ਸਪੀਕਰ ਰਾਣਾ ਕੇ ਪੀ ਸਿੰਘ 02 ਅਗਸਤ ਨੂੰ ਖਮੇੜਾ ਵਿੱਚ ਕਮਿਊਨਿਟੀ ਹਾਲ ਦਾ ਉਦਘਾਟਨ ਕਰਨਗੇ **32 ਲੱਖ ਦੀ ਲਾਗਤ ਨਾਲ ਤਿਆਰ ਕਮਿਊਨਿਟੀ ਸੈਂਟਰ ਹੋਵੇਗਾ ਲੋਕ ਅਰਪਣ।

ਸ੍ਰੀ ਅਨੰਦਪੁਰ ਸਾਹਿਬ / 31 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ 02 ਅਗਸਤ ਨੂੰ ਖਮੇੜਾ ਵਿੱਚ ਕਮਿਊਨਿਟੀ ਹਾਲ ਦਾ ਉਦਘਾਟਨ ਕਰਨਗੇ। ਇਸ ਗੱਲ ਦੀ ਜਾਣਕਾਰੀ ਚੇਅਰਮੈਨ ਜਿਲਾ ਯੋਜਨਾ ਬੋਰਡ ਰਮੇਸ਼ ਚੰਦ ਦੱਸਗੁਰਾਈ ਨੇ ਅੱਜ ਇਥੇ ਦਿੱਤੀ। ਉਹਨਾਂ ਦੱਸਿਆ ਕਿ ਲਗਭਗ 32 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤੀ ਰਾਜ ਵਿਭਾਗ ਵਲੋਂ 8-9 ਮਹੀਨੇ ਵਿੱਚ ਤਿਆਰ ਇਸ ਕਮਿਊਨਿਟੀ ਸੈਂਟਰ ਨੂੰ ਆਮ ਲੋਕਾਂ ਦੀਆਂ ਜਰੂਰਤਾ ਅਨੁਸਾਰ ਉਸਾਰਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਵਿੱਚ 50 ਫੁੱਟ*60 ਫੁੱਟ ਦਾ ਇਕ ਹਾਲ 2 ਕਮਰੇ, ਬਾਥਰੂਮ ਅਤੇ ਵਰਾਂਡਾ ਬਣਾਇਆ ਗਿਆ ਹੈ ਉਹਨਾਂ ਦੱਸਿਆ ਕਿ ਛੋਟੇ ਸਮਾਜਿਕ ਸਮਾਗਮਾਂ, ਵਿਆਹ ਸ਼ਾਦੀ ਦੇ ਪ੍ਰੋਗਰਾਮ ਅਤੇ ਹੋਰ ਮੱਧ ਵਰਗੀ ਲੋਕਾਂ ਦੀਆਂ ਲੋੜਾਂ ਅਨੁਸਾਰ ਹੋਣ ਵਾਲੇ ਪ੍ਰੋਗਰਾਮ ਇਸ ਕਮਿਊਨਿਟੀ ਹਾਲ ਵਿੱਚ ਬਹੁਤ ਹੀ ਬੇਹਤਰੀਨ ਢੰਗ ਨਾਲ ਕਰਵਾਏ ਜਾ ਸਕਦੇ ਹਨ ਉਹਨਾਂ ਦੱਸਿਆ ਕਿ ਇਸ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਜਿਥੇ ਆਮ ਲੋਕਾਂ ਦਾ ਸਮਾਗਮਾਂ ਤੇ ਹੋਣ ਵਾਲਾ ਖਰਚਾ ਕਾਫੀ ਘੱਟ ਜਾਵੇਗਾ ਉਥੇ ਬਦਲਦੇ ਮੋਸਮ ਦੋਰਾਨ ਵੀ ਸਮਾਗਮ ਕਰਨ ਵਿੱਚ ਹੋਣ ਵਾਲੀ ਔਕੜ ਵੀ ਖਤਮ ਹੋ ਜਾਵੇਗੀ।
ਉਹਨਾਂ ਕਿਹਾ ਕਿ ਸਪੀਕਰ ਰਾਣਾ ਕੇ ਪੀ ਸਿੰਘ ਨੇ ਇਲਾਕੇ ਦੇ ਲੋਕਾਂ ਨਾਲ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣ ਦਾ ਜੋ ਵਾਅਦਾ ਕੀਤਾ ਹੈ ਉਹ ਸਾਰੇ ਵਾਅਦੇ ਇਕ ਇਕ ਕਰਕੇ ਪੂਰੇ ਹੋ ਰਹੇ ਹਨ ਹੁਣ 2 ਅਗਸਤ ਨੂੰ ਸਪੀਕਰ ਰਾਣਾ ਕੇ ਪੀ ਸਿੰਘ ਇਹ ਕਮਿਊਨਿਟੀ ਸੈਂਟਰ ਲੋਕ ਅਰਪਣ ਕਰਨਗੇ।