May 4, 2025

ਸ੍ਰੀ ਅਨੰਦਪੁਰ ਸਾਹਿਬ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ ਪੁਰਬ ਮੌਕੇ ਲਗਾਏ ਜਾ ਰਹੇ ਹਨ 400 ਪੌਦੇ

0

ਨਗਰ ਕੋਂਸਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਚ 400 ਸਾਲਾ ਪ੍ਰਕਾਸ਼ ਪੁਰਬ ਮੋਕੇ ਪੋਦੇ ਲਗਾਉਦ ਦੀ ਮੁਹਿੰਮ ਦੀ ਸੁਰੂਆਤ ਕਰਦੇ ਕਾਰਜ ਸਾਧਕ ਅਫਸਰ ਵਿਕਾਸ ਉੱਪਲ

*ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਮਗਰੋ ਨਗਰ ਕੋਸਲ ਨੇ ਕੀਤੀ ਸੁਰੂਆਤ **ਸਪੀਕਰ ਰਾਣਾ ਕੇ.ਪੀ ਸਿੰਘ ਦੇ ਯਤਨਾ ਸਦਕਾ ਜੰਗਲਾਤ ਵਿਭਾਗ ਵਲੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਹਰੀਆ ਭਰਿਆ ਬਣਾਉਣ ਦਾ ਐਲਾਨ

ਸ੍ਰੀ ਅਨੰਦਪੁਰ ਸਾਹਿਬ / 07 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੌਰਾਨ ਸੂਬੇ ਦੇ ਹਰ ਪਿੰਡ ਵਿਚ 400 ਪੋਦੇ ਲਗਾਉਣ ਦੀ ਮੁਹਿੰਮ ਅਰੰਭ ਕਰਨ ਦੀ ਕੀਤੀ ਅਪੀਲ ਤੋ ਬਾਅਦ ਜੰਗਲਾਤ ਵਿਭਾਗ ਵੀ ਸ੍ਰੀ ਅਨੰਦਪੁਰ ਸਾਹਿਬ ਨੂੰ ਹਰਿਆਵਲ ਜ਼ੋਨ ਬਣਾਉਣ ਦਾ ਐਲਾਨ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਆਪਣੇ ਸਮਾਗਮਾ ਵਿਚ ਲੋਕਾਂ ਨੂੰ ਵਾਤਾਵਰਣ ਅਤੇ ਪਾਉਣ ਪਾਣੀ ਦੀ ਸਾਂਭ ਸੰਭਾਲ ਕਰਨ ਦੀ ਅਪੀਲ ਕਰਦੇ ਹਨ। ਉਨ੍ਹਾਂ ਵਲੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸਾਲਾ ਸਮਾਗਮਾ ਮੌਕੇ ਵੀ ਹਰ ਪਿੰਡ ਵਿਚ 550 ਪੋਦੇ ਲਗਾਉਣ ਦੀ ਮੁਹਿੰਮ ਨੂੰ ਇਸ ਇਲਾਕੇ ਵਿਚ ਜੋਰਾ ਸ਼ੋਰਾ ਨਾਲ ਚਲਾਇਆ ਗਿਆ ਹੈ।

ਨਗਰ ਕੋਂਸਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਸ਼ਹਿਰੀ ਖੇਤਰ ਵਿਚ ਢੁਕਵੀਆਂ ਥਾਵਾ ਉਤੇ ਪੋਦੇ ਲਗਾਉਣ ਦੀ ਮੁਹਿੰਮ ਦੀ ਸੁਰੂਆਤ ਕਾਰਜ ਸਾਧਕ ਅਫਸਰ ਵਿਕਾਸ ਉੱਪਲ ਨੇ ਦਸ ਪੋਦੇ ਲਗਾ ਕੇ ਕਰ ਦਿੱਤੀ ਹੈ। ਉਨ੍ਹਾ ਨੇ ਦੱਸਿਆ ਕਿ ਅਗਲੇ ਇੱਕ ਹਫਤੇ ਵਿਚ 100 ਹੋਰ ਪੋਦੇ ਲਗਾਏ ਜਾਣਗੇ ਅਤੇ ਕੁੱਲ 400 ਪੋਦੇ ਸ਼ਹਿਰੀ ਖੇਤਰ ਵਿਚ ਲਗਾਏ ਜਾਣਗੇ, ਜਿਨ੍ਹਾਂ ਦੀ ਦੇਖਰੇਖ ਅਤੇ ਸਾਂਭ ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਾਤਾਵਰਣ ਦੀ ਸਾਂਭ ਸੰਭਾਲ ਲਈ ਢੁਕਵੇ ਨਿੰਮ, ਪਿੱਪਲ, ਅੰਬ, ਜਾਮਣ ਅਤੇ ਹੋਰ ਆਰਗੈਨਿਕ ਪੋਦੇ ਲਗਾਏ ਜਾਣਗੇ। ਉਨ੍ਹਾਂ ਨਗਰ ਕੋਸਲ ਵਲੋ ਕੀਤੇ ਜਾ ਰਹੇ ਹੋਰ ਵਿਸ਼ੇਸ ਉਪਰਾਲਿਆ ਵਾਰੇ ਦੱਸਿਆ ਕਿ ਜਿੱਥੇ ਪਲਾਸਟਿਕ ਅਤੇ ਥਰਮਾਕੋਲ ਦੀ ਵਰਤੋਂ ਨਾ ਕਰਨ ਬਾਰੇ ਦੁਕਾਨਦਾਰਾਂ, ਵਪਾਰੀਆਂ ਅਤੇ ਰੇਹੜੀ, ਫੜੀ ਵਾਲਿਆ ਨੂੰ ਨਿਰੰਤਰ ਜਾਗਰੂਕ ਕੀਤਾ ਜਾ ਰਿਹਾ ਹੈ। ਉਥੇ ਘਰਾਂ ਵਿਚ ਹਰੇ ਅਤੇ ਨੀਲੇ ਕੂੜੇਦਾਨ ਵਿਚ ਅਲੱਗ ਅਲੱਗ ਗਿੱਲਾ ਅਤੇ ਸੁੱਕਾ ਕੂੜਾ ਰੱਖਣ ਲਈ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਘਰਾਂ ਤੋ ਕੂੜਾ ਇਕੱਠਾ ਕਰਨ ਦੇ ਨਾਲ ਨਾਲ ਸ਼ਹਿਰ ਨੂੰ ਸੈਨੇਟਾਈਜ ਕਰਨ ਅਤੇ ਫੋਗਿਗ ਦੀ ਕੰਮ ਵੀ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਾਝੇਦਾਰੀ ਨਾਲ ਹੀ ਨਗਰ ਕੋਸਲ ਵਲੋ ਚਲਾਏ ਸਾਰੇ ਅਭਿਆਨ ਸਫਲ ਹੋ ਸਕਦੇ ਹਨ, ਇਸ ਲਈ ਸਮਾਜ ਸੇਵੀ ਸੰਗਠਨ ਅਤੇ ਲੋਕ ਆਪਣਾ ਸਹਿਯੋਗ ਦੇਣ।
  

Leave a Reply

Your email address will not be published. Required fields are marked *