ਸ੍ਰੀ ਅਨੰਦਪੁਰ ਸਾਹਿਬ ਵਿੱਚ ਐਸ ਡੀ ਐਮ ਕਨੂ ਗਰਗ ਨੇ ਲਹਿਰਾਇਆ ਤਿਰੰਗਾ **ਐਸ ਜੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਅਜਾਦੀ ਦਿਹਾੜੇ ਦਾ ਸਮਾਰੋਹ

ਸ੍ਰੀ ਅਨੰਦਪੁਰ ਸਾਹਿਬ / 15 ਅਗਸਤ / ਨਿਊ ਸੁਪਰ ਭਾਰਤ ਨਿਊਜ
ਦੇਸ਼ ਦੀ ਅਜ਼ਾਦੀ ਦਿਹਾੜੇ ਮੋਕੇ ਸੁਤੰਤਰਤਾ ਦਿਵਸ ਸਮਾਰੋਹ ਐਸ ਜੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਗਿਆ। ਉਪ ਮੰਡਲ ਪੱਧਰ ਤੇ ਇਸ ਸਮਾਰੋਹ ਵਿੱਚ ਐਸ ਡੀ ਐਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ। ਕੋਵਿਡ ਦੀਆਂ ਸਾਵਧਾਨੀਆਂ ਅਤੇ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਨਾਏ ਇਸ ਸਮਾਰੋਹ ਮੌਕੇ ਬੋਲਦੇ ਹੋਏ ਐਸ ਡੀ ਐਮ ਕਨੂ ਗਰਗ ਨੇ ਕਿਹਾ ਕਿ ਅੱਜ ਸਾਰੇ ਦੇਸ਼ ਵਾਸੀ 74ਵਾਂ ਅਜ਼ਾਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾ ਰਹੇ ਹਨ। ਦੇਸ਼ ਵਾਸੀਆਂ ਨੇ ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਜੀ ਦੀ ਅਗਵਾਈ ਵਿੱਚ ਆਜ਼ਾਦੀ ਪ੍ਰਾਪਤ ਕਰਨ ਵਾਸਤੇ ਵੱਡੀ ਲੜਾਈ ਲੜੀ ਸੀ। ਦੇਸ਼ ਦੇ ਸ਼ਹੀਦਾਂ, ਸੂਰਵੀਰਾਂ ਅਤੇ ਨੇਤਾਵਾਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਹੀ ਅਸੀਂ ਅੰਗ੍ਰੇਜੀ ਸਾਮਰਾਜ ਦੀਆਂ ਗੁਲਾਮੀ ਦੀਆਂ ਜੰਜੀਰਾਂ ਤੋਂ ਭਾਰਤ ਮਾਤਾ ਨੂੰ ਮੁਕਤ ਕਰਵਾ ਸਕੇ। ਉਹਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਆਜ਼ਾਦੀ ਦੇ ਸੰਗਰਾਮ ਵਿੱਚ ਪੰਜਾਬੀਆਂ ਨੇ ਸੱਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਸ੍ਰ. ਕਰਤਾਰ ਸਿੰਘ ਸਰਾਭਾ, ਸ਼ਹੀਦ ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ ਅਤੇ ਜਲਿਆਂ ਵਾਲਾ ਗੋਲੀ ਕਾਂਡ ਦਾ ਬਦਲਾ ਲੈਣ ਵਾਲੇ ਪੰਜਾਬੀ ਨੌਜਵਾਨ ਸ਼ਹੀਦ ਉਧਮ ਸਿੰਘ ਅਤੇ ਹੋਰ ਆਜ਼ਾਦੀ ਦੇ ਪਰਵਾਨਿਆਂ ਵੱਲੋਂ ਸਮੇਂ-ਸਮੇਂ ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ਸਦਕਾઠ15 ਅਗਸਤ 1947ઠਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ।
