Site icon NewSuperBharat

ਪੁਲਿਸ ਨੇ ਇੱਕ ਦਿਨ ਵਿਚ 26 ਓਵਰਲੋਡ ਟਿੱਪਰ ਵੱਖ ਵੱਖ ਥਾਨਿਆਂ ਵਿਚ ਡੱਕੇ: ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ

*ਸ੍ਰੀ ਅਨੰਦਪੁਰ ਸਾਹਿਬ,ਕੀਰਤਪੁਰ ਸਾਹਿਬ ਤੇ ਨੂਰਪੁਰ ਬੇਦੀ ਪੁਲਿਸ ਵਲੋ ਓਵਰਲੋਡ ਟਿੱਪਰਾ ਵਿਰੁੱਧ ਕੀਤੀ ਕਾਰਵਾਈ **ਵਿਸ਼ੇਸ ਨਾਕੇਬੰਦੀ ਦੋਰਾਨ ਕਾਬੂ ਕੀਤੇ ਓਵਰਲੋਡ ਟਿੱਪਰ

ਸ੍ਰੀ ਅਨੰਦਪੁਰ ਸਾਹਿਬ / 27 ਅਗਸਤ / ਨਿਊ ਸੁਪਰ ਭਾਰਤ ਨਿਊਜ

ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ,ਕੀਰਤਪੁਰ ਸਾਹਿਬ ਅਤੇ ਨੂਰਪੁਰ ਬੇਦੀ ਪੁਲਿਸ ਵਲੋਂ ਅੱਜ ਕੀਤੀ ਵਿਸ਼ੇਸ ਨਾਕੇਬੰਦੀ ਦੋਰਾਨ 26 ਓਵਰਲੋਡ ਟਿੱਪਰ ਫੜ ਕੇ ਥਾਨਿਆਂ ਵਿਚ ਬੰਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਗੇ ਤੋ ਵੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।

ਡੀ.ਐਸ.ਪੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋ ਅਜਿਹੀਆਂ ਸ਼ਿਕਾਇਤਾ ਮਿਲ ਰਹੀਆ ਹਨ ਕਿ ਟਿੱਪਰਾਂ ਵਿਚ ਸਮਰੱਥਾ ਤੋ ਵੱਧ ਸਮਾਨ ਲੱਦ ਕੇ ਲਿਜਾਇਆ ਜਾ ਰਿਹਾ ਹੈ, ਜੋ ਕਿ ਗੈਰਕਾਨੂੰਨੀ ਹੈ। ਉਨ੍ਹਾਂ ਕਿਹਾ ਕਿ ਅੱਜ ਉਪ ਮੰਡਲ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਥਾਨਾ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਅਤੇ ਨੂਰਪੁਰ ਬੇਦੀ ਪੁਲਿਸ ਨੇ ਸਵੇਰ ਤੋ ਹੀ ਓਵਰਲੋਡ ਟਿੱਪਰਾਂ ਵਿਰੁੱਧ ਵਿਸੇਸ਼ ਮੁਹਿੰਮ ਤਹਿਤ ਨਾਕੇਬੰਦੀ ਕੀਤੀ ਹੋਈ ਸੀ। ਜਿਸ ਵਿਚ 26 ਟਿੱਪਰ ਓਵਰਲੋਡ ਮਿਲੇ, ਜਿਨ੍ਹਾਂ ਨੂੰ ਲਿਜਾ ਕੇ ਸਬੰਧਿਤ ਥਾਨਿਆਂ ਵਿਚ ਬੰਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਟਿੱਪਰ ਜਿਨ੍ਹਾਂ ਵਿਚ ਓਵਰਲੋਡ ਸਮਾਨ ਸਮਰੱਥਾ ਤੋ ਵੱਧ ਪਾਇਆ ਹੋਵੇਗਾ। ਉਨ੍ਹਾਂ ਵਲੋ ਕੀਤੀ ਜਾ ਰਹੀ ਕਾਨੂੰਨ ਦੀ ਉਲੰਘਣਾ ਬਿਲਕੁਲ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਉਨ੍ਹਾਂ ਓਵਰਲੋਡ ਟਿੱਪਰਾਂ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਸਰਕਾਰ ਦੀਆਂ ਹਦਾਇਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।  

Exit mobile version