Site icon NewSuperBharat

ਸਾਈਕਲਿੰਗ ਐਸੋਸੀਏਸ਼ਨ ਵੱਲੋਂ ਕਰੋਨਾ ਜਾਗਰੂਕਤਾ ਮੁਹਿੰਮ ਅਧੀਨ ਸ਼ਹਿਰ ਵਿਚ ਲਗਾਏ ਪੋਸਟਰ

*ਸਪੀਕਰ ਰਾਣਾ ਕੇ.ਪੀ ਸਿੰਘ, ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਨਾਉਣ ਦੀ ਕੀਤੀ ਅਪੀਲ ਨੂੰ ਮਿਲ ਰਹੀ ਸਫਲਤਾ

ਸ੍ਰੀ ਅਨੰਦਪੁਰ ਸਾਹਿਬ / 27 ਅਗਸਤ / ਨਿਊ ਸੁਪਰ ਭਾਰਤ ਨਿਊਜ     

ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਵਲੋਂ ਆਮ ਲੋਕਾਂ ਨੂੰ ਕੋਵਿਡ ਦੀਆਂ ਸਾਵਧਾਨੀਆਂ ਅਪਨਾਉਣ ਦੀ ਕੀਤੀ ਅਪੀਲ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵਲੋਂ ਹਫਤਾਵਾਰ ਫੇਸਬੁੱਕ ਲਾਈਵ ਪ੍ਰੋਗਰਾਮ ਤਹਿਤ ਕਰੋਨਾ ਨੁੂੰ ਹਰਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਮੁਹਿੰਮ ਨੂੰ ਸਫਲਤਾ ਮਿਲ ਰਹੀ ਹੈ। ਵੱਖ ਵੱਖ ਸਮਾਜ ਸੇਵੀ ਸੰਗਠਨ ਮਿਸ਼ਨ ਫਤਿਹ ਤਹਿਤ ਕਰੋਨਾ ਨੁੰ ਹਰਾਉਣ ਲਈ ਵੱਖ ਵੱਖ ਢੰਗ ਤਰੀਕੇ ਅਪਨਾ ਕੇ ਲੋਕਾਂ ਨੁੂੰ ਕਰੋਨਾ ਤੋ ਬਚਾਓ ਦੀ ਜਾਣਕਾਰੀ ਦੇ ਰਹੇ ਹਨ।     

ਸਥਾਨਕ ਸਾਈਕਲਿੰਗ ਐਸੋਸੀਏਸ਼ਨ ਵੱਲੋਂ ਇਲਾਕਾ ਵਾਸੀਆਂ ਨੂੰ ਕਰੋਨਾ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਸਾਈਕਲ ਮੁਹਿੰਮ ਚਲਾਈ ਗਈ। ਸਾਈਕਲਿੰਗ ਐਸੋਸੀਏਸ਼ਨ ਦੇ ਸਕੱਤਰ ਅਜੇ ਬੈਂਸ ਨੇ ਦੱਸਿਆ ਕਿ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਵਿੱਚ ਇਸ ਮੁਹਿੰਮ ਦਾ ਅਗਾਜ਼ ਕੀਤਾ ਗਿਆ। ਇਸ ਮੁਹਿੰਮ ਅਧੀਨ ਆਮ ਲੋਕਾ ਨੂੰ ਕਰੋਨਾਂ ਤੋਂ ਬਚਾਅ ਸਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਲਈ ਪੂਰੇ ਸ਼ਹਿਰ ਵਿੱਚ ਪ੍ਰਮੁੱਖ ਥਾਵਾਂ ਉੱਤੇ ਸਟਿੱਕਰ ਲਗਾਏ ਗਏ ਅਤੇ ਆਮ ਲੋਕਾਂ ਨੂੰ ਮਾਸਕ ਵੰਡ ਕੇ ਲੋਕਾਂ ਨੂੰ ਕਰੋਨਾਂ ਪ੍ਰਤੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ। ਇਹ ਮੁਹਿੰਮ ਹੋਟਲ ਹੋਲੀ ਸਿਟੀ ਤੋਂ ਸ਼ੁਰੂ ਹੋ ਕੇ ਪਾਠਕ ਨਰਸਿੰਗ ਹੋਮ, ਚੋਈ ਬਜਾਰ, ਸਟੇਟ ਬੈਂਕ ਆਫ ਇੰਡੀਆ ਸੀਸ ਗੰਜ ਸਾਹਿਬ, ਮੇਨ ਬਜਾਰ, ਭਗਤ ਰਵਿਦਾਸ ਚੌਂਕ ਤੋ ਹੁੰਦੇ ਹੋਏ ਮਨੋਜ ਕਲੀਨਿਕ, ਬਾਬਾ ਸੰਗਤ ਸਿੰਘ ਗੁਰਦੁਆਰਾ, ਖਾਲਸਾ ਸਕੂਲ, ਲੰਮਲਹਿੜੀ ਹੁੰਦੇ ਹੋਏ ਹੋਟਲ ਹੋਲੀ ਸਿਟੀ ਸਮਾਪਤ ਹੋਈ। ਇਸ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ਼ ਚੰਦ ਦਸਗਰਾਈਂ, ਪ੍ਰੇਮ ਸਿੰਘ ਬਾਸੋਵਾਲ ਬਲਾਕ ਪ੍ਰਧਾਨ ਨੇ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਸਮਾਜ ਦੀ ਬੇਹਤਰੀ ਲਈ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਪਾ ਰਹੀ ਹੈ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਇਸੇ ਤਰਾਂ ਸੇਵਾ ਕਰਦੇ ਰਹਿਣਗੇ।

ਇਸ ਮੌਕੇ ਨਰੇਸ਼ ਪਰਾਸ਼ਰ, ਡਾ ਮਨੋਜ ਕੌਸ਼ਲ, ਜਰਨੈਲ ਸਿੰਘ ਨਿੱਕੂਵਾਲ, ਐਸ ਐਮ ਦਲਜੀਤ ਸਿੰਘ, ਜਗਜੀਤ ਸਿੰਘ ਕੰਧੋਲਾ, ਹਰਦੀਪ ਸਿੰਘ ਅਗੰਮਪੁਰ, ਗੁਰਦੀਪ ਸਿੰਘ ਲੋਦੀਪੁਰ, ਨਰਿੰਦਰ ਸਿੰਘ ਬਾਸੋਵਾਲ, ਸਰਬਜੀਤ ਸਿੰਘ, ਸਾਹਿਲ ਪਰਾਸ਼ਰ, ਰਾਜ ਕੁਮਾਰ ਘਈ, ਦੀਦਾਰ ਸਿੰਘ, ਏਕਮਵੀਰ ਸਿੰਘ, ਗੁਰਜੋਤ ਸਿੰਘ, ਨਵੀਨ, ਰੋਮੀ ਹਾਜਰ ਸਨ। ਜਿਨ੍ਹਾਂ ਨੇ ਕੋਵਿਡ ਦੀਆਂ ਸਾਵਧਾਨੀਆਂ ਅਪਨਾਉਦੇ ਹੋਏ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਤੇ ਸਿਹਤ ਵਿਭਾਗ ਦੀਆਂ ਹਦਾਇਤਾ ਅਨੁਸਾਰ ਇਸ ਮੁਹਿੰਮ ਨੂੰ ਸਫਲਤਾਪੂਰਵਕ ਮੁਕੰਮਲ ਕੀਤਾ।

Exit mobile version