ਐਸ ਡੀ ਐਮ ਕਨੂ ਗਰਗ ਨੇ ਕਿਹਾ ਕਿ ਇਹ ਦਿਹਾੜਾ ਸਾਨੂੰ ਸਾਡੇ ਸੁਤੰਤਰਤਾ ਸੰਗਰਾਮੀਆਂ ਵੱਲੋਂ ਭਾਰਤ ਦੇ ਭਵਿੱਖ ਦੇ ਬਾਰੇ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਦੀ ਯਾਦ ਵੀ ਦਿਵਾਉਂਦਾ ਹੈ ਅਤੇ ਆਪਣੀ ਸਮੁੱਚੀ ਕਾਰਗੁਜ਼ਾਰੀ ਉਤੇ ਨਜ਼ਰ ਮਾਰਨ ਦਾ ਮੌਕਾ ਵੀ ਪਰ੍ਦਾਨ ਕਰਦਾ ਹੈ। ਪਰ ਸਾਡੇ ਮਹਾਨ ਆਗੂਆਂ ਵੱਲੋਂ ਲਏ ਗਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ.ਉਹਨਾਂ ਕਿਹਾ ਕਿ ਅੱਜ ਜ਼ਰੂਰਤ ਹੈ ਕਿ ਜਦੋਂ ਅਸੀਂ ਸਾਰੇ ਰਲ ਕੇ 74ਵਾਂ ਅਜ਼ਾਦੀ ਦਿਵਸ ਬੜੀ ਸਾਨੋ ਸ਼ੌਕਤ ਨਾਲ ਮਨਾ ਰਹੇ ਹਾਂ ਤਾਂ ਕਿ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦੀ ਭਾਵਨਾਂ ਨੂੰ ਸਮਝਦਿਆਂ ਹੋਇਆਂ ਸੂਬਿਆਂ ਨੂੰ ਵਿੱਤੀ ਤੋਰ ਤੇ ਵੱਧ ਤੋਂ ਵੱਧ ਅਧਿਕਾਰ ਦਿੱਤੇ ਜਾਣ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਚੁਸਤ ਪਰ੍ਸਾਸ਼ਨ ਦੇ ਨਾਲ ਉੱਚੀ ਸਮਾਜਿਕ-ਆਰਥਿਕ ਵਿਕਾਸ ਦਰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਅੱਜ 2020 ਦੋਰਾਨ ਭਾਰਤ ਦੇਸ਼ ਦੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਦੀ ਇਕ ਵੱਡੀ ਚਣੋਤੀ ਦਾ ਮੁਕਾਬਲਾ ਕਰਨਾ ਪੈ ਰਿਹਾ ਹੈ। ਪੰਜਾਬ ਸਰਕਾਰ ਵਲੋ ਕਰੋਨਾ ਨੂੰ ਹਰਾਉਣ ਲਈ ਮਿਸ਼ਨ ਫਤਿਹ ਦੀ ਸੁਰੂਅਤ ਕੀਤੀ ਗਈ ਹੈ ਅੱਜ ਸਾਡੇ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਡਾਕਟਰ ਅਤੇ ਸਮੁੱਚਾ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ, ਸਫਾਈ ਕਰਮਚਾਰੀ, ਫਰੰਟ ਲਾਈਨ ਕਰੋਨਾ ਵਾਇਰਸ ਦੇ ਤੋਰ ਤੇ ਕੰਮ ਕਰ ਰਹੇ ਹਨ. ਕੋਵਿਡ ਦੀਆਂ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਆਂਗਣਵਾੜੀ ਵਰਕਰ ਤੇ ਆਸ਼ਾ ਵਰਕਰ ਘਰ ਘਰ ਜੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਅਸੀਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਦੀ ਗਤੀ ਨੂੰ ਮੁੱੜ ਰਫਤਾਰ ਦਿੱਤੀ ਹੈ। ਸਾਡੇ ਕਰੋਨਾ ਵਾਇਰਸ ਲੋਕਾਂ ਨੂੰ ਕੋਵਿਡ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਸਾਨੂੰ ਪੂਰੀ ਉਮੀਦ ਹੈ ਕਿ ਨੇੜਲੇ ਭਵਿੱਖ ਵਿੱਚ ਪੰਜਾਬ ਇੱਕ ਵਾਰ ਫੇਰ ਕਰੋਨਾ ਨੂੰ ਹਰਾ ਕੇ ਕੌਮੀ ਨਕਸ਼ੇ ਤੇ ਆਰਥਿਕ ਤੌਰ ਤੇ ਮਜ਼ਬੂਤ ਰਾਜ ਵਜੋਂ ਉਭਰੇਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਖੁਸ਼ਹਾਲੀ ਦੇ ਰਾਖੇ ਵੀ ਪ੍ਰਸ਼ਾਸ਼ਨ ਲਈ ਅੱਖਾਂ ਅਤੇ ਕੰਨ ਬਣਕੇ ਬਹੁਤ ਵਧੀਆ ਕੰਮ ਕਰ ਰਹੇ ਹਨ। ਅੱਜ ਅਸੀਂ ਖੇਤਾਂ ਵਿਚ ਅੱਗ ਨਾਲ ਪਰਾਲੀ ਸਾੜਨ ਨੂੰ ਰੋਕਣ ਵਿਚ ਕਿਸਾਨਾਂ ਨੂੰ ਜਾਗਰੁਕ ਕਰਨ ਦੀ ਦਿਸ਼ਾ ਵੱਲ ਕਦਮ ਵਧਾ ਦਿੱਤੇ ਹਨ।

ਉਹਨਾਂ ਕਿਹਾ ਕਿ ਜੇਕਰ ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਅਤੇ ਸਪੀਕਰ ਰਾਣਾ ਕੇ ਪੀ ਸਿੰਘ ਦੇ ਯਤਨਾਂ ਸਦਕਾਂ ਪੰਜਾਬ ਅਤੇ ਹਿਮਾਚਲ ਪਰ੍ਦੇਸ਼ ਦੀਆਂ ਸਰਕਾਰਾਂ ਦੇ ਮੁੱਖ ਮੰਤਰੀਆਂ ਨੇ ਉੱਤਰੀ ਭਾਰਤ ਦੇ ਪ੍ਰਸਿਧ ਸ਼ਕਤੀ ਪੀਠ ਮਾਤਾ ਸ੍ਰੀ ਨੈਣਾਂ ਦੇਵੀ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ 250 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੋਪ ਵੇਅ ਪ੍ਰੋਜੈਕਟ ਦੇ ਐਮ ਉ ਯੂ ਨੂੰ ਸਾਇਨ ਕੀਤਾ ਹੈ। 65 ਕਰੋੜ ਰੁਪਏ ਨਾਲ ਚੰਗਰ ਦੇ ਇਲਾਕੇ ਵਿੱਚ ਲਿਫਟ ਇਰੀਗੇਸ਼ਨ ਸਕੀਮ ਰਾਹੀ ਪਾਣੀ ਪਹੁੰਚਾਉਣ ਦੀ ਵਿਵਸਥਾ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦ ਸਿੰਘ ਇਥੇ ਕਰ ਕੇ ਗਏ ਹਨ। 