ਸ੍ਰੀ ਅਨੰਦਪੁਰ ਸਾਹਿਬ / 14 ਅਗਸਤ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਅੱਜ 15 ਅਗਸਤ ਨੂੰ ਅਜਾਦੀ ਦਿਹਾੜੇ ਮੋਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ ਸਮਾਰਟ ਸਕੂਲ ਵਜੋਂ ਲੋਕ ਅਰਪਣ ਕਰਨਗੇ।
ਜਿਕਰਯੋਗ ਹੈ ਕਿ ਸਪੀਕਰ ਰਾਣਾ ਕੇ.ਪੀ ਸਿੰਘ ਅਜਾਦੀ ਦਿਹਾੜੇ ਮੋਕੇ 15 ਅਗਸਤ ਨੂੰ ਰੂਪਨਗਰ ਵਿਖੇ ਜਿਲ੍ਹਾ ਪੱਧਰ ਦੇ ਅਜਾਦੀ ਦਿਵਸ ਸਮਾਰੋਹ ਵਿਚ ਬਤੋਰ ਮੁੱਖ ਮਹਿਮਾਨ ਸਾਮਲ ਹੋ ਰਹੇ ਹਨ। ਉਨ੍ਹਾਂ ਵਲੋ ਸਮਾਰੋਹ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਵਿਚ ਸਮਾਰਟ ਸਕੂਲ ਨੂੰ ਸਵੇਰੇ 10.30 ਵਜੇ ਲੋਕ ਅਰਪਣ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰ.ਐਸ.ਐਸ.ਸੋਨੀ ਨੇ ਦੱਸਿਆ ਕਿ ਇਸ ਸਕੂਲ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਸਕੂਲ ਨੂੰ ਸਮਾਰਟ ਸਕੂਲ ਵਜੋਂ ਸਪੀਕਰ ਰਾਣਾ ਕੇ.ਪੀ ਸਿੰਘ ਅਜਾਦੀ ਦਿਵਸ ਮੋਕੇ ਲੋਕ ਅਰਪਣ ਕਰਨਗੇ।ਉਨ੍ਹਾ ਹੋਰ ਦੱਸਿਆ ਕਿ ਸਕੂਲ ਵਿਚ ਇਸ ਸਮਾਰੋਹ ਲਈ ਵਿਸ਼ੇਸ ਪ੍ਰਬੰਧ ਕੀਤੇ ਜਾ ਰਹੇ ਹਨ। ਸਕੂਲ ਨੂੰ ਸੈਨੇਟਾਈਜ ਕਰਵਾਇਆ ਜਾ ਰਿਹਾ ਹੈ। ਸਮਾਰੋਹ ਦੋਰਾਨ ਕੋਵਿਡ ਦੀਆ ਸਾਵਧਾਨੀਆਂ ਦੀ ਪੂਰੀ ਤਰਾਂ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਰੋਹ ਬਹੁਤ ਹੀ ਸੰਖੇਪ ਹੋਵੇਗਾ ਜਿਸ ਵਿਚ ਹਰ ਇੱਕ ਨੂੰ ਮਾਸਕ ਪਾ ਕੇ ਆਉਣਾ ਲਾਜਮੀ ਕੀਤਾ ਹੈ। ਸਕੂਲ ਵਿਚ ਹੱਥ ਧੋਣ ਅਤੇ ਸੈਨੇਟਾਈਜ ਕਰਨ ਦਾ ਵਿਸ਼ੇਸ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਵਿੱਥ ਰੱਖਣ ਨੂੰ ਵਿਸ਼ੇਸ ਤਰਜੀਹ ਦਿੱਤੀ ਜਾ ਰਹੀ ਹੈ। ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਦੀ ਪੂਰੀ ਤਰਾ ਪਾਲਣਾ ਕੀਤੀ ਜਾ ਰਹੀ ਹੈ। ਇਸ ਦੇ ਲਈ ਸਰਕਾਰ ਦੀਆ ਹਦਾਇਤਾ ਅਨੁਸਾਰ ਹੀ ਪ੍ਰੋਗਰਾਮ ਉਲੀਕਿਆ ਹੈ।