*ਮਿਸ਼ਨ ਫਤਿਹ ਅਧੀਨ ਸਿਹਤ ਤੇ ਤੰਦਰੁਸਤ ਕੇਂਦਰ ਵਿੱਚ ਗਰਭਵਤੀ ਅਰੋਤਾਂ ਨੂੰ ਸਾਵਧਾਨੀਆਂ ਵਰਤਨ ਲਈ ਕੀਤਾ ਜਾਗਰੂਕ।
ਸ੍ਰੀ ਅਨੰਦਪੁਰ ਸਾਹਿਬ / 22 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਕਰੋਨਾ ਮਾਹਾਂਮਾਰੀ ਦੇ ਚੱਲਦੇ ਆਮ ਲੋਕਾ ਨੂੰ ਵੱਧ ਤੋਂ ਵੱਧ ਸੁਰੱੰਖਿਅਤ ਰਹਿਣ ਤੇ ਢੰਗ ਤਰੀਕੇ ਦੱਸੇ ਜਾ ਰਹੇ ਹਨ ਤਾਂ ਜੋ ਕੋਵਿਡ ਦੀਆਂ ਸਾਵਧਾਨੀਆਂ ਅਪਣਾ ਕੇ ਲੋਕ ਇਸ ਮਹਾਂਮਾਰੀ ਤੋਂ ਸੰਕਰਮਿਤ ਹੋਣ ਤੋਂ ਬੱਚ ਸਕਣ।
ਸ੍ਰੀ ਅਨੰਦਪੁਰ ਸਾਹਿਬ ਵਿੱਚ ਸਿਹਤ ਤੇ ਤੰਦਰੁਸਤ ਕੇਂਦਰ ਲਮਲੈਹੜੀ ਵਿਖੇ ਮਮਤਾ ਦਿਵਸ ਸਮਾਰੋਹ ਮਨਾਇਆ ਗਿਆ ਜਿਸ ਵਿੱਚ ਗਰਭਵਤੀਆਂ ਔਰਤਾਂ ਨੂੰ ਜਲਦੀ ਤੋਂ ਜਲਦੀ ਰਜਿਟਰੇਸ਼ਨ ਕਰਵਾਉਣ ਤੇ ਟੈਟਨਸ ਦੇ ਦੋ ਟੀਕੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਕੋਵਿਡ ਦੇ ਚੱਲਦੇ ਘੱਟੋ ਘੱਟ ਚਾਰ ਜਨੇਪਾ ਜਾਂਚ ਚੈਕ ਅੱਪ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ, ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ।
ਮਾਹਰਾ ਨੇ ਕਰੋਨਾ ਮਾਹਾਂਮਾਰੀ ਦੇ ਚੱਲਦੇ ਬਹੁਤ ਹੀ ਸੁਰੱਖਿਅਤ ਰਹਿਣ ਅਤੇ ਕੋਵਿਡ ਦੀਆਂ ਸਾਵਧਾਨੀਆਂ ਵਾਰ ਵਾਰ ਨਾਲ ਹੱਥ ਧੋਣਾ, ਮਾਸਕ ਪਹਿਨਣਾ, ਆਪਸੀ ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਅਤੇ ਮੁਫਤ ਲੈਬ ਟੈਸਟ, 108 ਨੰ: ਐਬੂਲੈਸ ਤੇ ਮੁਫਤ ਡਲਿਵਰੀ ਦੀ ਸਹੂਲਤ ਬਾਰੇ ਵੀ ਜਾਣਕਾਰੀ ਦਿੱਤੀ ਗਈ ਇਸ ਤੋਂ ਇਲਾਵਾ ਜੱਨਨੀ ਸੁਰੱਖਿਆ ਯੋਜਨਾ ਤੇ ਜੱਨਨੀ ਸ਼ਿਸੂ ਸੁਰੱਖਿਆ ਪ੍ਰੋਗਰਾਮ ਤੇ ਸਰਕਾਰੀ ਸਕੀਮਾ ਬਾਰੇ ਜਾਣਕਾਰੀ ਦਿੱਤੀ ਗਈ। ਮਾਹਰਾਂ ਨੇ ਇਸ ਮੋਕੇ ਪਰਿਵਾਰ ਨਿਯੋਜਨ ਦੇ ਸਥਾਈ ਤੇ ਅਸਥਾਈ ਤਰੀਕਿਆ ਬਾਰੇ ਜਾਣਕਾਰੀ ਵੀ ਦਿੱਤੀ। ਉਹਨਾਂ ਨੇ ਆਏ ਲੋਕਾਂ ਨੂੰ ਮਲੇਰੀਆਂ, ਡੈਗੂ ਬੁਖਾਰ,ਚਿਕਨ ਗੁਨੀਆਂ, ਸਵਾਇਨ ਫਲੂ, ਹੈਪੇਟਾਈਟਸ ਬੀ, ਲੈਪਰੋਸੀ ਰੋਗ, ਕੈਂਸਰ ਰੋਗ ਤੇ ਤਪਦਿਕ ਰੋਗ ਦੇ ਲੱਛਣ ਅਤੇ ਬਚਾਅ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੋਕੇ ਇੰਦਰਜੀਤ ਕੌਰ, ਅਮਨਦੀਪ ਕੌਰ, ਅਸੋਕ ਕੁਮਾਰ, ਆਸ਼ਾ ਵਰਕਰ ਸੁਨੀਤਾ, ਅਨੌਰਾਧਾ,ਆਸ਼ਾ ਵਰਕਰ ਰਾਮ ਕੋਰ, ਤੇਜਵੀਰ ਸਿੰਘ, ਪਰਮਜੀਤ ਕੋਰ ਆਦਿ ਹਾਜਰ ਸਨ।