਦਾ ਲਾਭ ਦੇਣ ਲਈ ਵੰਡੇ ਫਾਰਮ
***ਲੰਮਲੈਹੜੀ, ਨਾਨੋਵਾਲ, ਰਾਮਪੁਰ, ਜੱਜਰ,ਬਣੀ, ਤਾਰਾਪੁਰ, ਮੋਹੀਵਾਲ ਵਿਖੇ ਲਗਾਏ ਵਿਸੇ਼ਸ ਕੈਂਪ
ਸ੍ਰੀ ਅਨੰਦਪੁਰ ਸਾਹਿਬ 25 ਅਕਤੂਬਰ (ਨਿਊ ਸੂਪਰ ਭਾਰਤ ਨਿਊਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਅੱਜ ਲਗਾਤਾਰ ਚੋਥੇ ਦਿਨ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ ਵੱਖ ਪਿੰਡਾਂ ਦਾ ਵਿਸ਼ੇਸ ਦੌਰਾ ਕਰਦੇ ਹੋਏ, ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਕਿਹਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ 2 ਕਿਲੋਵਾਟ ਲੋਡ ਵਾਲੇ ਬਿਜਲੀ ਖਪਤਕਾਰਾਂ ਦੇ ਬਕਾਏ ਮਾਫ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਲਗਾਤਾਰ ਕੈਂਪ ਲਗਾ ਕੇ ਲੋਕਾਂ ਦੇ ਬਕਾਏ ਬਿੱਲ ਮਾਫ ਕਰਨ ਦੇ ਫਾਰਮ ਭਰ ਰਹੇ ਹਨ। ਅੱਜ ਲੰਮਲੈਹੜੀ, ਨਾਨੋਵਾਲ, ਰਾਮਪੁਰ, ਜੱਜਰ,ਬਣੀ, ਤਾਰਾਪੁਰ, ਮੋਹੀਵਾਲ ਵਿਖੇ ਬਿਜਲੀ ਵਿਭਾਗ ਵਲੋ ਕੈਂਪ ਲਗਾ ਕੇ ਇਸ ਯੋਜਨਾਂ ਦੇ ਦਾਇਰੇ ਵਿਚ ਆਉਦੇ ਖਪਤਕਾਰਾਂ ਦੇ ਪੁਰਾਣੇ ਬਕਾਏ ਬਿੱਲ ਮਾਫ ਕਰਨ ਦੇ ਫਾਰਮ ਭਰੇ ਜਾ ਰਹੇ ਹਨ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਆਪਣੀਆ ਪਹਿਲਾ ਤੋ ਚਲਾਈਆ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਵਿਸਥਾਰ ਕਰਨ ਦੇ ਨਾਲ ਨਾਲ ਸੂਬੇ ਦੇ ਹਰ ਵਰਗ ਦੇ ਲੋਕਾਂ ਲਈ ਹੋਰ ਭਲਾਈ ਸਕੀਮਾਂ ਵੀ ਚਲਾਈਆਂ ਹਨ। ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਲਾਲ ਲਕੀਰ ਵਿਚ ਰਹਿ ਰਹੇ ਲੋਕਾਂ ਨੂੰ ਜਮੀਨਾ ਦੇ ਮਾਲਕੀ ਹੱਕ ਦੇਣ ਵਰਗੇ ਜਿਕਰਯੋਗ ਫੈਸਲੇ ਲਏ ਹਨ। ਉਨ੍ਹਾਂ ਨੇ ਦੱਸਿਆ ਕਿ 28 ਅਤੇ 29 ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਵਿਚ ਵਿਸੇ਼ਸ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਜਿਨ੍ਹਾਂ ਵਿਚ ਯੋਗ ਲੋੜਵੰਦ ਲੋਕਾਂ ਨੂੰ ਸਰਕਾਰ ਦੀਆਂ ਯੋਜਨਾਂਵਾ ਦਾ ਲਾਭ ਦੇਣ ਦੇ ਨਾਲ ਨਾਂਲ ਹਰ ਵਰਗ ਲਈ ਸਰਕਾਰ ਵਲੋ ਸੁਰੂ ਕੀਤੀਆਂ ਸਕੀਮਾਂ ਦੇ ਫਾਰਮ ਭਰੇ ਜਾਣਗੇ। ਇਸ ਤੋ ਇਲਾਵਾ ਮੌਕੇ ਤੇ ਹੀ ਲੋਕਾਂ ਦੀਆਂ ਮੁਸ਼ਕਿਲਾ ਦਾ ਹੱਲ ਵੀ ਕੀਤਾ ਜਾਵੇਗਾ।