25 ਕਰੋੜ ਦੀ ਲਾਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਫਗਵਾੜਾਂ ਤੱਕ ਸੜਕ ਦੀ ਮੁਰੰਮਤ ਅਤੇ 10 ਕਰੋੜ ਰੁਪਏ ਨਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਬਾਈਪਾਸ ਬਣਾਉਣ ਨੂੰ ਪਰ੍ਵਾਨਗੀ ਮਿਲ ਚੁੱਕੀ ਹੈ। ਖਰੋਟਾ ਅੰਡਰ ਪਾਸ ਅਤੇ ਹੋਰ ਦਰਜਨਾਂ ਪੁੱਲਾਂ ਤੇ ਸੜਕਾਂ ਦਾ ਨਿਰਮਾਣ ਹੋ ਚੁੱਕਾ ਹੈ.ਇਸ ਇਲਾਕੇ ਵਿਚ ਵਿਦਿਅਕ ਸੰਸਥਾਵਾਂ ਦੀਆਂ ਪ੍ਰਾਪਤੀਆਂ, ਅਗਾਂਹਵਧੂ ਕਿਸਾਨਾਂ ਵੱਲੋਂ ਫਸਲਾਂ ਦੀ ਪੈਦਾਵਾਰ ਅਤੇ ਹੋਰ ਸਹਾਇਕ ਧੰਦਿਆਂ ਨੇ ਇਸ ਖੇਤਰ ਵਿੱਚ ਵਿਕਾਸ ਦੀ ਨਵੀਂ ਰਫਤਾਰ ਚਲਾ ਦਿਤੀ ਹੈ।
ਇਸ ਤੋਂ ਪਹਿਲਾਂ ਉਹਨਾਂ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ, ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ. ਇਸ ਮੋਕੇ ਜਗਬੀਰ ਸਿੰਘ ਮਹਿਦੀ ਰੱਤਾ ਸਿਵਲ ਜੱਜ ਸੀਨੀਅਰ ਡਵੀਜਨ, ਮਹੇਸ਼ ਗਿਰਿ ਸਿਵਲ ਜੱਜ ਕਪੂਰਥਲਾ ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਸਾਬਕਾ ਨਗਰ ਕੋਸ਼ਲ ਪਰ੍ਧਾਨ ਹਰਜੀਤ ਸਿੰਘ ਜੀਤਾ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਡਾਇਰਕੈਟਰ ਪੀ ਆਰ ਟੀ ਸੀ ਕਮਲਦੇਵ ਜ਼ੋਸੀ, ਪ੍ਰੇਮ ਸਿੰਘ ਬਾਸੋਵਾਲ ਸੀਨੀਅਰ ਮੈਡੀਕਲ ਅਫਸਰ ਚਰਨਜੀਤ ਕੁਮਾਰ, ਸਿਵ ਕੁਮਾਰ ਅਤੇ ਰਾਮ ਪਰ੍ਕਾਸ਼ ਸਰੋਆ, ਤਹਿਸੀਲਦਾਰ ਰਾਮ ਕ੍ਰਿਸ਼ਨ, ਨਾਇਬ ਤਹਿਸੀਲਦਾਰ ਗੁਰਬੀਰ ਸਿੰਘ, ਬੀ ਡੀ ਪੀ ਓ ਚੰਦ ਸਿੰਘ,ਬੀ ਡੀ ਪੀ ਓ ਨੂਰਪੁਰ ਬੇਦੀ ਹਰਿੰਦਰ ਕੌਰ, ਕਾਰਜ ਸਾਧਕ ਅਫਸਰ ਵਿਕਾਸ ਉੱਪਲ, ਸਾਬਕਾ ਜਿਲਾ ਸਿੱਖਿਆ ਅਫਸਰ ਸਵਰਨ ਸਿੰਘ ਲੋਧੀਪੁਰ, ਐਸ ਡੀ ਓ ਪੀ ਡਬਲਿਊ ਡੀ, ਪ੍ਰਿੰਸੀਪਲ ਸੁਖਪਾਲ ਕੋਰ ਵਾਲਿਆ, ਰਣਜੀਤ ਸਿੰਘ ਐਨ ਸੀ ਸੀ, ਬਲਾਕ ਸਿੱਖਿਆ ਅਫਸਰ ਕਮਲਦੀਪ ਸਿੰਘ ਭਲੜੀ, ਸਟੇਜ ਸਕੱਤਰ ਗੁਰਮਿੰਦਰ ਸਿੰਘ ਭੁੱਲਰ, ਸੀ ਡੀ ਪੀ ਓ ਜਗਮੋਹਨ ਕੋਰ, ਸੀ ਡੀ ਪੀ ਓ ਨੂਰਪੁਰ ਬੇਦੀ ਅਮਨਦੀਪ ਕੌਰ, ਆਦਿ ਹਾਜ਼ਰ ਸਨ।